ਲੇਟੈਸਟ ਅਪਡੇਟ: ਜੀ ਆਇਆਂ ਨੂੰ! DPE Pathshala 3.0 ਪੋਰਟਲ 'ਤੇ ਸਰੀਰਕ ਸਿੱਖਿਆ ਦੇ ਨਵੇਂ ਨੋਟਸ, ਪ੍ਰੈਕਟੀਕਲ ਫਾਈਲਾਂ ਅਤੇ ਲੇਟੈਸਟ ਅਪਡੇਟਸ ਲਾਈਵ ਕਰ ਦਿੱਤੇ ਗਏ ਹਨ।

DPE Pathshala (ਡੀ.ਪੀ.ਈ. ਪਾਠਸ਼ਾਲਾ)

ਗਰਮੀਆਂ ਦੀਆਂ ਛੁੱਟੀਆਂ ਦਾ ਆਨਲਾਈਨ ਕੁਇਜ਼ ਮੁਕਾਬਲਾ (ਭਾਗ-1)

ਵਿਦਿਆਰਥੀਓ, 1 ਤੋਂ 9 ਸਵਾਲਾਂ ਦੇ ਉੱਤਰ ਦਿਓ ਅਤੇ ਅਖੀਰ ਵਿੱਚ "Show My Score" ਬਟਨ 'ਤੇ ਕਲਿੱਕ ਕਰਕੇ ਆਪਣੇ ਨੰਬਰ ਦੇਖੋ। 10ਵੇਂ ਸਵਾਲ ਦਾ ਉੱਤਰ ਹੇਠਾਂ ਦਿੱਤੇ ਕਮੈਂਟ ਬਾਕਸ ਵਿੱਚ ਸਬਮਿਟ ਕਰੋ!


ਪ੍ਰਸ਼ਨ 1. ਓਲੰਪਿਕ ਖੇਡਾਂ (Olympic Games) ਵਿੱਚ ਦਿਖਾਈ ਦੇਣ ਵਾਲੇ 5 ਰਿੰਗ (ਛੱਲੇ) ਕਿਸ ਚੀਜ਼ ਦਾ ਪ੍ਰਤੀਕ ਹਨ?

ਪ੍ਰਸ਼ਨ 2. ਮਾਰਸ਼ਲ ਆਰਟਸ ਦੀ ਮਸ਼ਹੂਰ ਖੇਡ 'ਟੇਕਵਾਂਡੋ' (Taekwondo) ਦੀ ਸ਼ੁਰੂਆਤ ਕਿਸ ਦੇਸ਼ ਤੋਂ ਹੋਈ ਸੀ?

ਪ੍ਰਸ਼ਨ 3. ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੀ ਹੱਡੀ (Longest Bone) ਕਿਹੜੀ ਹੁੰਦੀ ਹੈ?

ਪ੍ਰਸ਼ਨ 4. 'International Yoga Day' (ਅੰਤਰਰਾਸ਼ਟਰੀ ਯੋਗ ਦਿਵਸ) ਹਰ ਸਾਲ ਕਿਸ ਤਾਰੀਖ ਨੂੰ ਮਨਾਇਆ ਜਾਂਦਾ ਹੈ?

ਪ੍ਰਸ਼ਨ 5. ਖੇਡ ਦੇ ਮੈਦਾਨ ਵਿੱਚ ਅਚਾਨਕ ਮੋਚ (Sprain) ਆਉਣ 'ਤੇ ਤੁਰੰਤ ਕਿਹੜਾ ਫਸਟ-ਏਡ ਫਾਰਮੂਲਾ ਵਰਤਿਆ ਜਾਂਦਾ ਹੈ?

ਪ੍ਰਸ਼ਨ 6. ਵਾਲੀਬਾਲ (Volleyball) ਖੇਡ ਦੇ ਮੈਦਾਨ (Court) ਦੀ ਲੰਬਾਈ ਅਤੇ ਚੌੜਾਈ ਕਿੰਨੀ ਹੁੰਦੀ ਹੈ?

ਪ੍ਰਸ਼ਨ 7. ਭਾਰਤ ਦਾ ਰਾਸ਼ਟਰੀ ਖੇਡ ਦਿਵਸ (National Sports Day) ਕਿਸ ਮਹਾਨ ਖਿਡਾਰੀ ਦੇ ਜਨਮਦਿਨ 'ਤੇ ਮਨਾਇਆ ਜਾਂਦਾ ਹੈ?

ਪ੍ਰਸ਼ਨ 8. ਸਾਡੇ ਸਰੀਰ ਵਿੱਚ ਲਾਲ ਰਕਤ ਕਣ (Red Blood Cells - RBC) ਦਾ ਨਿਰਮਾਣ ਕਿੱਥੇ ਹੁੰਦਾ ਹੈ?

ਪ੍ਰਸ਼ਨ 9. ਪੰਜਾਬ ਦੇ ਕਿਸ ਪਿੰਡ ਨੂੰ "ਖੇਡਾਂ ਦੀ ਨਰਸਰੀ" ਜਾਂ ਖੇਡਾਂ ਦਾ ਮੱਕਾ ਕਿਹਾ ਜਾਂਦਾ ਹੈ?

ਪ੍ਰਸ਼ਨ 10. ਖਿਡਾਰੀਆਂ ਨੂੰ ਖੇਡਣ ਵੇਲੇ ਤੁਰੰਤ ਊਰਜਾ (Instant Energy) ਲੈਣ ਲਈ ਕਿਸ ਚੀਜ਼ ਦਾ ਸੇਵਨ ਕਰਨਾ ਚਾਹੀਦਾ ਹੈ?

⚠️ ਧਿਆਨ ਦਿਓ: ਇਸ ਸਵਾਲ ਦਾ ਸਹੀ ਜਵਾਬ ਇੱਥੇ ਸ਼ੋਅ ਨਹੀਂ ਹੋਵੇਗਾ। ਆਪਣਾ ਜਵਾਬ ਹੇਠਾਂ ਦਿੱਤੇ Comment Box ਵਿੱਚ ਲਿਖੋ!

42 ਗ੍ਰੇਡੇਸ਼ਨ ਖੇਡਾਂ ਦੀ ਸੰਪੂਰਨ ਡਾਇਰੈਕਟਰੀ

ਪੰਜਾਬ ਖੇਡ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਸਾਰੀਆਂ 42 ਖੇਡਾਂ ਦਾ ਸੰਪੂਰਨ ਡਾਟਾ (Latest Updated)

PSEB 8th, 10th, 12th ਸਰੀਰਕ ਸਿੱਖਿਆ ਪ੍ਰੈਕਟੀਕਲ ਸਲੇਬਸ ਅਤੇ ਮੁੱਖ ਖੇਡਾਂ ਦੇ ਨੋਟਸ 2026-27

📝 ਪ੍ਰੈਕਟੀਕਲ ਸਲੇਬਸ ਅਤੇ ਲਿਖਣ ਲਈ ਮੁਕੰਮਲ ਸਟੱਡੀ ਮਟੀਰੀਅਲ

🏆 ਸੈਸ਼ਨ 2026-27: 8ਵੀਂ, 10ਵੀਂ ਅਤੇ 12ਵੀਂ ਜਮਾਤ ਦਾ ਪ੍ਰਮਾਣਿਕ ਮਟੀਰੀਅਲ

👋 ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਗਰਮੀਆਂ ਦੀਆਂ ਛੁੱਟੀਆਂ ਦੇ ਹੋਮਵਰਕ (Summer Vacation Homework) ਲਈ 8ਵੀਂ, 10ਵੀਂ ਅਤੇ 12ਵੀਂ ਜਮਾਤ ਦਾ ਆਫੀਸ਼ੀਅਲ ਪ੍ਰੈਕਟੀਕਲ ਸਲੇਬਸ ਅਤੇ ਕਾਪੀ ਉੱਪਰ ਲਿਖਣ ਲਈ ਮੁੱਖ ਖੇਡਾਂ, ਐਥਲੈਟਿਕ ਟ੍ਰੈਕ ਦਾ ਵਿਸਥਾਰਪੂਰਵਕ ਮਟੀਰੀਅਲ, ਇਤਿਹਾਸ, ਨਿਯਮ ਅਤੇ ਗਰਾਊਂਡ ਮਾਪ (Measurement) ਡਾਇਗ੍ਰਾਮ ਹੇਠਾਂ ਦਿੱਤੇ ਗਏ ਹਨ।

