Friday, August 7, 2020

ਸਰੀਰਿਕ ਸਿੱਖਿਆ ਜਮਾਤ ਅੱਠਵੀਂ ਪਾਠ ਨੰਬਰ 3 ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ

                  ਵਿਟਾਮਿਨ ਪਾਠ (3)


                  5 ਅੰਕ ਦੇ ਪ੍ਰਸ਼ਨ ਉੱਤਰ 


ਪ੍ਰਸ਼ਨ 1. ਵਿਟਾਮਿਨ ਕੀ ਹੁੰਦੇ ਹਨ ਇਹ ਨੇ ਪ੍ਰਕਾਰ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅਤੇ ਇਹਨਾਂ ਦੇ ਕੰਮ ਅਤੇ ਸ੍ਰੋਤ ਦਾ ਵਰਨਣ ਕਰੋ। 
ਉਤਰ - ਵਿਟਾਮਿਨ ਇੱਕ ਪ੍ਰਕਾਰ ਦੇ ਹਸਾਇਣਕ ਤੱਤ ਹਨ । ਜੋ ਵੱਖ -ਵੱਖ ਭੋਜਨ ਪਦਾਰਥਾਂ ਵਿੱਚ ਪਾਏ ਜਾਂਦੇ ਹਨ। ਸਰੀਰ ਨੂੰ ਸਿਹਤਮੰਦ ਰੱਖਣ ਲਈ ਕੇਵਲ ਕਾਰਬੋਹਾਈਡ੍ਰੇਟ , ਚਿਕਨਾਈ, ਪ੍ਰੋਟੀਨ, ਖਣਿਜ ਪਦਾਰਥ ਅਤੇ ਪਾਣੀ ਦੀ ਹੀ ਲੋੜ ਨਹੀਂ ਸਗੋਂ ਇਹਨਾਂ ਤੱਤਾਂ ਦਾ ਲਾਭ ਲੈਣ ਕੁਝ ਹੋਰ ਰਸਾਇਣਿਕ ਤੱਤਾਂ ਦੀ ਲੋੜ ਹੁੰਦੀ ਹੈਜਿੰਨਾ ਨੂੰ ਵਿਟਾਮਿਨ ਕਹਿੰਦੇ ਹਨ। 
        ਵਿਟਾਮਿਨ ਦੀਆਂ ਕਿਸਮਾਂ -- ਭਾਵੇ ਕਿ ਕਈ ਪ੍ਰਕਾਰ ਦੇ ਵਿਟਾਮਿਨਾਂ ਦੀ ਖੋਜ ਹੋ ਚੁੱਕੀ ਹੈ ਪਰ ਮੁੱਖ ਰੂਪ ਵਿੱਚ ਛੇ ਪ੍ਰਕਾਰ ਦੇ ਹੁੰਦੇ ਹਨ --ਵਿਟਾਮਿਨ ' ਏ ' , ' ਬੀ ' , ' ਸੀ ' , ' ਡੀ ' , ਈ ' ਅਤੇ ' ਕ ' । ਇਹ ਵਿਟਾਮਿਨਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ:-
        ਵਿਟਾਮਿਨ ' ਏ'- ਇਹ ਵਿਟਾਮਿਨ ਚਰਬੀ ਵਿੱਚ ਘੁਲਨਸ਼ੀਲ ਹੈ । ਇਹ ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ । ਇਹ ਛੂਤ ਦੇ ਰੋਗਾਂ ਤੋਂ ਰੱਖਿਆ ਕਰਦਾ ਹੈ । ਇਹ ਚਮੜੀ ਨੂੰ ਤੰਦਰੁਸਤ ਰੱਖਦਾ ਹੈ । ਭੋਜਨ ਨੂੰ ਜ਼ਿਆਦਾ ਪਕਾਉਣ ਨਾਲ ਵਿਟਾਮਿਨ ' ਏ ' ਨਸ਼ਟ ਹੋ ਜਾਂਦਾ ਹੈ । 
        ਵਿਟਾਮਿਨ ' ਏ ' ਦੀ ਪ੍ਰਾਪਤੀ ਦੇ ਸ੍ਰੋਤ  - ਵਿਟਾਮਿਨ ਏ ਜੀਵਾਂ ਅਤੇ ਬਸਨਪਤੀ ਦੋਹਾਂ ਵਿੱਚ ਹੁੰਦਾ ਹੈ । ਇਹ ਸ਼ਕਰਕੰਦੀ , ਹਰੀਆਂ ਪੱਤੇਦਾਰ ਸਬਜ਼ੀਆਂ , ਸਲਾਦ , ਸੁੱਕੀ ਖੁਰਮਾਨੀ , ਸ਼ਿਮਲਾ ਮਿਰਚ , ਮੱਛੀ ਦਾ ਜਿਗਰ , ਮੱਛੀ ਦਾ ਤੇਲ , ਆਂਡੇ ਦੀ ਜਰਦੀ , ਦੁੱਧ , ਪਨੀਰ , ਮੱਖਣ , ਕਲੇਜੀ , ਘੀ , ਖ਼ਰਬੂਜ਼ਾ , ਸੇਬ , ਪਪੀਤਾ ਆਦਿ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ । 
