Monday, August 3, 2020

ਸਰੀਰਿਕ ਸਿੱਖਿਆ ਜਮਾਤ ਸਤਵੀਂ ਪਾਠ 3 ਦੋ ਅਤੇ ਤਿੰਨ ਅੰਕ ਵਾਲੇ ਪ੍ਰਸ਼ਨ ਉੱਤਰ

ਸਰੀਰਕ
 ਢਾਂਚਾ ਅਤੇ ਇਸ ਦੀਆਂ ਕਰੂਪੀਆਂ(3)

ਦੋ ਅਤੇ ਤਿੰਨ ਅੰਕ ਦੇ ਪ੍ਰਸ਼ਨ ਉੱਤਰ 
ਪ੍ਰਸ਼ਨ 1. ਚੰਗੇ ਸਰੀਰਿਕ ਢਾਂਚੇ ਤੋਂ ਕੀ ਭਾਵ ਹੈ ? 
ਉੱਤਰ - ਚੰਗੇ ਸਰੀਰਿਕ ਢਾਂਚੇ ਤੋਂ ਭਾਵ ਇਹ ਹੈ ਕਿ ਦੇਖਣ ਵਿੱਚ ਸਰੀਰ ਦਾ ਪਿੰਜਰ ਸੁੰਦਰ , ਸੁਭਾਵਿਕ ਅਤੇ ਸਿੱਧਾ ਲੱਗੇ ਅਤੇ ਇਸ ਦਾ ਭਾਰ ਉਪਰਲੇ ਅੰਗਾਂ ਤੋਂ ਹੇਠਲੇ ਅੰਗਾਂ ਤੋਂ ਠੀਕ ਤਰ੍ਹਾਂ ਆਏ । ਇਸ ਤਰ੍ਹਾਂ ਸਰੀਰ ਦੇ ਅੰਗਾਂ ਦੀ ਇਕ - ਦੂਜੇ ਸੰਬੰਧੀ ਚੰਗੀ ਸਥਿਤੀ ਨੂੰ ਹੀ ਸਰੀਰਿਕ ਢਾਂਚਾ ਕਿਹਾ ਜਾ ਸਕਦਾ ਹੈ । 

ਪ੍ਰਸ਼ਨ 2. ਚੰਗੇ ਸਰੀਰਿਕ ਢਾਂਚੇ ਦੇ ਕੋਈ ਚਾਰ ਗੁਣ ਦੱਸੇ । 
ਉੱਤਰ -1 ) ਚੰਗਾ ਸਰੀਰਿਕ ਢਾਂਚਾ ਸਿਹਤ ਲਈ ਜ਼ਰੂਰੀ ਹੈ । 
( 2 ) ਇਸ ਨਾਲ ਸਰੀਰ ਦੀ ਸੁੰਦਰਤਾ ਵੱਧਦੀ ਹੈ । 
( 3 ) ਸਰੀਰ ਦੀਆਂ ਮਾਸਪੇਸ਼ੀਆਂ ਨੂੰ ਸਰੀਰਿਕ ਢਾਂਚੇ ਨੂੰ ਸੰਤੁਲਨ ਵਿੱਚ ਰੱਖਣ ਲਈ ਘੱਟ ਚੌੜ ਲਗਾਉਣਾ ਪੈਂਦਾ ਹੈ । 
( 4 ) ਚੰਗੇ ਸਰੀਰਿਕ ਢਾਂਚੇ ਵਾਲਾ ਵਿਅਕਤੀ ਅਰੋਗ ਰਹਿੰਦਾ ਹੈ ਅਤੇ ਉਸ ਦੀ ਉਮਰ ਲੰਮੀ ਹੁੰਦੀ ਹੈ ।