📋 ਭਾਗ 1: ਜਮਾਤ ਵਾਰ ਪ੍ਰੈਕਟੀਕਲ ਸਲੇਬਸ ਰੂਪ-ਰੇਖਾ

👦 8ਵੀਂ ਜਮਾਤ (8th Class)

  • 🏃‍♂️ 👉 ਦੌੜਾਂ (Track Events): 100 ਮੀਟਰ, 200 ਮੀਟਰ, 400 ਮੀਟਰ, ਅਤੇ 800 ਮੀਟਰ ਦੌੜ। (ਲੜਕੀਆਂ ਲਈ 50m, ਲੜਕਿਆਂ ਲਈ 100m ਖਾਸ)।
  • 👟 👉 ਜੰਪ ਅਤੇ ਥਰੋਅ (Field Events): ਲੰਬੀ ਛਾਲ (Long Jump) ਅਤੇ ਗੋਲਾ ਸੁੱਟਣਾ (Shot Put) - ਲੜਕੇ 6 ਪੌਂਡ, ਲੜਕੀਆਂ 4 ਪੌਂਡ।
  • 🧘‍♂️ 👉 ਸਭਿਆਚਾਰਕ ਕਿਰਿਆਵਾਂ: ਯੋਗਾਸਨ, ਲੋਕ ਨਾਚ (ਗਿੱਧਾ/ਭੰਗੜਾ), ਕੈਲਿਸਥੈਨਿਕਸ (P.T.), ਛੋਟੀਆਂ ਖੇਡਾਂ ਜਾਂ ਰੀਲੇਅ ਦੌੜਾਂ।

🏃 10ਵੀਂ ਜਮਾਤ (10th Class)

  • 🏁 👉 ਟਰੈਕ ਇਵੈਂਟਸ: 100m, 200m, 400m, 800m, 3000m ਦੌੜ, ਹਰਡਲ ਰੇਸ (110m ਲੜਕੇ / 100m ਲੜਕੀਆਂ) ਅਤੇ 4x100m ਰੀਲੇਅ ਦੌੜ।
  • 💥 👉 ਫੀਲਡ ਇਵੈਂਟਸ: ਹੈਮਰ ਥਰੋਅ, ਡਿਸਕਸ ਥਰੋਅ, ਜੈਵਲਿਨ ਥਰੋਅ, ਸ਼ਾਟ-ਪੁੱਟ, ਲੰਬੀ ਛਾਲ, ਉੱਚੀ ਛਾਲ, ਤਿਹਰੀ ਛਾਲ (Triple Jump)।

🏆 12ਵੀਂ ਜਮਾਤ (12th Class)

  • ⚡ 👉 ਟਰੈਕ ਇਵੈਂਟਸ (ਕੋਈ ਦੋ): 100m, 200m, 400m, 800m, 1500m ਦੌੜ, ਹਰਡਲ ਜਾਂ ਰੀਲੇਅ ਦੌੜ।
  • 💪 👉 ਫੀਲਡ ਇਵੈਂਟਸ (ਕੋਈ ਦੋ): ਲੰਬੀ ਛਾਲ, ਉੱਚੀ ਛਾਲ, ਤਿਹਰੀ ਛਾਲ, ਸ਼ਾਟ-ਪੁੱਟ, ਡਿਸਕਸ ਥਰੋਅ, ਜੈਵਲਿਨ ਥਰੋਅ।

📚 ਭਾਗ 2: ਪ੍ਰੈਕਟੀਕਲ ਫਾਈਲ ਲਈ ਮੁੱਖ ਖੇਡਾਂ ਦੇ ਨੋਟਸ ਅਤੇ ਮਾਪ ਡਾਇਗ੍ਰਾਮ

🥇 1. ਕਬੱਡੀ (Kabaddi)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਕਬੱਡੀ ਪੰਜਾਬ ਦੀ ਮਾਂ ਖੇਡ ਅਤੇ ਰਵਾਇਤੀ ਖੇਡ ਹੈ। ਭਾਰਤ ਵਿੱਚ ਇਸਨੂੰ ਵਿਵਸਥਿਤ ਰੂਪ ਦੇਣ ਲਈ 1950 ਵਿੱਚ 'ਕਬੱਡੀ ਫੈਡਰੇਸ਼ਨ ਆਫ ਇੰਡੀਆ' (KFI) ਦੀ ਸਥਾਪਨਾ ਕੀਤੀ ਗਈ। ਇਹ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ, ਜਿਸ ਵਿੱਚ ਹਰ ਟੀਮ ਕੋਲ 12 ਖਿਡਾਰੀ ਹੁੰਦੇ ਹਨ (7 ਮੈਦਾਨ ਵਿੱਚ ਖੇਡਦੇ ਹਨ, 5 ਐਕਸਟਰਾ)।

⚖️ ਖੇਡ ਦੇ ਮੁੱਖ ਨਿਯਮ:
  • ✔️ ਸਮਾਂ: ਮੁੰਡਿਆਂ ਲਈ 20-5-20 ਮਿੰਟ ਅਤੇ ਕੁੜੀਆਂ/ਜੂਨੀਅਰਸ ਲਈ 15-5-15 ਮਿੰਟ ਦਾ ਸਮਾਂ ਹੁੰਦਾ ਹੈ।
  • ✔️ ਰੇਡ ਦਾ ਸਮਾਂ: ਇੱਕ ਰੇਡਰ ਕੋਲ ਰੇਡ ਪੂਰੀ ਕਰਨ ਲਈ ਵੱਧ ਤੋਂ ਵੱਧ 30 ਸੈਕਿੰਡ ਦਾ ਸਮਾਂ ਹੁੰਦਾ ਹੈ।
  • ✔️ ਲੋਨਾ (Lona): ਜਦੋਂ ਇੱਕ ਟੀਮ ਵਿਰੋਧੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਆਊਟ ਕਰ ਦਿੰਦੀ ਹੈ, ਤਾਂ ਉਸਨੂੰ 'ਲੋਨਾ' ਦੇ 2 ਵਾਧੂ ਅੰਕ ਮਿਲਦੇ ਹਨ।
📐 ਆਫੀਸ਼ੀਅਲ ਗਰਾਊਂਡ ਮਾਪ (Measurement):
  • 📐 ਸੀਨੀਅਰ ਮੁੰਡਿਆਂ ਲਈ: 13 ਮੀਟਰ ਲੰਬਾਈ × 10 ਮੀਟਰ ਚੌੜਾਈ। (ਮਿਡਲ ਲਾਈਨ ਤੋਂ ਬਾਕ ਲਾਈਨ 3.75m, ਬੋਨਸ ਲਾਈਨ 4.75m)।
  • 📐 ਸੀਨੀਅਰ ਲੜਕੀਆਂ ਲਈ: 12 ਮੀਟਰ ਲੰਬਾਈ × 8 ਮੀਟਰ ਚੌੜਾਈ। (ਮਿਡਲ ਲਾਈਨ ਤੋਂ ਬਾਕ ਲਾਈਨ 3m, ਬੋਨਸ ਲਾਈਨ 4m)।
Kabaddi Court Measurement Diagram

🥈 2. ਖੋ-ਖੋ (Kho-Kho)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਖੋ-ਖੋ ਦੀ ਸ਼ੁਰੂਆਤ ਭਾਰਤ ਦੇ ਮਹਾਰਾਸ਼ਟਰ ਰਾਜ ਤੋਂ ਹੋਈ ਮੰਨੀ ਜਾਂਦੀ ਹੈ। 1955 ਵਿੱਚ ਅਖਿਲ ਭਾਰਤੀ ਖੋ-ਖੋ ਮੰਡਲ ਦੀ ਸਥਾਪਨਾ ਹੋਈ। ਟੀਮ ਵਿੱਚ ਕੁੱਲ 12 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿੱਚੋਂ 9 ਖਿਡਾਰੀ ਮੈਦਾਨ ਵਿੱਚ ਉਤਰਦੇ ਹਨ ਅਤੇ 3 ਰਨਰ ਹੁੰਦੇ ਹਨ।