            ਵਿਟਾਮਿਨ ' ਬੀ - ਵਿਟਾਮਿਨ ‘ ਬੀ ’ ਕੇਵਲ ਇੱਕ ਵਿਟਾਮਿਨ ਨਹੀਂ ਸਗੋਂ ਕਈ ਵਿਟਾਮਿਨਾਂ ਦਾ ਸਮੂਹ ਹੈ । ਇਸੇ ਕਰਕੇ ਇਸ ਵਿਟਾਮਿਨ ਨੂੰ ਵਿਟਾਮਿਨ ਬੀ ਕੰਪਲੈਕਸ ( ਸਮੂਹ ) ਕਿਹਾ ਜਾਂਦਾ ਹੈ । 
        ਇਹ ਵਿਟਾਮਿਨ ਨਾੜੀ ਪ੍ਰਣਾਲੀ ਨੂੰ ਠੀਕ ਰੱਖਦਾ ਹੈ । ਇਹ ਮਾਸ ਪੱਠਿਆਂ , ਦਿਲ ਅਤੇ ਦਿਮਾਗ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ । ਇਹ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ । ਇਹ ਭੁੱਖ ਨੂੰ ਵਧਾਉਂਦਾ ਹੈ ਅਤੇ ਚਮੜੀ ਦੇ ਰੋਗਾਂ ਤੋਂ ਬਚਾਉਂਦਾ ਹੈ ।                 ਵਿਟਾਮਿਨ ਬੀ ਦੀ ਪ੍ਰਾਪਤੀ ਦੇ ਸ੍ਰੋਤ  - ਇਹ ਵਿਟਾਮਿਨ ਦੁੱਧ , ਦਹੀਂ , ਮੱਖਣ , ਪਨੀਰ , ਮਾਸ , ਮੱਛੀ , ਅੰਡਾ , ਸੋਇਆਬੀਨ ਅਤੇ ਅਨਾਜ ਵਿੱਚ ਪਾਇਆ ਜਾਂਦਾ ਹੈ ਪਰ ਇਹ ਵਿਟਾਮਿਨ ਸਾਨੂੰ ਕਲੋਜੀ ਅਤੇ ਗੁਰਦਿਆਂ ਵਿੱਚੋਂ ? ਭਰਪੂਰ ਮਾਤਰਾ ਵਿੱਚ ਮਿਲਦਾ ਹੈ । 
        ਵਿਟਾਮਿਨ ' ਸੀਂ - ਵਿਟਾਮਿਨ ' ਸੀਂ ਪਾਣੀ ਵਿੱਚ ਘੁਲਣਸ਼ੀਲ ਹੈ । ਇਹ ਤਾਪ , ਧੁੱਪ , ਰੋਸ਼ਨੀ ਅਤੇ ਹਵਾ ਵਿੱਚ ਨਸ਼ਟ ਹੋ ਜਾਂਦਾ ਹੈ । ਇਹ ਫਲਾਂ ਅਤੇ ਸਬਜ਼ੀਆਂ ਨੂੰ ਕੱਟ ਕੇ ਪਾਣੀ ਵਿੱਚ ਧੋਣ ਨਾਲ ਵੀ ਨਸ਼ਟ ਹੋ ਜਾਂਦਾ ਹੈ । ਮਿੱਠਾ ਸੋਡਾ ਵੀ ਇਸ ਨੂੰ ਨਸ਼ਟ ਕਰ ਦਿੰਦਾ ਹੈ । 
        ਵਿਟਾਮਿਨ ਸੀ ਦੇ ਕੰਮ- ( 1 ) ਵਿਟਾਮਿਨ ' ਸੀਂ ਲੋਹੇ ਦੇ ਜਜ਼ਬ ਹੋਣ ਵਿੱਚ ਸਹਾਇਤਾ ਕਰਦਾ ਹੈ । 
        ( 2 ) ਇਹ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਤੇ ਲਹੂ ਨਾੜੀਆਂ ਨੂੰ ਤੰਦਰੁਸਤ ਰੱਖਦਾ ਹੈ । 
        ( 3 ) ਇਹ ਸਰੀਰ ' ਤੇ ਲੱਗੀ ਸੱਟ ਦੇ ਜ਼ਖ਼ਮ ਜਲਦੀ ਭਰਨ ਵਿੱਚ ਮਦਦ ਕਰਦਾ ਹੈ । 
        ( 4 ) ਇਹ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ । 
