Tuesday, August 4, 2020

ਸਰੀਰਿਕ ਸਿੱਖਿਆ ਜਮਾਤ ਦੱਸਵੀਂ ਪਾਠ 3 ਦੋ ਦੋ ਅੰਕ ਵਾਲੇ ਪ੍ਰਸ਼ਨ ਉੱਤਰ


ਦੋ ਅੰਕ ਦੇ ਪ੍ਰਸ਼ਨ ਉੱਤਰ 
Two Marks Que-Ans




ਪ੍ਰਸ਼ਨ 1. ਅਸ਼ਟਾਂਗ ਯੋਗਾ ਕੀ ਹੈ ?
ਉੱਤਰ - ਪਤੰਜਲੀ ਰਿਸ਼ੀ ਦੁਆਰਾ ਦੱਸੇ ਯੋਗਾ ਦੇ ਅੱਠ ਅੰਗਾਂ ਅਨੁਸਾਰ ਯੋਗਾ ਵਿਧੀ ਅਪਨਾਉਣ ਨੂੰ ਅਸ਼ਟਾਂਗ ਯੋਗਾ ਕਿਹਾ ਜਾਂਦਾ ਹੈ । 

ਪ੍ਰਸ਼ਨ 2. ਅਸ਼ਟਾਂਗ ਯੋਗਾ ਦੇ ਯਮ ਤੋਂ ਕੀ ਭਾਵ ਹੈ ? 
ਉੱਤਰ - ਯਮ ਤੋਂ ਭਾਵ ਅਨੁਸ਼ਾਸਨ ਵਿਚ ਬੱਝਣਾ ਅਤੇ ਆਪਣੇ ਵਿਚ ਅਹਿੰਸਾ , ਸੱਚਾਈ , ਚੋਰੀ ਨਾ ਕਰਨਾ , ਤਿਆਗ ਅਤੇ ਪਵਿੱਤਰਤਾ ਦੀ ਭਾਵਨਾ ਵਿਕਸਿਤ ਕਰਨਾ ਹੈ । 

ਪ੍ਰਸ਼ਨ 3 ਪ੍ਰਾਣਾਯਾਮ ਯੋਗਾ ਵਿਚ ਕਿਹੜੀ ਕਿਰਿਆ ਕੀਤੀ ਜਾਂਦੀ ਹੈ ? 
ਉੱਤਰ - ਕਿਸੇ ਖਾਸ ਵਿਧੀ ਅਨੁਸਾਰ ਸਾਹ ਨੂੰ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ । 

ਪ੍ਰਸ਼ਨ 4. ਯੋਗਾ ਅਭਿਆਸ ਕਰਨ ਵਾਲੀ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ? 
ਉੱਤਰ - ਯੋਗਾ ਅਭਿਆਸ ਕਰਨ ਵਾਲੀ ਜਗ੍ਹਾ ਸਾਫ਼ ਸੁਥਰੀ ਤੇ ਹਵਾਦਾਰ ਹੋਣੀ ਚਾਹੀਦੀ ਹੈ । 

ਪ੍ਰਸ਼ਨ 5. ਯੋਗਾ ਅਭਿਆਸ ਕਦੋਂ ਕਰਨੇ ਚਾਹੀਦੇ ਹਨ ? 
ਉੱਤਰ - ਯੋਗਾ ਅਭਿਆਸ ਸਵੇਰ ਵੇਲੇ ਪਖਾਨਾ ਜਾਣ ਤੋਂ ਬਾਅਦ ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ਾਮ ਦਾ ਖਾਣਾ ਖਾਣ ਤੋਂ ਤਿੰਨ ਜਾਂ ਚਾਰ ਘੰਟੇ ਬਾਅਦ ਕਰਨੇ ਚਾਹੀਦੇ ਹਨ । 

ਪ੍ਰਸ਼ਨ 6. ਯੋਗਾ ਸਾਧਕ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ? 
ਉੱਤਰ - ਯੋਗਾ ਸਾਧਕ ਨੂੰ ਸਾਦਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । 

