Thursday, August 27, 2020

ਸਰੀਰਿਕ ਸਿੱਖਿਆ ਜਮਾਤ ਅੱਠਵੀਂ ਪਾਠ ਨੰਬਰ 4 ਦੋ ਦੋ ਅਤੇ ਤਿੰਨ ਅੰਕ ਵਾਲੇ ਪ੍ਰਸ਼ਨ ਉੱਤਰ

 









ਉੱਤਰ- ਜਦੋਂ ਇਹ ਖੇਡ ਮੇਲਾ ਹੋਂਦ ਵਿੱਚ ਆਇਆ ਉਸ ਸਮੇਂ ਪੰਜਾਬ ਵਿੱਚ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ । ਕਿਸਾਨ ਕੋਤਕ ਦੇ ਮਹੀਨੇ ਵਿੱਚ ਫ਼ਸਲ ਬੀਜ ਕੇ ਵਿਹਲੇ ਹੋ ਜਾਂਦੇ ਹਨ । ਬਲਦਾਂ ਨੂੰ ਸੁਸਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਬੈਲਾਂ ਦੀਆਂ ਦੌੜਾਂ ਲਗਾਉਣ ਦਾ ਮਨ ਬਣਾ ਲਿਆ ਅਤੇ 1934 ਈ : ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਇਆਂ ਗਈਆਂ । ਬੈਲ ਗੱਡੀਆਂ ਦੀਆਂ ਦੌੜਾਂ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਈਆਂ । ਇੱਕ ਮਾਲ , ਰਿਕਾਰਡ ਤੋੜ 133 ਬੈਲ ਗੱਡੀਆਂ ਨੇ ਖੇਡ ਮੇਲੇ ਵਿੱਚ ਭਾਗ ਲਿਆ । ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਚਾਰ - ਚਾਰ ਬੈਲ ਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਬਾਬਾ ਬਖ਼ਸ਼ੀਸ਼ ਸਿੰਘ ਆਪਣੇ ਸਮੇਂ ਦਾ ਮਸ਼ਹੂਰ ਬੈਲ ਗੱਡੀ ਚਾਲਕ ਸੀ , ਜਿਸ ਨੇ ਲਗਾਤਾਰ ਤਿੰਨ ਦਹਾਕਿਆਂ ਤੋਂ ਵੱਧ ਆਪਣੀ ਜਿੱਤ ਦਾ ਚਾਬੁਕ ਹਵਾ ਵਿੱਚ ਲਹਿਰਾਇਆ । 



ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿੱਚ ਪੈਣ ਲੱਗੀਆਂ , ਜਿਸ ਦੇ ਸਿੱਟੇ ਵਜੋਂ 1954 ਈ : ਵਿੱਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿੱਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ , ਅਮਰੀਕਾ , ਮਲੇਸ਼ੀਆ , ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ - ਵੱਖ ਸਮਿਆਂ ਤੋਂ ਇਸ ਖੇਡ ਮੇਲੇ ਵਿੱਚ ਭਾਗ ਲਿਆ । ਇਸ ਖੇਡ ਮੇਲੇ ਵਿੱਚ ਖਿਡਾਰੀਆਂ ਦੇ ਨਾਲ - ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿੱਚ ਭਾਗ ਲੈਣ ਲਈ ਸ . ਭੋਲਾ ਸਿੰਘ ਰੋਲੀ ਅਤੇ ਸ . ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਜੱਟ ਕੁੱਤਿਆਂ ਨੂੰ ਵੈਨਕੂਵਰ ( ਕੈਨੇਡਾ ) ਤੋਂ ਵਿਸ਼ੇਸ਼ ਤੌਰ ' ਤੇ ਇੱਥੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁਤਿਆਂ ਨੇ ਇਸ ਖੇਡ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । 



ENGLISH MEDIUM















No comments:

Post a Comment

If you have any doubt, then let me know