        ( 5 ) ਇਹ ਹੱਡੀਆਂ ਦਾ ਨਿਰਮਾਣ ਕਰਦਾ ਹੈ ਅਤੇ ਟੁੱਟੀਆਂ ਹੱਡੀਆਂ ਨੂੰ ਜੁੜਨ ਵਿੱਚ ਮਦਦ ਕਰਦਾ ਹੈ । 
        ( 6 ) ਇਹ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ।
        ਵਿਟਾਮਿਨ ' ਸੀ ' ਦੀ ਪ੍ਰਾਪਤੀ ਦੇ ਸ੍ਰੋਤ  - ਵਿਟਾਮਿਨ ' ਸੀਂ ਖੱਟੇ ਫਲਾਂ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਇਹ ਵਿਟਾਮਿਨ ਸਭ ਤੋਂ ਵੱਧ ਆਂਵਲੇ ਵਿੱਚ ਹੁੰਦਾ ਹੈ । ਇਹ ਨਿੰਬੂ , ਸੰਤਰਾ , ਅਮਰੂਦ , ਮਿਰਚ , ਹਰਾ ਧਨੀਆਂ , ਬੰਦ ਗੋਭੀ ਮੂਲੀ ਦੇ ਪੱਤੇ , ਚੌਲਾਈ , ਕਰੇਲਾ , ਚੁਕੰਦਰ , ਪਪੀਤਾ , ਮਾਲਟਾ , ਮੌਸਮੀ , ਕੋਲਾ , ਬ , ਅੰਗੂਰ , ਟਮਾਟਰ , ਮੇਥੀ ਅਨਾਨਾਸ ਆਦਿ ਤੋਂ ਪ੍ਰਾਪਤ ਹੁੰਦਾ ਹੈ । 
        ਵਿਟਾਮਿਨ ' ਡੀ - ਇਹ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੈ ਅਤੇ ਭੋਜਨ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਸੋਖਣ ਲਈ ਇਹ ਬੱਚਿਆਂ ਦੀਆਂ ਹੱਡੀਆਂ ਅਤੇ ਦੰਦਾਂ ਦਾ ਨਿਰਮਾਣ ਕਰਦਾ ਹੈ । ਇਹ ਸਰੀਰ ਦਾ ਵਿਕਾਸ ਕਰਦਾ ਹੈ । ਇਹ ਗਰਭਵਤੀ ਇਸਤਰੀਆਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਹ ਲਹੂ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਨਿਯਮਿਤ ਰੱਖਦਾ ਹੈ । ਇਹ ਸਾਨੂੰ ਚੇਚਕ , ਕਾਲੀ ਖਾਂਸੀ , ਦਮਾ ਅਤੇ ਨਿਮੋਨੀਆ ਰੋਗਾਂ ਤੋਂ ਬਚਾਉਂਦਾ ਹੈ । ਇਹ ਮਾਸ - ਪੇਸ਼ੀਆਂ ਅਤੇ ਨਾੜੀਆਂ ਨੂੰ ਜ਼ਿਆਦਾ ਕਿਰਿਆਸ਼ੀਲ ਬਣਾਉਂਦਾ ਹੈ । ਇਹ ਕੈਲਸ਼ੀਅਮ ਅਤੇ ਫਾਸਫੋਰਸ ਦੇ ਅਨੁਪਾਤ ਨੂੰ ਸਹੀ ਰੱਖਦਾ ਹੈ ਜਿਸ ਕਰਕੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ । 
        ਵਿਟਾਮਿਨ ' ਡੀ ' ਦੀ ਪ੍ਰਾਪਤੀ ਦੇ ਸ੍ਰੋਤ - ਵਿਟਾਮਿਨ ' ਡੀ ਮੀਟ , ਮੱਛੀ , ਮੱਛੀ ਦਾ ਤੇਲ , ਅੰਡੇ ਦੀ ਜਰਦੀ , ਮੱਖਣ , ਪਨੀਰ , ਦੁੱਧ , ਕਲੋਜੀ ਅਤੇ ਸੂਰਜ ਦੀਆਂ ਕਿਰਨਾਂ ਤੋਂ ਪ੍ਰਾਪਤ ਹੁੰਦਾ ਹੈ । 