⚖️ ਖੇਡ ਦੇ ਮੁੱਖ ਨਿਯਮ:
  • ✔️ ਬੈਠਣ ਦਾ ਤਰੀਕਾ: ਮੈਦਾਨ ਦੇ ਵਿਚਕਾਰ ਬਣੇ 8 ਵਰਗਾਂ (Squares) ਵਿੱਚ 8 ਚੇਜ਼ਰ ਇੱਕ ਦੂਜੇ ਦੇ ਉਲਟ ਦਿਸ਼ਾ ਵੱਲ ਮੂੰਹ ਕਰਕੇ ਬੈਠਦੇ ਹਨ।
  • ✔️ ਖੋ (Kho) ਦੇਣਾ: ਪਿੱਛੇ ਤੋਂ ਆ ਕੇ ਬੈਠੇ ਖਿਡਾਰੀ ਦੀ ਪਿੱਠ 'ਤੇ ਹੱਥ ਲਗਾ ਕੇ ਉੱਚੀ ਆਵਾਜ਼ ਵਿੱਚ "ਖੋ" ਕਹਿਣਾ ਲਾਜ਼ਮੀ ਹੁੰਦਾ ਹੈ।
  • ✔️ ਮੈਚ ਦਾ ਸਮਾਂ: ਮੈਚ ਵਿੱਚ 9-9 ਮਿੰਟ ਦੀਆਂ 4 ਪਾਰੀਆਂ (Innings) ਹੁੰੀਆਂ ਹਨ।
📐 ਆਫੀਸ਼ੀਅਲ ਗਰਾਊਂਡ ਮਾਪ (Measurement):
  • 📐 ਕੁੱਲ ਮੈਦਾਨ: 27 ਮੀਟਰ ਲੰਬਾਈ × 16 ਮੀਟਰ ਚੌੜਾਈ।
  • 📐 ਪੋਲ ਤੋਂ ਪੋਲ ਦੀ ਦੂਰੀ: 24 ਮੀਟਰ। ਫ੍ਰੀ ਜ਼ੋਨ (Free Zone) ਦੀ ਚੌੜਾਈ 1.50 ਮੀਟਰ ਹੁੰਦੀ ਹੈ।
Kho Kho Court Layout and Measurement Diagram

🥉 3. ਵਾਲੀਬਾਲ (Volleyball)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਵਾਲੀਬਾਲ ਦੀ ਖੋਜ 1895 ਵਿੱਚ ਅਮਰੀਕਾ ਵਿੱਚ 'ਵਿਲੀਅਮ ਜੀ. ਮੋਰਗਨ' ਨੇ ਕੀਤੀ ਸੀ। ਭਾਰਤ ਵਿੱਚ ਵਾਲੀਬਾਲ ਫੈਡਰੇਸ਼ਨ ਆਫ ਇੰਡੀਆ (VFI) ਦੀ ਸਥਾਪਨਾ 1951 ਵਿੱਚ ਹੋਈ। ਟੀਮ ਵਿੱਚ ਕੁੱਲ 12 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿੱਚੋਂ 6 ਖਿਡਾਰੀ ਮੈਦਾਨ ਵਿੱਚ ਖੇਡਦੇ ਹਨ।

⚖️ ਖੇਡ ਦੇ ਮੁੱਖ ਨਿਯਮ:
  • ✔️ ਸੈੱਟ ਅਤੇ ਅੰਕ: ਮੈਚ ਬੈਸਟ ਆਫ ਫਾਈਵ (5 ਸੈੱਟਾਂ) ਦਾ ਹੁੰਦਾ ਹੈ। ਪਹਿਲੇ 4 ਸੈੱਟ 25-25 ਅੰਕਾਂ ਦੇ ਅਤੇ 5ਵਾਂ ਨਿਰਣਾਇਕ ਸੈੱਟ 15 ਅੰਕਾਂ ਦਾ ਹੁੰਦਾ ਹੈ।
  • ✔️ ਟੱਚ ਰੂਲ (Hits): ਕੋਈ ਵੀ ਟੀਮ ਗੇਂਦ ਨੂੰ ਨੈੱਟ ਤੋਂ ਪਾਰ ਭੇਜਣ ਲਈ ਵੱਧ ਤੋਂ ਵੱਧ 3 ਵਾਰ ਟੱਚ ਕਰ ਸਕਦੀ ਹੈ।
  • ✔️ ਲਿਬਰੋ (Libero): ਇਹ ਸਪੈਸ਼ਲ ਡਿਫੈਂਸਿਵ ਖਿਡਾਰੀ ਹੁੰਦਾ ਹੈ। ਇਹ ਸਰਵਿਸ, ਬਲਾਕਿੰਗ ਜਾਂ ਅਟੈਕ ਨਹੀਂ ਕਰ ਸਕਦਾ।
📐 ਆਫੀਸ਼ੀਅਲ ਗਰਾਊਂਡ ਮਾਪ (Measurement):
  • 📐 ਕੋਰਟ ਦਾ ਸਾਈਜ਼: 18 ਮੀਟਰ ਲੰਬਾਈ × 9 ਮੀਟਰ ਚੌੜਾਈ। ਅਟੈਕ ਲਾਈਨ ਸੈਂਟਰ ਲਾਈਨ ਤੋਂ 3 ਮੀਟਰ ਦੂਰ ਹੁੰਦੀ ਹੈ।
  • 📐 ਨੈੱਟ ਦੀ ਉਚਾਈ: ਮੁੰਡਿਆਂ ਲਈ 2.43 ਮੀਟਰ ਅਤੇ ਕੁੜੀਆਂ ਲਈ 2.24 ਮੀਟਰ ਹੁੰਦੀ ਹੈ।
Volleyball Court Specifications and Measurement Diagram

🏑 4. ਹਾਕੀ (Hockey)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਹਾਕੀ ਦੀ ਅੰਤਰਰਾਸ਼ਟਰੀ ਸੰਸਥਾ FIH ਹੈ। ਭਾਰਤ ਨੇ ਓਲੰਪਿਕਸ ਵਿੱਚ ਹਾਕੀ ਦੇ ਅੰਦਰ 8 ਸੋਨ ਤਗਮੇ ਜਿੱਤੇ ਹਨ। ਮੈਚ 15-15 ਮਿੰਟਾਂ ਦੇ 4 ਕੁਆਰਟਰਾਂ (ਕੁੱਲ 60 ਮਿੰਟ) ਵਿੱਚ ਖੇਡਿਆ ਜਾਂਦਾ ਹੈ। ਟੀਮ ਵਿੱਚ 11 ਖਿਡਾਰੀ ਮੈਦਾਨ ਵਿੱਚ ਹੁੰਦੇ ਹਨ।

⚖️ ਖੇਡ ਦੇ ਮੁੱਖ ਨਿਯਮ:
  • ✔️ D-ਸਰਕਲ ਗੋਲ: ਗੋਲ ਸਿਰਫ਼ ਸ਼ੂਟਿੰਗ ਸਰਕਲ (D) ਦੇ ਅੰਦਰੋਂ ਹਿੱਟ ਮਾਰਨ 'ਤੇ ਹੀ ਵੈਲਿਡ ਮੰਨਿਆ ਜਾਂਦਾ ਹੈ।
  • ✔️ ਸਟਿੱਕ ਰੂਲ: ਖਿਡਾਰੀ ਗੇਂਦ ਨੂੰ ਸਟਿੱਕ ਦੇ ਸਿਰਫ਼ ਫਲੈਟ (ਪੱਧਰੇ) ਪਾਸੇ ਨਾਲ ਹੀ ਖੇਡ ਸਕਦਾ ਹੈ।
  • ✔️ ਪੈਨਲਟੀ ਕਾਰਡ: ਗਲਤੀ ਕਰਨ 'ਤੇ ਖਿਡਾਰੀ ਨੂੰ ਟੈਂਪਰੇਰੀ ਜਾਂ ਪਰਮਾਨੈਂਟ ਬਾਹਰ ਕਰਨ ਲਈ ਗ੍ਰੀਨ, ਯੈਲੋ ਜਾਂ ਰੈੱਡ ਕਾਰਡ ਮਿਲਦਾ ਹੈ।
📐 ਆਫੀਸ਼ੀਅਲ ਮੈਦਾਨ ਦਾ ਮਾਪ (Measurement):
  • 📐 ਹਾਕੀ ਗਰਾਊਂਡ: 91.40 ਮੀਟਰ ਲੰਬਾਈ x 55.00 ਮੀਟਰ ਚੌੜਾਈ। ਸ਼ੂਟਿੰਗ ਸਰਕਲ (D) ਦਾ ਅਰਧ ਵਿਆਸ 14.63 ਮੀਟਰ ਹੁੰਦਾ ਹੈ।
  • 📐 ਗੋਲ ਪੋਸਟ: 3.66 ਮੀਟਰ ਚੌੜਾ (12 ਫੁੱਟ) ਅਤੇ 2.14 ਮੀਟਰ ਉੱਚਾ (7 ਫੁੱਟ) ਹੁੰਦਾ ਹੈ।
Field Hockey Pitch Dimensions and Measurement Diagram