ਪ੍ਰਸ਼ਨ 7 : ਅਭਿਆਸ ਕਰਨ ਸਮੇਂ ਮਨੋਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ? 
ਉੱਤਰ - ਅਭਿਆਸ ਕਰਨ ਸਮੇਂ ਮਨ ਇਕਾਗਰ ਕਰਨ ਲਈ ਮਸਤਕ ਮੈਨ ਅਵਸਥਾ ਵਿਚ ਹੋਣਾ ਚਾਹੀਦਾ ਹੈ । 

ਪ੍ਰਸ਼ਨ 8. ਸ਼ਵ ਆਸਣ ਦਾ ਕੀ ਲਾਭ ਹੈ ? 
ਉੱਤਰ - ਸ਼ਵ ਆਸਣ ਖੂਨ ਦੇ ਉੱਚ ਦਬਾਉ , ਸਰੀਰਕ ਥਕਾਵਟ ਅਤੇ ਮਾਨਸਿਕ ਤਨਾਅ ਤੋਂ ਰਾਹਤ ਦਿਵਾਉਂਦਾ ਹੈ । 

ਪ੍ਰਸ਼ਨ 9. ਹਲ ਆਸਣ ਕਰਨ ਤੋਂ ਬਾਅਦ ਕਿਹੜਾ ਆਸਣ ਕਰਨਾ ਚਾਹੀਦਾ ਹੈ ? 
ਉੱਤਰ - ਰਲ ਆਸਣ ਤੋਂ ਬਾਅਦ ਸ਼ਵ ਆਸਣ ਕਰਨਾ ਚਾਹੀਦਾ ਹੈ । 

ਪ੍ਰਸ਼ਨ 10 , ਯੋਗਾ ਅਭਿਆਸ ਕਿੰਨੀ ਦੇਰ ਤੱਕ ਕਰਨੇ ਚਾਹੀਦੇ ਹਨ ? 
ਉੱਤਰ - ਯੋਗਾ ਅਭਿਆਸ 30 ਮਿੰਟ ਤੱਕ ਜਾਂ ਸਰੀਰਕ ਸਮਰੱਥਾ ਅਨੁਸਾਰ ਕਰਨੇ ਚਾਹੀਦੇ ਹਨ ।

ਪ੍ਰਸ਼ਨ 11. ਸ਼ਵ ਆਸਣ ਦਾ ਕੀ ਮਹੱਤਵ ਹੈ ? 
ਉੱਤਰ - ਸਰੀਰ ਨੂੰ ਪੂਰਨ ਰੂਪ ਵਿਚ ਢਿੱਲਾ ਕਰਨ ਅਤੇ ਮਾਨਸਿਕ ਤਨਾਅ ਦੂਰ ਕਰਨ ਵਿਚ ਸ਼ਵ ਆਸਣ ਦਾ ਖਾਸ ਮਹੱਤਵ ਹੈ । 

ਪ੍ਰਸ਼ਨ 12. ਇਕ ਆਸਣ ਕਰਨ ਤੋਂ ਬਾਅਦ ਦੂਸਰਾ ਕਿਹੜਾ ਆਸਣ ਕਰਨਾ ਚਾਹੀਦਾ ਹੈ ? 
ਉੱਤਰ - ਇਕ ਆਸਣ ਤੋਂ ਬਾਅਦ ਦੂਸਰਾ ਉਸਦਾ ਵਿਰੋਧੀ ਆਸਣ ਕਰਨਾ ਚਾਹੀਦਾ ਹੈ । ਜਿਵੇਂ ਕਿ ਧਨੁਰ ਆਸਣ ਤੋਂ ਬਾਅਦ ਪਸ਼ਚਿਮੋਤਾਨ ਆਸਣ । 

ਪ੍ਰਸ਼ਨ 13. ਆਸਣ ਕਦੋਂ ਨਹੀਂ ਕਰਨੇ ਚਾਹੀਦੇ ? 
ਉੱਤਰ - ਬੀਮਾਰੀ ਦੀ ਹਾਲਤ ਵਿਚ ਆਸਣ ਨਹੀਂ ਕਰਨੇ ਚਾਹੀਦੇ । 