        ਵਿਟਾਮਿਨ ' ਈ - ਵਿਟਾਮਿਨ ਈ ਚਰਬੀ ਵਿੱਚ ਘੁਲਨਸ਼ੀਲ ਹੈ । ਇਹ ਲੋਹੇ ਨੂੰ ਸੋਖਣ ਵਿੱਚ ਸਹਾਇਕ ਹੁੰਦਾ ਹੈ । ਇਹ ਲਹੂ ਵਿਚਲੇ ਲਾਲ ਕਣਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ । ਇਹ ਮਾਸ ਪੇਸ਼ੀਆਂ ਦਾ ਵਾਧਾ ਅਤੇ ਵਿਕਾਸ ਕਰਦਾ ਹੈ । ਇਹ ਸਰੀਰਿਕ ਕਿਰਿਆਵਾਂ ਨੂੰ ਚਲਾਉਣ ਵਿੱਚ ਸਹਾਈ ਹੁੰਦਾ ਹੈ । ਇਹ ਵਿਟਾਮਿਨ ਸਰੀਰ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਵਧਾਉਂਦਾ ਹੈ ।                 ਵਿਟਾਮਿਨ ' ਈ  ' ਦੀ ਪ੍ਰਾਪਤੀ ਦੇ ਸ੍ਰੋਤ - ਵਿਟਾਮਿਨ ' ਈ ' ਅਨਾਜ , ਸੋਇਆਬੀਨ , ਨਾਰੀਅਲ ਦਾ ਤੇਲ , ਮੱਛੀ ਦਾ ਤੇਲ , ਮਾਸ , ਜਿਗਰ , ਗਾਜਰ , ਘੀ , ਟਮਾਟਰ , ਮੱਖਣ , ਦਾਲਾਂ ਦੇ ਅੰਕੁਰ , ਦੁੱਧ , ਅੰਡੇ , ਗੁਰਦੇ , ਹਰੀਆਂ ਪੱਤੇਦਾਰ ਸਬਜ਼ੀਆਂ , ਮੂੰਗਫਲੀ , ਦਾਲਾਂ , ਸ਼ਹਿਦ , ਸਲਾਦ ਆਦਿ ਤੋਂ ਪ੍ਰਾਪਤ ਹੁੰਦਾ ਹੈ । 
        ਵਿਟਾਮਿਨ ਕੇ - ਵਿਟਾਮਿਨ ਕੇ ਪਾਣੀ ਵਿੱਚ ਘੁਲਨਸ਼ੀਲ ਹੁੰਦਾ ਹੈ । ਇਹ ਲਹੂ ਦੇ ਜੰਮਣ ਵਿੱਚ ਸਹਾਇਕ ਹੁੰਦਾ ਹੈ । ਇਹ ਲਹੂ ਦੇ ਪ੍ਰਵਾਹ ਨੂੰ ਰੋਕਦਾ ਹੈ । ਇਹ ਗੁਲੂਕੋਜ਼ ਨੂੰ ਕੋਸ਼ਿਕਾਵਾਂ ਦੀ ਤਿੱਲੀ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ । ਇਹ ਗੁਲੂਕੋਜ਼ ਨੂੰ ਗਲਾਈਕੋਜ਼ਨ ਵਿੱਚ ਬਦਲਨ ਵਿੱਚ ਸਹਾਇਤਾ ਕਰਦਾ ਹੈ । 
        ਵਿਟਾਮਿਨ ' ਕੇ ਦੀ ਪ੍ਰਾਪਤੀ ਦੇ ਸ੍ਰੋਤ- ਵਿਟਾਮਿਨ ' ਕੇ ਬੰਦ ਗੋਭੀ , ਗਾਜਰ , ਟਮਾਟਰ , ਸੂਰ ਦਾ ਮਾਸ , ਅੰਡੇ ਦੀ ਜਰਦੀ , ਦੁੱਧ , ਮੱਖਣ , ਸੋਇਆਬੀਨ , ਪਾਲਕ ਅਤੇ ਪੱਤੇਦਾਰ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ । ਛੋਟੀ ਆਂਤੜੀ ਵਿੱਚ ਬੈਕਟੀਰੀਆ ਰਾਹੀਂ ਇਸ ਦਾ ਨਿਰਮਾਣ ਹੁੰਦਾ ਹੈ । 

ਪ੍ਰਸ਼ਨ 2. ਵਿਟਾਮਿਨਾਂ ਦੀ ਘਾਟ ਦੇ ਕੀ ਨੁਕਸਾਨ ਹੁੰਦੇ ਹਨ ? 