🏏 5. ਕ੍ਰਿਕਟ (Cricket)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਕ੍ਰਿਕਟ ਦੀ ਅੰਤਰਰਾਸ਼ਟਰੀ ਸੰਸਥਾ ICC ਹੈ ਅਤੇ ਭਾਰਤ ਵਿੱਚ BCCI ਇਸਦਾ ਪ੍ਰਬੰਧ ਕਰਦੀ ਹੈ। ਦੋਵਾਂ ਟੀਮਾਂ ਵਿੱਚ 11-11 ਖਿਡਾਰੀ ਹੁੰਦੇ ਹਨ। ਗੇਂਦ ਦਾ ਵਜ਼ਨ 155.9 ਤੋਂ 163 ਗ੍ਰਾਮ (5.5 ਤੋਂ 5.75 ਅੌਂਸ) ਹੁੰਦਾ ਹੈ। ਬੈਟ ਦੀ ਲੰਬਾਈ 38 ਇੰਚ (96.5 ਸੈ.ਮੀ.) ਅਤੇ ਚੌੜਾਈ 4.25 ਇੰਚ ਹੁੰਦੀ ਹੈ।

⚖️ ਖੇਡ ਦੇ ਮੁੱਖ ਨਿਯਮ:
  • ✔️ ਆਊਟ ਹੋਣ ਦੇ ਤਰੀਕੇ: ਖਿਡਾਰੀ ਕੁੱਲ 10 ਤਰੀਕਿਆਂ ਨਾਲ ਆਊਟ ਹੋ ਸਕਦਾ ਹੈ (ਕੈਚ, ਬੋਲਡ, LBW, ਰਨ-ਆਊਟ, ਸਟੰਪਡ, ਹਿੱਟ ਵਿਕਟ ਆਦਿ)।
  • ✔️ ਅੰਪਾਇਰ: ਮੈਚ ਵਿੱਚ 2 ਮੈਦਾਨੀ ਅੰਪਾਇਰ ਅਤੇ ਇੱਕ ਥਰਡ ਅੰਪਾਇਰ ਹੁੰਦਾ ਹੈ।
📐 ਪਿੱਚ ਦਾ ਮਾਪ (Measurement):
  • 📐 ਪਿੱਚ ਦੀ ਲੰਬਾਈ: ਇੱਕ ਸਟੰਪ ਤੋਂ ਦੂਜੇ ਸਟੰਪ ਤੱਕ 22 ਗਜ਼ (20.12 ਮੀਟਰ)।
  • 📐 ਵਿਕਟਾਂ ਦੀ ਉਚਾਈ: ਜ਼ਮੀਨ ਤੋਂ 28 ਇੰਚ (71.1 ਸੈ.ਮੀ.)। ਸਟੰਪਸ ਦੀ ਕੁੱਲ ਚੌੜਾਈ 9 ਇੰਚ (22.8 ਸੈ.ਮੀ.) ਹੁੰਦੀ ਹੈ।
Cricket Pitch Layout and Measurement Diagram

🏸 6. ਬੈਡਮਿੰਟਨ (Badminton)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਇਹ ਇੱਕ ਰੈਕੇਟ ਅਤੇ ਸ਼ਟਲਕਾਕ ਨਾਲ ਖੇਡੀ ਜਾਣ ਵਾਲੀ ਇੰਡੋਰ ਖੇਡ ਹੈ। ਮੈਚ 21 ਅੰਕਾਂ ਦੇ 3 ਸੈੱਟਾਂ ਦਾ ਹੁੰਦਾ ਹੈ। ਸ਼ਟਲਕਾਕ ਵਿੱਚ ਕੁੱਲ 16 ਖੰਭ ਹੁੰਦੇ ਹਨ ਅਤੇ ਇਸਦਾ ਵਜ਼ਨ 4.74 ਤੋਂ 5.50 ਗ੍ਰਾਮ ਹੁੰਦਾ ਹੈ। ਸਰਵਿਸ ਹਮੇਸ਼ਾ ਤਿਰਛੀ (Diagonal) ਕੀਤੀ ਜਾਂਦੀ ਹੈ।

⚖️ ਖੇਡ ਦੇ ਮੁੱਖ ਨਿਯਮ:
  • ✔️ ਡੀਊਸ ਰੂਲ (Deuce): ਜੇਕਰ ਸਕੋਰ 20-20 ਹੋ ਜਾਵੇ, ਤਾਂ 2 ਅੰਕਾਂ ਦੀ ਲੀਡ ਲੈਣੀ ਲਾਜ਼ਮੀ ਹੈ, ਵੱਧ ਤੋਂ ਵੱਧ ਸਕੋਰ 30 ਤੱਕ ਜਾ ਸਕਦਾ ਹੈ।
  • ✔️ ਸਿੰਗਲਜ਼ / ਡਬਲਜ਼: ਇਹ ਖੇਡ ਸਿੰਗਲਜ਼ (1 ਖਿਡਾਰੀ) ਅਤੇ ਡਬਲਜ਼ (2 ਖਿਡਾਰੀ) ਦੋਵੇਂ ਰੂਪਾਂ ਵਿੱਚ ਖੇਡੀ ਜਾਂਦੀ ਹੈ।
📐 ਕੋਰਟ ਦਾ ਮਾਪ (Measurement):
  • 📐 ਡਬਲਜ਼ ਕੋਰਟ: 13.40 ਮੀਟਰ ਲੰਬਾਈ x 6.10 ਮੀਟਰ ਚੌੜਾਈ।
  • 📐 ਸਿੰਗਲਜ਼ ਕੋਰਟ: 13.40 ਮੀਟਰ ਲੰਬਾਈ x 5.18 ਮੀਟਰ ਚੌੜਾਈ। ਨੈੱਟ ਦੀ ਉਚਾਈ ਪੋਲ ਕੋਲੋਂ 1.55 ਮੀਟਰ ਹੁੰਦੀ ਹੈ।
Badminton Court Measurement Diagram

🏀 7. ਬਾਸਕਟਬਾਲ (Basketball)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਬਾਸਕਟਬਾਲ ਮੈਚ 10-10 ਮਿੰਟਾਂ ਦੇ 4 ਕੁਆਰਟਰਾਂ (ਕੁੱਲ 40 ਮਿੰਟ) ਵਿੱਚ ਖੇਡਿਆ ਜਾਂਦਾ ਹੈ। ਮੈਦਾਨ ਵਿੱਚ 5 ਖਿਡਾਰੀ ਖੇਡਦੇ ਹਨ (ਟੀਮ ਵਿੱਚ ਕੁੱਲ 12)। 3 ਸੈਕਿੰਡ, 5 ਸੈਕਿੰਡ, 8 ਸੈਕਿੰਡ ਅਤੇ 24 ਸੈਕਿੰਡ ਸ਼ਾਟ ਕਲਾਕ ਦੇ ਟਾਈਮ ਰੂਲਜ਼ ਲਾਜ਼ਮੀ ਹਨ।