ਪ੍ਰਸ਼ਨ 3. ਸਰੀਰਿਕ ਢਾਂਚੇ ਵਿੱਚ ਆਉਣ ਵਾਲੀਆਂ ਕਿਸੇ 6 ਖਰਾਬੀਆਂ ਦਾ ਵਰਣਨ ਕਰੋ
 ਉੱਤਰ - ਸਰੀਰਿਕ ਢਾਂਚੇ ਵਿੱਚ ਆਉਣ ਵਾਲੀਆਂ 6 ਖਰਾਬੀਆਂ ਹੇਠ ਲਿਖੀਆਂ ਹਨ 
( 1 ) ਕੁੱਬ ਪੈ ਜਾਣਾ 
( 2 ) ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ ।
 ( 3 ) ਗੋਡਿਆਂ ਦਾ ਭਿੜਨਾ 
( 4 ) ਪੈਰ ਦਾ ਚਪਟਾ ਹੋਣਾ । 
( 5 ) ਗਰਦਨ ਟੇਢੀ ਹੋਣਾ । 
( 6 ) ਛਾਤੀ ਦਾ ਚਪਟਾ ਹੋਣਾ । 

ਪ੍ਰਸ਼ਨ 4. ਸਰੀਰਿਕ ਢਾਂਚੇ ਨੂੰ ਠੀਕ ਰੱਖਣ ਲਈ ਕਿਹੜੀਆਂ ਪੰਜ ਗੱਲਾਂ ਦਾ ਧਿਆਨ ਰੱਖਣ ਦੀ ਵਿਸ਼ੇਸ਼ ਲੋੜ ਹੈ ? 
ਉੱਤਰ- ( 1 ) ਹਫਤੇ ਵਿੱਚ ਇਕ ਜਾਂ ਦੋ ਵਾਰ ਬੱਚਿਆਂ ਨੂੰ ਧੁੱਪੇ ਬਿਠਾ ਕੇ ਤੇਲ ਦੀ ਮਾਲਸ਼ ਕਰਨੀ ਚਾਹੀਦੀ ਹੈ । 
( 2 ) ਹਰ ਰੋਜ਼ ਸਾਹ ਲੈਣ ਵਾਲੀਆਂ ਕਸਰਤਾਂ ਦਾ ਅਭਿਆਸ ਕਰਨਾ ਚਾਹੀਦਾ ਹੈ । 
( 3 ) ਜ਼ਿਆਦਾ ਸਮੇਂ ਤੱਕ ਪੈਰਾਂ ਦੇ ਭਾਰ ਖੜਾ ਨਹੀਂ ਹੋਣਾ ਚਾਹੀਦਾ । 
( 4 ) ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ । 
( 5 ) ਤੰਗ ਜੁੱਤੀਆਂ ਅਤੇ ਤੰਗ ਕਪੜੇ ਨਹੀਂ ਪਾਉਣੇ ਚਾਹੀਦੇ । 

ਪ੍ਰਸ਼ਨ 5. ਸਰੀਰਿਕ ਢਾਂਚਾ ਕਿਵੇਂ ਖਰਾਬ ਹੋ ਜਾਂਦਾ ਹੈ ?  
ਉੱਤਰ - ਸਰੀਰਿਕ ਢਾਂਚਾ 20 ਸਾਲ ਦੀ ਉਮਰ ਤੱਕ ਹੀ ਬਣਦਾ ਹੈ । ਇਸ ਲਈ ਹੈ ।ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚੇ ਦੀ ਸਰੀਰਿਕ ਬਨਾਵਟ ਨੂੰ ਠੀਕ ਰੱਖਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਢੰਗਾਂ ਵੱਲ ਉੱਚਿਤ ਧਿਆਨ ਨਾ ਦੇਣ ਨਾਲ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਇਸ ਤੋਂ ਇਲਾਵਾ ਭੋਜਨ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਵਿਟਾਮਿਨ D ਦੇ ਉੱਚਿਤ ਮਾਤਰਾ ਵਿੱਚ ਨਾ ਹੋਣ ਨਾਲ ਵੀ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਜੇਕਰ ਬੱਚਿਆਂ ਦੇ ਭੋਜਨ ਵਿੱਚ ਇਹ ਤੱਤ ਘੱਟ ਮਾਤਰਾ ਵਿੱਚ ਹੋਣ ਤਾਂ ਉਹਨਾਂ ਦੀਆਂ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਟੇਢੀਆਂ ਹੋ ਜਾਂਦੀਆਂ ਹਨ । ਠੀਕ ਭੋਜਨ ਨਾ ਖਾਣ ਨਾਲ ਅਤੇ ਢਾਂਚੇ ਸੰਬੰਧੀ ਚੰਗੀਆਂ ਆਦਤਾਂ ਨਾ ਪਾਉਣ ਨਾਲ ਸਰੀਰ ਦੇ ਇਕ ਪਾਸੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਕੇ ਛੋਟੀਆਂ ਹੋ ਜਾਂਦੀਆਂ ਹਨ , ਹੱਡੀਆਂ ਵੀ ਕਮਜ਼ੋਰ ਰਹਿੰਦੀਆਂ ਹਨ ।