ਉੱਤਰ- ਵਿਟਾਮਿਨ ' ਏ ' ਦੀ ਘਾਟ ਦੇ ਨੁਕਸਾਨ ( 1 ) ਵਿਟਾਮਿਨ ' ਏ ' ਦੀ ਕਮੀ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਨਾਲ ਮਨੁੱਖ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ । 
( 2 ) ਅੱਖਾਂ ਵਿੱਚ ਖਾਰਿਸ਼ ਅਤੇ ਜਲਨ ਹੁੰਦੀ ਹੈ । 
( 3 ) ਹੰਝੂ ਗੰਥੀਆਂ ਕੰਮ ਨਹੀਂ ਕਰਦੀਆਂ । 
( 4 ) ਚਮੜੀ ਸਖਤ ਅਤੇ ਖੁਸ਼ਕ ਹੋ ਜਾਂਦੀ ਹੈ ।
( 5 ) ਗੁਰਦਿਆਂ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ । 
( 6 ) ਦੰਦ ਜਲਦੀ ਟੁਟੱਣ ਲੱਗ ਪੈਂਦੇ ਹਨ । ਦੰਦਾਂ ਨੂੰ ਪਾਇਰੀਆਂ ਨਾਂ ਦੀ ਬੀਮਾਰੀ ਲੱਗ ਜਾਂਦੀ ਹੈ । 
        ਵਿਟਾਮਿਨ ' ਬੀ ' ਦੀ ਘਾਟ ਦੇ ਨੁਕਸਾਨ - ਇਸ ਵਿਟਾਮਿਨ ਦੀ ਘਾਟ ਨਾਲ ਬੇਰੀ - ਬੋਰੀ ਰੋਗ ਲੱਗ ਜਾਂਦਾ ਹੈ । ਵਿਅਕਤੀ ਨੂੰ ਚਮੜੀ ਦੇ ਰੋਗ ਹੋ ਜਾਂਦੇ ਹਨ , ਜੀਭ ' ਤੇ ਛਾਲੇ ਹੋ ਜਾਂਦੇ ਹਨ ਅਤੇ ਵਾਲ ਡਿੱਗਣ ਲੱਗ ਪੈਂਦੇ ਹਨ । ਵਿਅਕਤੀ ਦਾ ਹਾਜ਼ਮਾ ਕਮਜ਼ੋਰ ਹੋ ਜਾਂਦਾ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ । ਵਿਅਕਤੀ ਦੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਸਨੂੰ ਅਨੀਮੀਆ ਹੋ ਜਾਂਦਾ ਹੈ । 
        ਵਿਟਾਮਿਨ ' ਸੀ ' ਦੀ ਘਾਟ ਦੇ ਨੁਕਸਾਨ ( 1 ) ਵਿਟਾਮਿਨ ' ਸੀ ' ਦੀ ਘਾਟ ਦੇ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ । 
( 2 ) ਹੱਥਾਂ , ਪੈਰਾਂ ਵਿੱਚ ਦਰਦ ਅਤੇ ਸੋਜ਼ ਆ ਜਾਂਦੀ ਹੈ । 
( 3 ) ਹੱਡੀਆਂ ਦਾ ਵਿਕਾਸ ਅਤੇ ਨਿਰਮਾਨ ਰੁਕ ਜਾਂਦਾ ਹੈ ਅਤੇ ਹੱਡੀਆਂ ਵਿੰਗੀਆਂ - ਟੇਡੀਆਂ ਹੋ ਜਾਂਦੀਆਂ ਹਨ । 
( 4 ) ਜ਼ਖਮ ਜਲਦੀ ਨਹੀਂ ਭਰਦੇ ਅਤੇ ਇਹਨਾਂ ਵਿਚੋਂ ਲਹੂ ਨਿਕਲਦਾ ਰਹਿੰਦਾ ਹੈ । 
( 5 ) ਅੱਖਾਂ ਦੇ ਥੱਲੇ ਕਾਲੇ ਘੇਰੇ ਪੈ ਜਾਂਦੇ ਹਨ । 
( 6 ) ਇਸ ਦੀ ਕਮੀ ਨਾਲ ਛੂਤ ਦੇ ਰੋਗ ਲੱਗਣ ਦੀ ਸਦਾ ਸੰਭਾਵਨਾ ਬਨੀ ਰਹਿੰਦੀ ਹੈ । 
        ਵਿਟਾਮਿਨ ਡੀ ਦੀ ਘਾਟ ਦੇ ਨੁਕਸਾਨ ( 1 ) ਇਸ ਦੀ ਕਮੀ ਨਾਲ ਸਰੀਰ ਤੇ ਕਈ ਹਾਨੀਕਾਰਕ ਪ੍ਰਭਾਵ ਪੈਂਦੇ ਹਨ । 