⚖️ ਅੰਕਾਂ ਦੀ ਵੰਡ (Scoring):
  • ✔️ 3 ਅੰਕ: 3-ਪੁਆਇੰਟ ਡੀ (D) ਲਾਈਨ ਦੇ ਬਾਹਰੋਂ ਬਾਸਕਟ ਕਰਨ 'ਤੇ 3 ਅੰਕ ਮਿਲਦੇ ਹਨ।
  • ✔️ 2 ਅੰਕ: ਡੀ-ਲਾਈਨ ਦੇ ਅੰਦਰੋਂ ਬਾਸਕਟ ਕਰਨ 'ਤੇ 2 ਅੰਕ ਮਿਲਦੇ ਹਨ।
  • ✔️ 1 ਅੰਕ: ਫ੍ਰੀ ਥਰੋਅ (Free Throw) ਦਾ 1 ਅੰਕ ਹੁੰਦਾ ਹੈ।
📐 ਕੋਰਟ ਅਤੇ ਰਿੰਗ ਦਾ ਮਾਪ (Measurement):
  • 📐 ਬਾਸਕਟਬਾਲ ਕੋਰਟ: 28 ਮੀਟਰ ਲੰਬਾਈ x 15 ਮੀਟਰ ਚੌੜਾਈ।
  • 📐 ਰਿੰਗ ਦੀ ਉਚਾਈ: ਜ਼ਮੀਨ ਤੋਂ ਬਿਲਕੁਲ 3.05 ਮੀਟਰ (10 ਫੁੱਟ) ਹੁੰਦੀ ਹੈ। ਰਿੰਗ ਦਾ ਅੰਦਰੂਨੀ ਵਿਆਸ 45 ਸੈ.ਮੀ. ਹੁੰਦਾ ਹੈ।
FIBA Basketball Court Measurement Diagram

🥋 8. ਟਾਈਕਵਾਂਡੋ (Taekwondo)

📜 ਇਤਿਹਾਸ ਅਤੇ ਮੁੱਢਲੀ ਜਾਣਕਾਰੀ:

ਟਾਈਕਵਾਂਡੋ ਕੋਰੀਆ ਦੀ ਮਾਰਸ਼ਲ ਆਰਟ ਖੇਡ ਹੈ, ਜਿਸਦਾ ਮਤਲਬ ਪੈਰ ਅਤੇ ਮੁੱਕੇ ਦੀ ਕਲਾ ਹੈ। ਮੈਚ ਵਿੱਚ 2-2 ਮਿੰਟ ਦੇ 3 ਰਾਊਂਡ ਹੁੰਦੇ ਹਨ। ਖਿਡਾਰੀ ਸੁਰੱਖਿਆ ਲਈ ਹੈੱਡ ਗਾਰਡ, ਚੈਸਟ ਗਾਰਡ (Hogu), ਸ਼ਿਨ ਗਾਰਡ ਪਾਉਂਦੇ ਹਨ। ਨਿਯਮ ਤੋੜਨ 'ਤੇ ਗਿਓਂਗ-ਗੋ (Kyong-go) ਪੈਨਲਟੀ ਮਿਲਦੀ ਹੈ।

⚖️ ਅੰਕਾਂ ਦੇ ਨਿਯਮ (Points):
  • ✔️ ਚੈਸਟ ਗਾਰਡ 'ਤੇ ਪੰਚ ਮਾਰਨ ਦਾ 1 ਅੰਕ
  • ✔️ ਚੈਸਟ ਗਾਰਡ 'ਤੇ ਸਾਧਾਰਨ ਕਿੱਕ ਦੇ 2 ਅੰਕ ਅਤੇ ਘੁੰਮ ਕੇ ਕਿੱਕ ਮਾਰਨ ਦੇ 4 ਅੰਕ
  • ✔️ ਹੈੱਡ ਗਾਰਡ (ਸਿਰ) 'ਤੇ ਕਿੱਕ ਮਾਰਨ ਦੇ 3 ਅੰਕ ਮਿਲਦੇ ਹਨ।
📐 ਮੈਟ ਦਾ ਮਾਪ (Measurement):
  • 📐 ਮੁੱਖ ਮੈਟ (Contest Area): 8 x 8 ਮੀਟਰ ਦਾ ਅਸ਼ਟਭੁਜ (Octagonal) ਖੇਤਰ ਹੁੰਦਾ ਹੈ, ਜਿਸਦੇ ਬਾਹਰ 2 ਮੀਟਰ ਦਾ ਸੁਰੱਖਿਆ ਖੇਤਰ (Safety Zone) ਹੁੰਦਾ ਹੈ। ਪੂਰਾ ਮੈਟ 12 x 12 ਮੀਟਰ ਦਾ ਹੁੰਦਾ ਹੈ।
Taekwondo Competition Area Layout Diagram

🧘 9. ਯੋਗਾ (Yoga)

📜 ਮੁੱਢਲੀ ਜਾਣਕਾਰੀ:

ਮਹਾਰਿਸ਼ੀ ਪਤੰਜਲੀ ਨੂੰ ਅਸ਼ਟਾਂਗ ਯੋਗ ਦਾ ਜਨਕ ਮੰਨਿਆ ਜਾਂਦਾ ਹੈ, ਜਿਸਦੇ 8 ਅੰਗ ਹਨ - ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਅਤੇ ਸਮਾਧੀ। ਹਰ ਸਾਲ 21 ਜੂਨ ਨੂੰ ਵਿਸ਼ਵ ਯੋਗ ਦਿਵਸ (International Yoga Day) ਮਨਾਇਆ ਜਾਂਦਾ ਹੈ।

🧘 ਮੁੱਖ ਆਸਨਾਂ ਦੇ ਫਾਇਦੇ:
  • ਤਾੜਆਸਨ: ਖੜ੍ਹੇ ਹੋ ਕੇ ਪੂਰੇ ਸਰੀਰ ਨੂੰ ਉੱਪਰ ਵੱਲ ਖਿੱਚਣਾ। ਇਹ ਰੀੜ੍ਹ ਦੀ ਹੱਡੀ ਸਿੱਧੀ ਕਰਦਾ ਹੈ ਅਤੇ ਬੱਚਿਆਂ ਦੀ ਉਚਾਈ (Height) ਵਧਾਉਣ ਲਈ ਸਭ ਤੋਂ ਉੱਤਮ ਹੈ।
  • ਵਜਰਆਸਨ: ਗੋਡਿਆਂ ਭਾਰ ਬੈਠਣਾ। ਇਹ ਇਕਲੌਦਾ ਅਜਿਹਾ ਆਸਨ ਹੈ ਜੋ ਭੋਜਨ ਖਾਣ ਤੋਂ ਤੁਰੰਤ ਬਾਅਦ ਕੀਤਾ ਜਾ ਸਕਦਾ ਹੈ, ਇਹ ਪਾਚਨ ਪ੍ਰਣਾਲੀ (Digestion) ਨੂੰ ਮਜ਼ਬੂਤ ਕਰਦਾ ਹੈ।
  • ਭੁਜੰਗਆਸਨ: ਪੇਟ ਦੇ ਭਾਰ ਲੇਟ ਕੇ ਧੜ ਨੂੰ ਉੱਪਰ ਚੁੱਕਣਾ। ਇਹ ਫੇਫੜਿਆਂ ਦੀ ਸਮਰੱਥਾ ਵਧਾਉਂਦਾ ਹੈ ਅਤੇ ਕਮਰ ਦੇ ਦਰਦ ਨੂੰ ਠੀਕ ਕਰਦਾ ਹੈ।
Yoga Surya Namaskar Asana Diagram

⚽ 10. ਫੁੱਟਬਾਲ (Football)

📜 ਇਤਿਸ਼ਾਸ ਅਤੇ ਮੁੱਢਲੀ ਜਾਣਕਾਰੀ:

ਫੁੱਟਬਾਲ ਵਿਸ਼ਵ ਦੀ ਸਭ ਤੋਂ ਪ੍ਰਸਿੱਧ ਖੇਡ ਹੈ। ਇਸਦੀ ਅੰਤਰਰਾਸ਼ਟਰੀ ਸੰਸਥਾ FIFA (ਫੀਫਾ) ਹੈ, ਜਿਸਦੀ ਸਥਾਪਨਾ 1904 ਵਿੱਚ ਹੋਈ ਸੀ। ਭਾਰਤ ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਖੇਡ ਦਾ ਪ੍ਰਬੰਧ ਕਰਦੀ ਹੈ। ਮੈਚ ਵਿੱਚ ਦੋ ਟੀਮਾਂ ਦੇ 11-11 ਖਿਡਾਰੀ ਮੈਦਾਨ ਵਿੱਚ ਖੇਡਦੇ ਹਨ (ਟੀਮ ਵਿੱਚ ਕੁੱਲ 18 ਖਿਡਾਰੀ ਹੁੰਦੇ ਹਨ)।