ਪ੍ਰਸ਼ਨ6-ਚੰਗੇ ਸਰੀਰਕ ਢਾਂਚੇ ਤੋਂ ਸਾਨੂੰ ਕਿ ਲਾਭ ਹਨ ?
ਉੱਤਰ-1.) ਸਰੀਰ ਦੀ ਸੁੰਦਤ੍ਰਾ ਤੇ ਵਿਅਕਤਿਤਵ ਵਿਚ ਵਾਧਾ ਹੁੰਦਾ ਹੈ 
2.) ਸਕਸੀਅਤ  ਪ੍ਰਭਾਵਸ਼ਾਲੀ ਬਣਦੀ ਹੈ 
3.)ਸਰੀਰ ਵਿਚ ਚੁਸਤੀ-ਫੁਰਤੀ ਬਣੀ ਰਹਿੰਦੀ ਹੈ 
4.)ਵਿਅਕਤੀ ਰੋਗਾਂ ਦਾ ਸ਼ਿਕਾਰ ਨਹੀਂ ਹੁੰਦਾ 
5.) ਵਿਅਕਤੀ ਨੂੰ ਸਨਮਾਨ ਨਾਲ ਦੇਖਿਆ ਜਾਂਦਾ ਹੈ 



ENGLISH MEDIUM




Body Posture and its Deformities (3)


Answer the two and three point questions 



1. What is meant by good physical constitution? 
Answer - A good body structure means that the skeleton of the body looks beautiful, natural and straight and its weight comes from the upper limbs to the lower limbs properly. In this way only the good position of the organs of the body in relation to each other can be called physical structure. 

Question 2. Describe some of the four characteristics of good physical constitution. 
Ans-1) Good physical constitution is essential for health. 
(2) It enhances the beauty of the body. 
(3) The muscles of the body need to be stretched less to keep the body structure in balance. 
(4) A person with good physical constitution stays healthy and has a long life.

Question 3. Describe any 6 defects in the anatomy
 Answer: The following are the 6 defects in the anatomy 
(1) Falling down 
(2) Curvature of the spinal cord.
 (3) Kneeling 
(4) Flattening of the foot. 
(5) Curved neck. 
(6) Chest flattening. 

Question 4. What are the five things that need to be taken care of to keep the body healthy? 
ANSWER: (1) Once or twice a week children should be massaged with oil in the sun. 
(2) Breathing exercises should be practiced every day. 
(3) The weight of the feet should not stand for a long time. 
(4) Exercise every day. 
(5) Tight shoes and tight clothing should not be worn. 

Q5. How does the physical structure deteriorate?  
A. Physical structure is formed only by the age of 20. That is why parents and teachers should pay special attention to maintaining the physical constitution of the child. Not paying proper attention to the ways of getting up, sitting, standing and reading can lead to poor physical condition. In addition, lack of adequate amounts of calcium, phosphorus and vitamin D in the diet can lead to poor physical health. If these nutrients are in small amounts in children's food, their bone growth stops and they become crooked. Not eating the right foods and developing good structural habits can cause the muscles on one side of the body to weaken and shrink, and the bones to become weak.


Q6: What are the benefits of good physical constitution?
Answer -1.) There is an increase in body beauty and personality 
2.) Success becomes effective 
3.) Agility remains in the body 
4.) The person does not suffer from diseases 
5.) The person is treated with respect 

1 comment:

If you have any doubt, then let me know