ਪ੍ਰਸ਼ਨ 14. ਕਿਹੜੀ ਯੋਗਾ ਕਿਰਿਆ ਅਤੇ ਆਸਣ ਕਰਨ ਨਾਲ ਸਰੀਰ ਦੇ ਅੰਦਰਲੇ ਅੰਗਾਂ ਦੀ ਸਫ਼ਾਈ ਹੁੰਦੀ ਹੈ ? 
ਉੱਤਰ - ਧੋਤੀ ਕਿਰਿਆ ਨਾਲ ਮਿਹਦਾ , ਬਸਤੀ ਕਿਰਿਆ ਨਾਲ ਅੰਤੜੀਆਂ , ਪ੍ਰਾਣਾਯਾਮ ਨਾਲ ਫੇਫੜੇ ਸਾਫ਼ ਹੁੰਦੇ ਹਨ । 

ਪ੍ਰਸ਼ਨ 15. ਹਲ ਆਸਣ ਦਾ ਇਕ ਲਾਭ ਦੱਸੋ । 
ਉੱਤਰ - ਹਲ ਆਸਣ ਰੀੜ੍ਹ ਦੀ ਹੱਡੀ ਦੀ ਲਚਕ ਵਿਚ ਵਾਧਾ ਕਰਦਾ ਹੈ । 

ਪ੍ਰਸ਼ਨ 16. ਯੋਗਾ ਕਿਰਿਆ ਪ੍ਰਾਣਾਯਾਮ ਦਾ ਲਾਭ ਦੱਸੋ । 
ਉੱਤਰ - ਯੋਗਾ ਰਾਹੀਂ ਫੇਫੜਿਆਂ ਦੀ ਕਸਰਤ ਹੁੰਦੀ ਹੈ । ਫੇਫੜਿਆਂ ਅੰਦਰ ਹਵਾ ਭਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ । 

ਪ੍ਰਸ਼ਨ 17. ਪਦਮ ਆਸਣ ਦਾ ਲਾਭ ਦੱਸੋ । 
ਉੱਤਰ - ਪਦਮ ਆਸਣ ਕਰਨ ਨਾਲ ਰੀੜ੍ਹ ਵਿਚ ਕੁਝ ਨਹੀਂ ਪੈਂਦਾ ਅਤੇ ਪੇਟ ਅੱਗੇ ਨਹੀਂ ਢਿਲਕਦਾ । 

ਪ੍ਰਸ਼ਨ 18. ਧਨੁਰ ਆਸਣ ਦਾ ਇਕ ਲਾਭ ਦੱਸੋ । 
ਉੱਤਰ - ਧਨੁਰ ਆਸਣ , ਗਠੀਆ ਅਤੇ ਯੋਨੀ ਵਿਕਾਰ ਰੋਗਾਂ ਨੂੰ ਦੂਰ ਕਰਦਾ ਹੈ । 

ਪ੍ਰਸ਼ਨ 19. ਮਯੂਰ ਆਸਣ ਦਾ ਲਾਭ ਲਿਖੋ । 
ਉੱਤਰ - ਮਯੂਰ ਆਸਣ ਨਾਲ ਗੁਟ ਮਜ਼ਬੂਤ ਹੁੰਦੇ ਹਨ । 

ਪ੍ਰਸ਼ਨ 20. ਸ਼ੀਰਥ ਆਸਣ ਦਾ ਲਾਭ ਲਿਖੋ । 
ਉੱਤਰ - ਸ਼ੀਰਸ਼ ਆਸਣ ਕਰਨ ਨਾਲ ਬੁੱਧੀ ਤੇਜ਼ ਹੁੰਦੀ ਹੈ । ਯਾਦਾਸ਼ਤ ਵੱਧਦੀ ਹੈ । 

ਪ੍ਰਸ਼ਨ 21. ਪੰਜ ਆਸਣਾਂ ਦੇ ਨਾਂ ਲਿਖੋ । 
ਉੱਤਰ- 1 , ਪਦਮ ਆਸਣ 
          2. ਸਰਵਾਂਗ ਆਸਣ 
          3. ਹਲ ਆਸਣ
          4. ਵਜਰ ਆਸਣ 
          5. ਚੱਕਰ ਆਸਣ