⚖️ ਖੇਡ ਦੇ ਮੁੱਖ ਨਿਯਮ:
  • ✔️ ਸਮਾਂ: ਮੈਚ 45-45 ਮਿੰਟ ਦੇ ਦੋ ਹਾਫ਼ (ਕੁੱਲ 90 ਮਿੰਟ) ਦਾ ਹੁੰਦਾ ਹੈ, ਜਿਸ ਵਿੱਚ 15 ਮਿੰਟ ਦਾ ਹਾਫ਼-ਟਾਈਮ ਬ੍ਰੇਕ ਹੁੰਦਾ ਹੈ।
  • ✔️ ਗੇਂਦ ਦਾ ਵਜ਼ਨ: ਖੇਡ ਦੀ ਗੇਂਦ ਦਾ ਵਜ਼ਨ 410 ਤੋਂ 450 ਗ੍ਰਾਮ ਅਤੇ ਘੇਰਾ 68 ਤੋਂ 70 ਸੈਂਟੀਮੀਟਰ ਹੁੰਦਾ ਹੈ।
  • ✔️ ਆਫਸਾਈਡ (Offside): ਜਦੋਂ ਕੋਈ ਅਟੈਕਿੰਗ ਖਿਡਾਰੀ ਗੇਂਦ ਪਾਸ ਹੋਣ ਵੇਲੇ ਵਿਰੋਧੀ ਟੀਮ ਦੇ ਆਖਰੀ ਡਿਫੈਂਡਰ ਤੋਂ ਅੱਗੇ ਖੜ੍ਹਾ ਹੋਵੇ, ਤਾਂ ਉਹ ਆਫਸਾਈਡ ਫਾਊਲ ਹੁੰਦਾ ਹੈ।
  • ✔️ ਫਾਊਲ ਅਤੇ ਕਾਰਡ: ਗੰਭੀਰ ਫਾਊਲ ਕਰਨ 'ਤੇ ਅੰਪਾਇਰ/ਰੈਫਰੀ ਖਿਡਾਰੀ ਨੂੰ ਚੇਤਾਵਨੀ ਲਈ ਪੀਲਾ (Yellow) ਜਾਂ ਮੈਦਾਨ ਤੋਂ ਬਾਹਰ ਕੱਢਣ ਲਈ ਲਾਲ (Red) ਕਾਰਡ ਦਿਖਾ ਸਕਦਾ ਹੈ।
📐 ਆਫੀਸ਼ੀਅਲ ਮੈਦਾਨ ਦਾ ਮਾਪ (Dimensions):
  • 📐 ਮੈਦਾਨ ਦੀ ਲੰਬਾਈ: 100 ਤੋਂ 110 ਮੀਟਰ ਅਤੇ ਚੌੜਾਈ: 64 ਤੋਂ 75 ਮੀਟਰ ਹੁੰਦੀ ਹੈ।
  • 📐 ਗੋਲ ਪੋਸਟ ਦਾ ਸਾਈਜ਼: ਚੌੜਾਈ 7.32 ਮੀਟਰ (8 ਗਜ਼) ਅਤੇ ਉਚਾਈ 2.44 ਮੀਟਰ (8 ਫੁੱਟ) ਹੁੰਦੀ ਹੈ।
  • 📐 ਪੈਨਲਟੀ ਮਾਰਕ: ਗੋਲ ਪੋਸਟ ਦੀ ਲਾਈਨ ਤੋਂ ਬਿਲਕੁਲ 11 ਮੀਟਰ (12 ਗਜ਼) ਦੀ ਦੂਰੀ 'ਤੇ ਹੁੰਦਾ ਹੈ।
Football Pitch Dimensions and Official Measurement Diagram

🏃‍♂️ 11. ਐਥਲੈਟਿਕ ਟ੍ਰੈਕ (Athletic Track)

📜 ਮੁੱਢਲੀ ਜਾਣਕਾਰੀ ਅਤੇ ਬਣਤਰ:

ਐਥਲੈਟਿਕਸ ਨੂੰ 'ਖੇਡਾਂ ਦੀ ਰਾਣੀ' ਕਿਹਾ ਜਾਂਦਾ ਹੈ। ਇੱਕ ਸਟੈਂਡਰਡ (ਆਫੀਸ਼ੀਅਲ) ਐਥਲੈਟਿਕ ਟ੍ਰੈਕ 400 ਮੀਟਰ ਦਾ ਹੁੰਦਾ ਹੈ। ਇਸ ਵਿੱਚ ਦੋ ਸਿੱਧੀਆਂ ਲਾਈਨਾਂ (Straight) ਅਤੇ ਦੋ ਕਰਵ (Curves) ਹੁੰਦੇ ਹਨ। ਟ੍ਰੈਕ ਵਿੱਚ ਆਮ ਤੌਰ 'ਤੇ 6 ਤੋਂ 8 ਲੇਨਾਂ ਹੁੰੀਆਂ ਹਨ, ਅਤੇ ਹਰੇਕ ਲੇਨ ਦੀ ਚੌੜਾਈ 1.22 ਮੀਟਰ ਹੁੰਦੀ ਹੈ।

⚖️ ਮੁੱਖ ਨਿਯਮ ਅਤੇ ਇਵੈਂਟਸ:
  • ✔️ ਦੌੜ ਦੀ ਦਿਸ਼ਾ: ਸਾਰੇ ਐਥਲੈਟਿਕਸ ਟ੍ਰੈਕ ਇਵੈਂਟਸ ਵਿੱਚ ਦੌੜਨ ਦੀ ਦਿਸ਼ਾ ਹਮੇਸ਼ਾ ਖੱਬੇ ਹੱਥ ਵੱਲ (Anti-clockwise) ਹੁੰਦੀ ਹੈ।
  • ✔️ ਸਟਾਰਟ (Start): 100m, 200m, 400m ਵਰਗੀਆਂ ਛੋਟੀਆਂ ਦੌੜਾਂ ਲਈ 'ਕਰੌਚ ਸਟਾਰਟ' (Crouch Start) ਅਤੇ ਸਟਾਰਟਿੰਗ ਬਲਾਕ ਦੀ ਵਰਤੋਂ ਲਾਜ਼ਮੀ ਹੈ।
  • ✔️ ਸਟੈਗਰ (Stagger): 100 ਮੀਟਰ ਤੋਂ ਵੱਧ ਦੀਆਂ ਦੌੜਾਂ ਵਿੱਚ ਬਾਹਰਲੀਆਂ ਲੇਨਾਂ ਵਾਲੇ ਖਿਡਾਰੀਆਂ ਦੀ ਦੂਰੀ ਬਰਾਬਰ ਕਰਨ ਲਈ ਅੱਗੇ ਖੜ੍ਹਾ ਕੀਤਾ ਜਾਂਦਾ ਹੈ, ਜਿਸਨੂੰ ਸਟੈਗਰ ਕਹਿੰਦੇ ਹਨ।
📐 ਸਟੈਂਡਰਡ ਟ੍ਰੈਕ ਦਾ ਮਾਪ (Measurement):
  • 📐 ਕੁੱਲ ਲੰਬਾਈ: 400 ਮੀਟਰ (ਲੇਨ 1 ਦੇ ਅੰਦਰੂਨੀ ਕਿਨਾਰੇ ਤੋਂ)।
  • 📐 ਸਿੱਧੀ ਲਾਈਨ (Straight): ਸਟੈਂਡਰਡ ਟ੍ਰੈਕ ਵਿੱਚ ਦੋਵੇਂ ਸਿੱਧੀਆਂ ਲਾਈਨਾਂ 84.39 ਮੀਟਰ ਦੀਆਂ ਹੁੰਦੀਆਂ ਹਨ।
  • 📐 ਕਰਵ ਦਾ ਅਰਧ-ਵਿਆਸ (Radius): ਅੰਦਰੂਨੀ ਕਰਵ ਦਾ ਰੇਡੀਅਸ 36.50 ਮੀਟਰ ਹੁੰਦਾ ਹੈ।
400m Standard Athletic Track Measurement Diagram