( 2 ) ਮਾਸ - ਪੇਸ਼ੀਆਂ ਦੀ ਹਿਲਜੁਲ ਵਿੱਚ ਮੁਸ਼ਕਿਲ ਆਉਂਦੀ ਹੈ । 
( 3 ) ਕੁੱਖ ਵਿੱਚ ਕਮੀ ਹੋ ਜਾਂਦੀ ਹੈ । 
( 4 ) ਚੱਕਰ ਆਉਣ ਲੱਗ ਪੈਂਦੇ ਹਨ ਅਤੇ ਉਲਟੀਆਂ ਲੱਗ ਜਾਂਦੀਆਂ ਹਨ । 
        ਵਿਟਾਮਿਨ ਈ ਦੀ ਘਾਟ ਦੇ ਨੁਕਸਾਨ ( 1 ) ਔਰਤਾਂ ਵਿੱਚ ਬਾਂਝਪਣ ਦਾ ਰੋਗ ਹੋ ਜਾਂਦਾ ਹੈ । 
( 2 ) ਪੁਰਸ਼ ਅਤੇ ਔਰਤਾਂ ਵਿੱਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । 
( ੩ ) ਮਾਸ - ਪੇਸ਼ੀਆਂ ਦਾ ਵਿਕਾਸ ਅਤੇ ਵਾਧਾ ਰੁਕ ਜਾਂਦਾ ਹੈ । 
        ਵਿਟਾਮਿਨ ' ਕੇ ' ਦੀ ਘਾਟ ਦੇ ਨੁਕਸਾਨ ( 1 ) ਇਸ ਦੀ ਕਮੀ ਨਾਲ ਸੱਟ ਲੱਗਣ ਤੇ ਲਹੂ ਵੱਗਨਾ ਬੰਦ ਨਹੀਂ ਹੁੰਦਾ । 
( 2 ) ਚਮੜੀ ਖੁਰਦਰੀ ਹੋ ਜਾਂਦੀ ਹੈ । 
( 3 ) ਜਿਗਰ ਦੀਆਂ ਬਿਮਾਰੀਆਂ ਅਤੇ ਦਸਤ ਲੱਗ ਜਾਂਦੇ ਹਨ । ਖੂਨ ਦੀ ਕਮੀ ਕਰਕੇ ਸਰੀਰ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ । ( 4 ) ਅਤੇ ( Pre - miiture ) ਪੈਦਾ ਹੋਣ ਵਾਲੇ ਬੱਚਿਆਂ ਵਿੱਚ ਇਸ ਵਿਟਾਮਿਨ ਦੀ ਅਕਸਰ ਕਮੀ ਰਹਿੰਦੀ ਹੈ ।






Vitamin (3)




5 Marks Question Answer 


Question 1. What are vitamins? Describe what types they are and their functions and sources. 
A. Vitamins are a type of humor. Which are found in various foods. Keeping the body healthy requires not only carbohydrates, fats, proteins, minerals and water but also some other chemical elements called vitamins to take advantage of these elements. 
        Types of Vitamins - Although many types of vitamins have been discovered, there are six main types - Vitamins' A ',' B ',' C ',' D ', E' and 'K'. . These vitamins are described as follows: -
        Vitamin A - This vitamin is fat soluble. It is very important for the growth and development of children. It protects against infectious diseases. It keeps the skin healthy. Overeating destroys vitamin A. 
        Sources of   Vitamin A - Vitamin A is found in both organisms and plants. It is obtained from sweet potato, green leafy vegetables, salad, dried apricots, capsicum, fish liver, fish oil, egg yolk, milk, cheese, butter, liver, ghee, melon, apple, papaya etc. 
            Vitamin B - Vitamin B is not just a vitamin but a group of many vitamins. That is why this vitamin is called vitamin B complex. 
        This vitamin keeps the nervous system healthy. It strengthens the muscles, heart and brain. It strengthens the bones of the body. It increases appetite and protects against skin diseases.         Sources of Vitamin B   - It is found in milk, yogurt, butter, cheese, meat, fish, eggs, soybeans and whole grains. Available in abundance.         
        Vitamin C - Vitamin C is soluble in water. It is destroyed by heat, sun, light and air. It is also destroyed by cutting fruits and vegetables and washing them in water. Sweet soda also destroys it. 
        Functions of Vitamin C- ( 1) Vitamin C helps in absorption of iron. 
        (2) It strengthens teeth and keeps blood vessels healthy. 
        (3) It helps in quick healing of wounds on the body. 
        (4) It gives the body the power to fight diseases. 
        (5) It builds bones and helps to heal broken bones. 
        (6) It speeds up the light of the eyes.
        Sources of   Vitamin C - Vitamin C is abundant in citrus fruits. This vitamin is found in most gonorrhea. It is obtained from lemon, orange, guava, chilli, green coriander, cabbage, radish leaves, chaulai, bitter gourd, beetroot, papaya, malt, seasonal, cola, b, grape, tomato, fenugreek, pineapple etc. 
        Vitamin D - Essential for bone growth and builds bones and teeth in children to absorb calcium and phosphorus from food. It develops the body. It is very useful for pregnant women and lactating mothers. It regulates the amount of calcium in the blood. It protects us from smallpox, whooping cough, asthma and pneumonia. It makes the muscles and nerves more active. It maintains a good ratio of calcium to phosphorus, which helps keep bones strong. 
        Sources of Vitamin D - Vitamin D is obtained from meat, fish, fish oil, egg yolk, butter, cheese, milk, cloves and sunlight. 
        Vitamin E - Vitamin E is fat soluble. It helps in absorbing iron. This protects the red blood cells from spoiling. It promotes muscle growth and development. It helps in carrying out physical activities. This vitamin increases the body's ability to reproduce.           The acquisition of E Vitamin  Source  - Vitamin 'E' grain, soybean, coconut oil, fish oil, meat, liver, carrots, ghee, tomato, butter, whereby the pulses, milk, eggs, kidney, green leafy vegetables , Peanuts, pulses, honey, salads, etc.       
        Vitamin K - Vitamin K is water soluble. It helps in blood clotting. It stops the flow of blood. It helps carry glucose to the spleen of cells. It helps convert glucose into glycogen. 
        The achievement of the vitamin  source - cabbage, vitamins, carrots, tomatoes, pork, egg yolks, milk, butter, soybeans, spinach and leafy vegetables. It is made by bacteria in the small intestine. 

Question 2. What are the disadvantages of vitamin deficiency? 
Ans;- Vitamin A lack of damage is (1) the power to fight the disease's infectious with vitamin A deficiencies. With this the human being becomes a victim of many diseases. 
(2) There is itching and irritation in the eyes. 
(3) Tear glands do not work. 
(4) The skin becomes hard and dry.
(5) Kidney stones are more likely to form. 
(6) Teeth begin to break down quickly. The teeth get a disease called pyrexia. 
        Disadvantages of Vitamin B Deficiency - Deficiency of this vitamin leads to berry disease. The person develops skin diseases, blisters on the tongue and hair loss. The person's digestion becomes weak and appetite also decreases. The person's body stops developing and he gets anemia. 
        Disadvantages of Vitamin C Deficiency (1) Deficiency of Vitamin C causes scurvy. 
(2) Pain and swelling in the hands and feet. 
(3) The growth and formation of bones stops and the bones become crooked. 
(4) Wounds do not heal quickly and continue to bleed. 
(5) Dark circles appear under the eyes. 
(6) There is always the possibility of infectious diseases due to its deficiency. 
        Disadvantages of Vitamin D Deficiency (1) Deficiency of Vitamin D has many harmful effects on the body. 
(2) Muscle - Difficulty moving muscles. 
(3) There is a decrease in the womb. 
(4) Dizziness and vomiting. 
        Disadvantages of Vitamin E Deficiency (1) Infertility occurs in women. 
(2) The ability to produce offspring is reduced in both men and women. 
(3) Muscle - The growth and development of muscles stops. 
        Disadvantages of Vitamin K Deficiency (1) Deficiency of Vitamin K does not stop bleeding in case of injury. 
(2) The skin becomes rough. 
(3) Liver diseases and diarrhea. Anemia can lead to many diseases. (4) and (pre-miiture) babies are often deficient in this vitamin.

No comments:

Post a Comment

If you have any doubt, then let me know