ਪ੍ਰਸ਼ਨ 22. ਚੱਕਰ ਆਸਣ ਦਾ ਲਾਭ ਲਿਖੋ । 
ਉੱਤਰ - ਚੱਕਰ ਆਸਣ ਕਰਨ ਨਾਲ ਹਰਨੀਆਂ , ਕਮਰ ਦਰਦ ਅਤੇ ਗੁਰਦਿਆਂ ਦੇ ਦਰਦ ਤੋਂ ਅਰਾਮ ਮਿਲਦਾ ਹੈ । 

ਪ੍ਰਸ਼ਨ 23. ਵਜਰ ਆਸਣ ਦਾ ਲਾਭ ਲਿਖੋ ।
ਉੱਤਰ - ਵਜਰ ਆਸਣ ਸ਼ੱਕਰ ਰੋਗਾਂ ਨੂੰ ਦੂਰ ਕਰਦਾ ਹੈ ।

Two Marks Que-Ans




Question 1. What is Ashtanga Yoga?
Answer: The practice of yoga according to the eight elements of yoga mentioned by Patanjali Rishi is called Ashtanga Yoga. 

Q2. What is the meaning of Ashtanga Yoga? 
Answer: Yam means to be disciplined and to develop in oneself a sense of non-violence, truthfulness, non-stealing, self-sacrifice and holiness. 

Question 3 What action is performed in Pranayama Yoga? 
ANSWER - The act of inhaling and exhaling according to a particular method is called pranayama. 

4. What should be the place to practice yoga? 
A. The place to practice yoga should be clean and well ventilated. 

Q5. When should I practice yoga? 
A. Yoga practice should be done in the morning after going to the toilet, before eating or three or four hours after eating dinner. 

Question 6. What kind of food should a yoga seeker eat? 
A. The yoga seeker should eat a simple and balanced diet. 

Question 7: What should be the attitude while practicing? 
Answer - The head should be in the man state to concentrate while practicing. 

Question 8. What is the benefit of Shiv Asan? 
Answer - Shiva Asan relieves high blood pressure, physical fatigue and mental stress. 

Question 9. Which asana should be done after doing Hal Asan? 
Answer - Shaw Asan should be done after Ral Asan. 

Question 10, How long should I practice yoga? 
A. Yoga exercises should be done for 30 minutes or according to physical fitness.

What is the significance of Shiva Asan? 
Answer - Shava Asan is of special importance in relaxing the body completely and relieving mental stress. 

Q12. After doing one asan, which asan should be done? 
Answer - One asan should be followed by another opposite asan. Such as Paschimotan Asan after Dhanur Asan. 

Question 13. When should Asanas not be done? 
A. Asanas should not be done in case of illness. 

Question 14. Which yoga practice and asana cleanses the internal organs of the body? 
ANSWER: The stomach is cleansed with the action of Dhoti, the bowels with the action of Basti, the lungs with the action of Pranayama. 

Question 15. Explain one of the benefits of Hal Asan. 
A. Plow asanas increase the flexibility of the spinal cord. 

Q16. Explain the benefits of Yoga Kriya Pranayama. 
A. Lungs are exercised through yoga. Increases the ability of the lungs to fill with air. 

Q17. Explain the benefits of Padma Asan. 
ANSWER: By doing Padma Asan, nothing enters the spine and the abdomen does not sag. 

Question 18. Explain one of the benefits of Dhanur Asan. 
A. Sagittarius cures asanas, arthritis and vaginal disorders. 

Q19. Write the benefit of Peacock Asan. 
A. Peacock asanas strengthen the joints. 

Question 20. Write the benefit of Shirath Asan. 
ANSWER: Doing asanas makes the intellect sharp. Memory increases. 

Question 21. Write the names of five asanas. 
Answer- 1, Padma Asan 
          2. Servang Asan 
          3. Plow seat
          4. Vajra Asan 
          5. Wheel seat

Question 22. Write the benefit of Chakra Asan. 
ANSWER - Doing Chakra Asan provides relief from hernias, back pain and kidney pain. 

Question 23. Write the benefit of Vajra Asan.
Answer - Vajra Asan cures diabetes.



14 comments:

If you have any doubt, then let me know