📊 ਭਾਗ 3: ਪ੍ਰੈਕਟੀਕਲ ਪ੍ਰੀਖਿਆ ਅੰਕਾਂ ਦੀ ਵੰਡ

🏅 ਪ੍ਰੈਕਟੀਕਲ ਦਾ ਹਿੱਸਾ 📝 ਮਿਲਣ ਵਾਲੇ ਅੰਕਾਂ ਦਾ ਵੇਰਵਾ
🥇 ਖੇਡਾਂ ਵਿੱਚ ਪ੍ਰਾਪਤੀ ਸਕੂਲ, ਜ਼ੋਨਲ, ਜ਼ਿਲ੍ਹਾ, ਜਾਂ ਰਾਜ (State) ਪੱਧਰ ਦੇ ਵੈਲਿਡ ਖੇਡ ਸਰਟੀਫਿਕੇਟ ਦੇ ਆਧਾਰ 'ਤੇ।
📓 ਪ੍ਰੈਕਟੀਕਲ ਕਾਪੀ / ਰਿਕਾਰਡ ਇਸ ਪੇਜ ਤੋਂ ਦੇਖ ਕੇ ਸਾਫ਼-ਸਾਫ਼ ਲਿਖੀ ਹੋਈ ਕਾਪੀ ਅਤੇ ਬਣਾਏ ਗਏ ਗਰਾਊਂਡ ਨਕਸ਼ਿਆਂ ਦੇ ਅੰਕ।
🗣️ ਮੌਖਿਕ ਪ੍ਰੀਖਿਆ (Viva) ਪ੍ਰੀਖਿਆ ਵਾਲੇ ਦਿਨ ਉੱਪਰ ਲਿਖੇ ਨਿਯਮਾਂ ਅਤੇ ਮਾਪਾਂ ਵਿੱਚੋਂ ਪੁੱਛੇ ਜਾਣ ਵਾਲੇ ਸਵਾਲ-ਜਵਾਬ।
💡 DPE ਪਾਠਸ਼ਾਲਾ ਜ਼ਰੂਰੀ ਸੁਝਾਅ: ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੈਕਟੀਕਲ ਫਾਈਲ ਲਈ ਬਾਜ਼ਾਰੋਂ ਕੋਈ ਵੀ ਵਾਧੂ ਜਾਂ ਮਹਿੰਗੀ ਰੈਡੀਮੇਡ ਕਾਪੀ ਖਰੀਦਣ ਦੀ ਬਿਲਕੁਲ ਲੋੜ ਨਹੀਂ ਹੈ। ਤੁਸੀਂ PSEB (ਪੰਜਾਬ ਸਕੂਲ ਸਿੱਖਿਆ ਬੋਰਡ) ਦੇ ਆਫੀਸ਼ੀਅਲ ਸਲੇਬਸ ਅਨੁਸਾਰ ਇੱਕ ਨਾਰਮਲ ਸਧਾਰਨ ਕਾਪੀ ਉੱਪਰ ਹੀ ਇਹ ਸਾਰਾ ਮਟੀਰੀਅਲ ਅਤੇ ਗਰਾਊਂਡ ਨਕਸ਼ੇ ਸਾਫ਼-ਸਾਫ਼ ਲਿਖ ਕੇ ਆਪਣਾ ਹੋਮਵਰਕ ਪੂਰਾ ਕਰਨਾ ਹੈ। ਇਸ ਲਿੰਕ ਨੂੰ ਪੂਰੇ ਪੰਜਾਬ ਦੇ ਸਕੂਲੀ ਗਰੁੱਪਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ!

 1. Kabaddi


2.Kho-Kho

3. Volleyball
4. Hockey
5. Cricket
6. Badminton

7. Basketball
8. Taekwondo

9. Yoga


 
10.Football 





11. Athletic track









 

PSEB 8th, 10th, 12th ਸਰੀਰਕ ਸਿੱਖਿਆ ਪ੍ਰੈਕਟੀਕਲ ਗਾਈਡ 2026-27

📝 ਸਰੀਰਕ ਸਿੱਖਿਆ ਪ੍ਰੈਕਟੀਕਲ ਗਾਈਡ (ਸੈਸ਼ਨ 2026-27)

☀️ ਗਰਮੀਆਂ ਦੀਆਂ ਛੁੱਟੀਆਂ ਦਾ ਵਿਸ਼ੇਸ਼ ਹੋਮਵਰਕ (8ਵੀਂ, 10ਵੀਂ ਅਤੇ 12ਵੀਂ ਜਮਾਤ)

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਨਵੇਂ ਸੈਸ਼ਨ 2026-27 ਦੇ ਆਫੀਸ਼ੀਅਲ ਪਾਠਕ੍ਰਮ ਅਨੁਸਾਰ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ ਦੀ ਮੁਕੰਮਲ ਰੂਪ-ਰੇਖਾ ਹੇਠਾਂ ਦਿੱਤੀ ਗਈ ਹੈ। ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਸ ਗਾਈਡ ਦੀ ਮਦਦ ਨਾਲ ਆਪਣੀ ਪ੍ਰੈਕਟੀਕਲ ਕਾਪੀ ਅਤੇ ਖੇਡਾਂ ਦੀ ਤਿਆਰੀ ਬਹੁਤ ਆਸਾਨੀ ਨਾਲ ਕਰ ਸਕਦੇ ਹਨ।

📌 ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਨੋਟ: ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਕੋਈ ਵੱਖਰੀ ਮਹਿੰਗੀ ਪ੍ਰੈਕਟੀਕਲ ਨੋਟ ਬੁੱਕ ਨਾ ਲਗਵਾਈ ਜਾਵੇ। ਪ੍ਰੈਕਟੀਕਲ ਦੀਆਂ ਕਿਰਿਆਵਾਂ ਨੂੰ ਸਕੂਲ ਦੀ ਸਧਾਰਨ ਨੋਟ ਬੁੱਕ (ਕਾਪੀ) ਵਿੱਚ ਹੀ ਲਿਖਵਾਇਆ ਜਾਵੇ ਅਤੇ ਪ੍ਰੈਕਟੀਕਲ ਵੇਲੇ ਸਪੋਰਟਸ ਕਿੱਟ (Sports Kit) ਪਾਉਣੀ ਲਾਜ਼ਮੀ ਹੈ।

👦 ਜਮਾਤ 8ਵੀਂ (Class 8th) ਪ੍ਰੈਕਟੀਕਲ ਸਲੇਬਸ

🏃 ਟਰੈਕ ਅਤੇ ਫੀਲਡ ਇਵੈਂਟਸ

  • ਟਰੈਕ ਇਵੈਂਟਸ (ਦੌੜਾਂ): 100 ਮੀਟਰ, 200 ਮੀਟਰ, 400 ਮੀਟਰ, ਅਤੇ 800 ਮੀਟਰ ਦੌੜ।
    • ਲੜਕੀਆਂ ਲਈ ਖਾਸ: 50 ਮੀਟਰ ਅਤੇ 200 ਮੀਟਰ ਦੌੜ।
    • ਲੜਕਿਆਂ ਲਈ ਖਾਸ: 100 ਮੀਟਰ ਅਤੇ 400 ਮੀਟਰ ਦੌੜ।
  • ਫੀਲਡ ਇਵੈਂਟਸ (ਜੰਪ ਅਤੇ ਥਰੋਅ): ਲੰਬੀ ਛਾਲ (Long Jump) ਜਾਂ ਉੱਚੀ ਛਾਲ (High Jump)।
    • ਕ੍ਰਿਕਟ ਬਾਲ ਸੁੱਟਣਾ ਜਾਂ ਗੋਲਾ ਸੁੱਟਣਾ (ਲੜਕਿਆਂ ਲਈ 6 ਪੌਂਡ ਅਤੇ ਲੜਕੀਆਂ ਲਈ 4 ਪੌਂਡ)।

🎮 ਮੁੱਖ ਖੇਡਾਂ ਦੀ ਚੋਣ (Sports Groups)

ਹੇਠਾਂ ਦਿੱਤੇ ਦੋਵਾਂ ਗਰੁੱਪਾਂ ਵਿੱਚੋਂ ਕਿਸੇ ਇੱਕ-ਇੱਕ ਖੇਡ ਦੀ ਚੋਣ ਕਰਨੀ ਲਾਜ਼ਮੀ ਹੈ (ਹਰੇਕ ਖੇਡ ਦੇ 5 ਅੰਕ ਹਨ):

  • 🟢 ਗਰੁੱਪ 1: ਯੋਗਾ, ਹੈਂਡਬਾਲ, ਵਾਲੀਬਾਲ, ਬਾਸਕਟਬਾਲ, ਹਾਕੀ, ਕ੍ਰਿਕਟ, ਬੈਡਮਿੰਟਨ, ਖੋ-ਖੋ।
  • 🔵 ਗਰੁੱਪ 2: ਮੁੱਕੇਬਾਜ਼ੀ, ਕੁਸ਼ਤੀ, ਕਬੱਡੀ, ਤੈਰਾਕੀ, ਜਮਨਾਸਟਿਕ, ਗੱਤਕਾ, ਐਥਲੈਟਿਕਸ, ਸਾਫਟ ਬਾਲ, ਫੁੱਟਬਾਲ।
  • 🤸 ਗਰੁੱਪ (ਸ) ਕਿਰਿਆਵਾਂ: ਯੋਗਾ, ਲੋਕ ਨਾਚ, ਕੈਲਿਸਥੈਨਿਕਸ (ਜਮਨਾਸਟਿਕ ਕਸਰਤਾਂ), ਛੋਟੀਆਂ ਖੇਡਾਂ ਜਾਂ ਰੀਲੇਅ ਦੌੜਾਂ।

🏃 ਜਮਾਤ 10ਵੀਂ (Class 10th) ਪ੍ਰੈਕਟੀਕਲ ਸਲੇਬਸ

⚡ ਟਰੈਕ ਅਤੇ ਫੀਲਡ ਇਵੈਂਟਸ

  • ਟਰੈਕ ਇਵੈਂਟਸ (ਰੇਸਾਂ): 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਅਤੇ 3000 ਮੀਟਰ ਦੌੜ।
    • ਲੜਕਿਆਂ ਲਈ ਹਰਡਲ: 110 ਮੀਟਰ (ਉਚਾਈ 96.4 ਸੈ.ਮੀ., 10 ਹਰਡਲਾਂ)
    • Lੜਕੀਆਂ ਲਈ ਹਰਡਲ: 100 ਮੀਟਰ (ਉਚਾਈ 76.2 ਸੈ.ਮੀ., 8 ਹਰਡਲਾਂ)
    • ਰੀਲੇਅ ਰੇਸ: 4 x 100 ਮੀਟਰ ਰੀਲੇਅ ਦੌੜ।
  • ਫੀਲਡ ਇਵੈਂਟਸ: ਹੈਮਰ ਥਰੋਅ, ਡਿਸਕਸ ਥਰੋਅ, ਜੈਵਲਿਨ ਥਰੋਅ, ਸ਼ਾਟ-ਪੁੱਟ, ਲੰਬੀ ਛਾਲ, ਉੱਚੀ ਛਾਲ, ਤਿਹਰੀ ਛਾਲ, ਅਤੇ ਪੋਲ ਵਾਲਟ।

🎮 ਮੁੱਖ ਖੇਡਾਂ ਦੀ ਚੋਣ (Sports Groups)

ਹੇਠਾਂ ਦਿੱਤੇ ਦੋਵਾਂ ਗਰੁੱਪਾਂ ਵਿੱਚੋਂ ਕਿਸੇ ਇੱਕ-ਇੱਕ ਖੇਡ ਦੀ ਚੋਣ ਕਰਨੀ ਲਾਜ਼ਮੀ ਹੈ (ਹਰੇਕ ਖੇਡ ਦੇ 5 ਅੰਕ ਹਨ):

  • 🟢 ਗਰੁੱਪ 1: ਕ੍ਰਿਕਟ, ਖੋ-ਖੋ, ਕੁਸ਼ਤੀ, ਤੈਰਾਕੀ, ਲਾਨ-ਟੈਨਿਸ।
  • 🔵 ਗਰੁੱਪ 2: ਹਾਕੀ, ਬੈਡਮਿੰਟਨ, ਸਾਫਟ ਬਾਲ, ਜੂਡੋ, ਵੇਟਲਿਫਟਿੰਗ।

🏆 ਜਮਾਤ 12ਵੀਂ (Class 12th) ਪ੍ਰੈਕਟੀਕਲ ਸਲੇਬਸ

💪 (A) ਟਰੈਕ ਅਤੇ ਫੀਲਡ ਇਵੈਂਟਸ (ਕੋਈ ਦੋ ਇਵੈਂਟਸ ਚੁਣੋ)

  • ਰੇਸਾਂ (Track): 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਅਤੇ 3000 ਮੀਟਰ ਦੌੜ।
    • ਲੜਕਿਆਂ ਲਈ 110 ਮੀਟਰ ਹਰਡਲ ਅਤੇ ਲੜਕੀਆਂ ਲਈ 100 ਮੀਟਰ ਹਰਡਲ ਰੇਸ।
    • ਰੀਲੇਅ ਦੌੜ: 4 x 100 ਮੀਟਰ ਰੀਲੇਅ (ਲੜਕੇ/ਲੜਕੀਆਂ)।
  • ਜੰਪ ਅਤੇ ਥਰੋਅ (Field): ਹੈਮਰ ਥਰੋਅ, ਡਿਸਕਸ ਥਰੋਅ, ਜੈਵਲਿਨ ਥਰੋਅ, ਸ਼ਾਟ-ਪੁੱਟ, ਲੰਬੀ ਛਾਲ, ਉੱਚੀ ਛਾਲ, ਤਿਹਰੀ ਛਾਲ, ਅਤੇ ਪੋਲ ਵਾਲਟ।

🎮 (B) ਮੁੱਖ ਖੇਡਾਂ ਦੀ ਚੋਣ (ਕੋਈ ਦੋ ਖੇਡਾਂ ਚੁਣੋ)

  • 🟢 ਗਰੁੱਪ 1: ਕ੍ਰਿਕਟ, ਖੋ-ਖੋ, ਕੁਸ਼ਤੀ, ਤੈਰਾਕੀ, ਲਾਨ-ਟੈਨਿਸ।
  • 🔵 ਗਰੁੱਪ 2: ਹਾਕੀ, ਬੈਡਮਿੰਟਨ, ਸਾਫਟ ਬਾਲ, ਜੂਡੋ, ਵੇਟਲਿਫਟਿੰਗ।

📊 ਅੰਕਾਂ ਦੀ ਵੰਡ ਅਤੇ ਮੁਲਾਂਕਣ (Marking Structure)

🏅 ਪ੍ਰੈਕਟੀਕਲ ਦਾ ਹਿੱਸਾ 📝 ਵੇਰਵਾ (Details)
ਖੇਡਾਂ ਵਿੱਚ ਪ੍ਰਾਪਤੀ ਸਕੂਲ, ਜ਼ੋਨਲ, ਜ਼ਿਲ੍ਹਾ, ਰਾਜ (State), ਜਾਂ ਰਾਸ਼ਟਰੀ (National) ਪੱਧਰ ਦੀ ਪ੍ਰਤੀਨਿਧਤਾ ਦੇ ਆਧਾਰ 'ਤੇ।
ਪ੍ਰੈਕਟੀਕਲ ਰਿਕਾਰਡ ਸਧਾਰਨ ਕਾਪੀ ਵਿੱਚ ਲਿਖੇ ਨਿਯਮ, ਸੁੰਦਰ ਚਾਰਟ ਜਾਂ ਮਾਡਲ ਦੇ ਅੰਕ।
ਮੌਖਿਕ ਪ੍ਰੀਖਿਆ (Viva Voce) ਐਗਜ਼ਾਮੀਨਰ ਵੱਲੋਂ ਖੇਡਾਂ ਦੇ ਇਤਿਹਾਸ ਅਤੇ ਨਿਯਮਾਂ ਬਾਰੇ ਪੁੱਛੇ ਗਏ ਸਵਾਲ-ਜਵਾਬ।
💡 DPE ਪਾਠਸ਼ਾਲਾ ਸੁਝਾਅ: ਸਾਰੇ ਵਿਦਿਆਰਥੀ ਛੁੱਟੀਆਂ ਦੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਆਪਣੀ ਪ੍ਰੈਕਟੀਕਲ ਕਾਪੀ ਸੁੰਦਰ ਤਰੀਕੇ ਨਾਲ ਲਿਖ ਕੇ ਰੱਖ ਲੈਣ। ਇਸ ਮਹੱਤਵਪੂਰਨ ਜਾਣਕਾਰੀ ਨੂੰ ਪੂਰੇ ਪੰਜਾਬ ਦੇ ਸਕੂਲੀ ਗਰੁੱਪਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ!