Friday, August 7, 2020

ਸਰੀਰਿਕ ਸਿੱਖਿਆ ਜਮਾਤ ਨੌਵੀਂ ਪਾਠ ਨੰਬਰ 3 ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ

 Five Marks Each 

                            ਪਾਠ ਨੰਬਰ 3 ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ


ਪ੍ਰਸ਼ਨ 1. ਨਸ਼ੀਲੀਆਂ ਵਸਤੂਆਂ ਕੀ ਹਨ ? ਇਹਨਾਂ ਦੇ ਦੋਸ਼ ਬਿਆਨ ਕਰੋ । ( ਅਭਿਆਸ ਦਾ ਪ੍ਰਸ਼ਨ -- 1 )
 What are intoxicants ? Describe their harms . 

ਉੱਤਰ - ਵਾਤਾਵਰਨ ਵਿੱਚ ਪੈਦਾ ਹੋਈਆਂ ਅਨੇਕ ਤਰ੍ਹਾਂ ਦੀਆਂ ਵਸਤੂਆਂ ਆਪਣੇ ਵਿੱਚ ਵੱਖ - ਵੱਖ ਤਰ੍ਹਾਂ ਦੇ ਗੁਣ ਰੱਖਦੀਆਂ ਹਨ । ਉਹ ਵਸਤੂਆਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਭੁੱਖ ਦੀ ਤ੍ਰਿਪਤੀ ਹੁੰਦੀ ਹੈ । ਸਾਡਾ ਭੋਜਨ ਅਖਵਾਉਂਦੀਆਂ ਹਨ । ਇਹਨਾਂ ਤੋਂ ਉਪਰੰਤ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਜਿਨ੍ਹਾਂ ਦੀ ਵਰਤੋਂ ਮਨੁੱਖ ਆਦਤਵੱਸ ਜਾਂ ਸਰੀਰਕ ਉਤੇਜਨਾ ਪ੍ਰਾਪਤ ਕਰਨ ਲਈ ਕਰਦਾ ਹੈ ਸਾਡੇ ਭੋਜਨ ਨਹੀਂ ਹਨ । ਨਸ਼ੀਲੀਆਂ ਵਸਤੂਆਂ ਦੀ ਵਰਤੋਂ ਮਨੁੱਖ ਆਦਿ ਕਾਲ ਤੋਂ ਕਰਦਾ ਆ ਰਿਹਾ ਹੈ । ਪਹਿਲਾਂ - ਪਹਿਲਾਂ ਇਹਨਾਂ ਦੀ ਵਰਤੋਂ ਮਨੁੱਖ ਨੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਹੋਵੇਗੀ । ਇਹਨਾਂ ਵਿੱਚ ਉਤੇਜਨਾ ਪੈਦਾ ਕਰਨ ਵਾਲੇ ਮਾਦੇ ( ਅਸਰ ) ਨੇ ਮਨੁੱਖ ਅੰਦਰ ਇਹਨਾਂ ਦੀ ਵਰਤੋਂ ਕਰਨ ਦਾ ਨਜ਼ਰੀਆ ਬਦਲ ਦਿੱਤਾ ਹੈ । ਨਸ਼ੇ ਜੋ ਆਦਤ ਬਣ ਜਾਂਦੇ ਹਨ , ਸਿਹਤ ਉੱਤੇ ਭੈੜੇ ਪ੍ਰਭਾਵ ਪਾਉਂਦੇ ਹਨ । ਇਹ ਠੀਕ ਹੈ ਕਿ ਇਹਨਾਂ ਦੇ ਅਸਰ ਅਧੀਨ ਸਰੀਰ ਤੋਂ ਵੱਧ ਕੰਮ ਲਿਆ ਜਾ ਸਕਦਾ ਹੈ ਪ੍ਰੰਤੂ ਕਈ ਵਾਰ ਇਹ ਜਾਨ ਦਾ ਜੋਖ਼ਮ ਵੀ ਬਣ ਜਾਂਦਾ ਹੈ । ਖਿਡਾਰੀਆਂ ਵਿਚ ਨਸ਼ੇ ਦੀ ਵਰਤੋਂ ਆਮ ਜਿਹੀ ਗਲ ਬਣ ਗਈ ਹੈ , ਜੋ ਬਹੁਤ ਬੁਰਾ ਰੁਝਾਨ ਹੈ । ਖੇਡਾਂ ਨੂੰ ਨਸ਼ਿਆਂ ਤੋਂ ਨਿਰਲੇਪ ਰੱਖਣ ਲਈ ਖੇਡ ਸੰਸਥਾਵਾਂ ਨੇ ਬਹੁਤ ਸਖ਼ਤ ਨਿਯਮ ਬਣਾਏ ਹੋਏ ਹਨ । ਫਿਰ ਵੀ ਇਹਨਾਂ ਦੀ ਵਰਤੋਂ ਹੋ ਰਹੀ ਹੈ । ਆਮ ਤੌਰ ਤੇ ਹੇਠ ਲਿਖੇ ਨਸ਼ੇ ਵਰਤੋਂ ਵਿਚ ਲਿਆਏ ਜਾਂਦੇ ਹਨ : ਨਸ਼ੀਲੀਆਂ ਵਸਤੂਆਂ - ਨਸ਼ੀਲੀਆਂ ਵਸਤੂਆਂ ਉਹ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ਦੀ ਉਤੇਜਨਾ ਵਧ ਜਾਂਦੀ ਹੈ ਅਤੇ ਸਰੀਰ ਵਿੱਚ ਸਵੈ ਕੰਟਰੋਲ ਕਰਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ । ਸ਼ਰਾਬ , ਭੰਗ , ਤੰਬਾਕੂ , ਅਫ਼ੀਮ , ਡੋਡੇ , ਹਸ਼ੀਸ਼ , ਨਸਵਾਰ ਕੋਫ਼ੀਨ , ਐਡਰਨਵੀਨ , ਨਿਕੋਟੀਨ , ਹੈਰੋਇਨ , ਬਰਾਊਨ ਸ਼ੂਗਰ , ਚਰਸ ਅਤੇ ਕੋਕੀਨ ਜਿਹੇ ਅਨੇਕ ਪਦਾਰਥ ਨਸ਼ੇ ਦੇਣ ਵਾਲੇ ਪਦਾਰਥ ਹਨ । ਕਈ ਇਹੋ ਜਿਹੀਆਂ ਦਵਾਈਆਂ ਈਜਾਦ ਕੀਤੀਆਂ ਜਾ ਚੁੱਕੀਆਂ ਹਨ । ਜਿਨ੍ਹਾਂ ਨੂੰ ਡਰਗਜ਼ ਕਿਹਾ ਜਾਂਦਾ ਹੈ । ਖਿਡਾਰੀਆਂ ਵਿੱਚ ਡਰਗ ਲੈਣ ਦੀ ਆਦਤ ਵਿਸ਼ਵ ਪੱਧਰ ਤੇ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ । ਇਹ ਡਰਗਜ਼ ਖਿਡਾਰੀ ਦੀ ਜ਼ਿੰਦਗੀ ਬਰਬਾਦ ਕਰ ਕੇ ਰੱਖ ਦਿੰਦੇ ਹਨ । ਉਲੰਪਿਕ ਅਤੇ ਵਿਸ਼ਵ ਪੱਧਰੀ ਖੇਡਾਂ ਸਮੇਂ ਤਾਕਤ ਵਧਾਊ ਦਵਾਈਆਂ ( ਡਰਗਜ਼ ) ਦੀ ਮਦਦ ਨਾਲ ਬਹੁਤ ਨਾਮਵਰ ਖਿਡਾਰੀ ਆਪਣੇ ਖੇਡ ਜੀਵਨ ਤੋਂ ਹੱਥ ਧੋ ਬੈਠੇ ਹਨ । ਸਰੀਰ ਲਈ ਇਹਨਾਂ ਨਸ਼ਿਆਂ ਦੇ ਬਹੁਤ ਨੁਕਸਾਨ ਹਨ ।
        ਸਰੀਰ ਲਈ ਨਸ਼ਿਆਂ ਦੇ ਦੇਸ਼ - ਨਸ਼ੇ ਵਾਲੇ ਪਦਾਰਥਾਂ ਨੂੰ ਅਸੀਂ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ । ਇਕ ਨਸ਼ੇ ਵਾਲੀਆਂ ਵਸਤੂਆਂ , ਦੂਸਰਾ ਨਸ਼ੇ ਵਾਲੀਆਂ ਦਵਾਈਆਂ ( Drugs ) , ਨਸ਼ੇ ਵਾਲੀਆਂ ਵਸਤੂਆਂ ਵਿੱਚ ਖਾਸਕਰ ਭੰਗ , ਤੰਬਾਕੂ , ਸ਼ਰਾਬ , ਡੋਡੇ ਆਦਿ ਆਉਂਦੇ ਹਨ । ਦੂਸਰੇ ਵਰਗ ਵਿੱਚ ਅਫੀਮ , ਹੈਰੋਇਨ , ਚਰਸ , ਗਾਂਜਾ , ਕੋਕੀਨ , ਕੋਫੀਨ , ਐਲ . ਐਮ . ਡੀ . ਆਦਿ ਦੀ ਗਿਣਤੀ ਕੀਤੀ ਜਾ ਸਕਦੀ ਹੈ ।
        ( 1 ) ਭੰਗ - ਇਹ ਜ਼ਮੀਨ ਵਿੱਚ ਉੱਗਣ ਵਾਲਾ ਪੈਂਦਾ ਹੈ । ਆਮ ਤੌਰ ਤੇ ਲੋਕ ਮਨ ਦੀ ਇਕਾਗਰਤਾ ਲਈ ਇਸ ਦੀ ਵਰਤੋਂ ਕਰਦੇ ਹਨ । ਇਸ ਦਾ ਅਸਰ ਸਰੀਰ ਦੇ ਦਿਮਾਗੀ ਤੰਤੂਆਂ ਉੱਤੇ ਜ਼ਿਆਦਾ ਹੁੰਦਾ ਹੈ । ਦਿਮਾਗ ਜਿਸ ਤਰ੍ਹਾਂ ਦੀ ਸੋਚ ਦੇ ਅਸਰ ਥੱਲੇ ਹੁੰਦਾ ਹੈ ਉਸ ਉੱਤੇ ਹੀ ਕੇਂਦਰਿਤ ਹੋ ਜਾਂਦਾ ਹੈ । ਭੰਗ ਦਾ ਸੇਵਨ ਕੀਤੇ ਵਿਅਕਤੀ ਦਾ ਵਿਵਹਾਰ ਇਕ ਪਾਗਲ ਵਰਗਾ ਹੁੰਦਾ ਹੈ । 
        ( 2 ) ਤੰਬਾਕੂ - ਇਹ ਵੀ ਜ਼ਮੀਨ ਵਿਚ ਉੱਗਣ ਵਾਲਾ ਪੌਦਾ ਹੈ । ਇਸ ਵਿਚ ਜ਼ਹਿਰੀਲਾ ਤੱਤ ਨਿਕੋਟੀਨ ਹੁੰਦਾ ਹੈ । ਸਿਗਰਟ , ਬੀੜੀ , ਪਾਈਪ , ਹੁੱਕੇ ਆਦਿ ਰਾਹੀਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਅੱਜ - ਕੱਲ੍ਹ ਤੰਬਾਕੂ ਦੇ ਦਾਣੇ ਚੂਨੇ ਵਿੱਚ ਰਲਾ ਕੇ ਵੀ ਵਰਤੇ ਜਾਂਦੇ ਹਨ , ਜੋ ਸਰੀਰ ਉੱਤੇ ਬਹੁਤ ਮਾਰੂ ਅਸਰ ਕਰਦੇ ਹਨ 
( ੳ ) ਇਸ ਦੀ ਵਰਤੋਂ ਕਰਨ ਨਾਲ ਨਸ਼ਾ ਉਤੇਜਿਤ ਹੋ ਜਾਂਦਾ ਹੈ । 
( ਅ ) ਔਰਤਾਂ ਦੀ ਬੱਚੇਦਾਨੀ ' ਤੇ ਬੁਰਾ ਪ੍ਰਭਾਵ ਪੈਂਦਾ ਹੈ । 
( ੲ ) ਮੂੰਹ ਅਤੇ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ । 
( ਸ ) ਦਮਾ ਹੋ ਜਾਂਦਾ ਹੈ । 
( ਹ ) ਸਾਹ ਚੜ੍ਹਨ ਦੀਆਂ ਅਨੇਕ ਬਿਮਾਰੀਆਂ ਲੱਗ ਜਾਂਦੀਆਂ ਹਨ । 
( ਕ ) ਪੇਟ ਵਿਚ ਮਰੋੜ ਪੈ ਜਾਂਦੇ ਹਨ । ਗੈਸਟਰਿਕ ਅਲਸਰ ਹੋ ਜਾਂਦਾ ਹੈ । 
        3. ਸ਼ਰਾਬ - ਸ਼ਰਾਬ ਗੁੜ , ਸੀਰੇ , ਅੰਗੂਰ ਅਤੇ ਹੋਰ ਮਿੱਠਾ ਅਸਰ ਰੱਖਣ ਵਾਲੇ ਪਦਾਰਥਾਂ ਤੋਂ ਤਿਆਰ ਕੀਤੀ ਜਾਂਦੀ ਹੈ । ਇਸ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਜਬਰਦਸਤ ਉਤੇਜਨਾ ਹੋਣੀ ਸ਼ੁਰੂ ਹੋ ਜਾਂਦੀ ਹੈ । ਸਰੀਰ ਢਿੱਲਾ ਅਤੇ ਸ਼ਕਤੀਹੀਣ ਹੋ ਜਾਂਦਾ ਹੈ । 
( ੳ ) ਇਹ ਗਿਆਨ ਤੰਤੂਆਂ ' ਤੇ ਅਸਰ ਕਰਦੀ ਹੈ । ਵਿਅਕਤੀ ਦੂਸਰਿਆਂ ਨਾਲ ਝਗੜਾ ਮੁੱਲ ਲੈ ਬਹਿੰਦਾ ਹੈ । 
( ਅ ) ਮਿਹਦੇ ਵਿਚ ਤੇਜ਼ਾਬੀ ਅੰਸ਼ ਪੈਦਾ ਕਰਦੀ ਹੈ । 
( ਏ ) ਇਹ ਭੁੱਖ ਮਾਰਦੀ ਹੈ । ਸਰੀਰ ਕਮਜ਼ੋਰ ਹੋ ਜਾਂਦਾ ਹੈ । 
( ਸ ) ਇਸ ਦਾ ਗੁਰਦਿਆਂ ਤੇ ਭੈੜਾ ਪ੍ਰਭਾਵ ਪੈਂਦਾ ਹੈ । ਬਹੁਤ ਸ਼ਰਾਬ ਪੀਣ ਨਾਲ ਗੁਰਦੇ ਨਕਾਰਾ ਹੋ ਜਾਂਦੇ ਹਨ ।

        4ਡੋਡੇ- ਡੋਡੇ ਦੋ ਪਦੇ ਦਾ ਫਲ ਹੁੰਦਾ ਹੈ , ਜਿਸ ਵਿੱਚ ਬੀਜ਼ ਹੁੰਦੇ ਹਨ । ਇਹਨਾਂ ਨੂੰ ਪਾਣੀ ਵਿਚ ਭਿਉਂ ਕੇ ਅਤੇ ਮਸਲ ਕੇ ਵਰਤੋਂ ਵਿੱਚ ਲਿਆਇਆ ਜਾਂਦਾ ਹੈ । ਇਹਨਾਂ ਦਾ ਅਸਰ ਸਰੀਰ ਨੂੰ ਥਕਾਵਟ ਤੋਂ ਰਾਹਤ ਦਿੰਦਾ ਹੈ ਅਤੇ ਦੇਰ ਤੱਕ ਕੰਮ ਕਰਦੇ ਰਹਿਣ ਦੇ ਯੋਗ ਬਣਾਉਂਦਾ ਹੈ । ਡੋਡਿਆਂ ਦੀ ਰੋਜ਼ਾਨਾ ਵਰਤੋਂ ਇਕ ਪੱਕੀ ਆਦਤ ਬਣ ਜਾਂਦੀ ਹੈ , ਜਿਹੜੀ ਸਰੀਰ ਨੂੰ ਕਮਜ਼ੋਰ ਕਰਦੀ ਹੈ । ਮਾਸ ਪੇਸ਼ੀਆਂ ਦੇ ਤੰਤੂ ਪਤਲੇ ਹੋ ਜਾਂਦੇ ਹਨ । ਸਰੀਰ ਵਿਚ ਕਬਜ ਹੋਣ ਦੀ ਸ਼ਕਾਇਤ ਪੈਦਾ ਹੋ ਜਾਂਦੀ ਹੈ । ਭੁੱਖ ਘਟ ਜਾਂਦੀ ਹੈ ।             ਡਰਗਜ਼ ( Drugs ) - ਇਸ ਵਰਗ ਵਿਚ ਉਹ ਮਾਰੂ ਦੁਆਈਆਂ ਸ਼ਾਮਲ ਹਨ ਜੋ ਕੁਝ ਪਲ ਲਈ ਸਰੀਰ ਵਿੱਚ ਸ਼ਕਤੀ ਪੈਦਾ ਕਰਦੀਆਂ ਹਨ ਅਤੇ ਬਾਅਦ ਵਿੱਚ ਸਰੀਰ ਉੱਤੇ ਬਹੁਤ ਹੀ ਘਾਤਕ ਅਸਰ ਪਾਉਂਦੀਆਂ ਹਨ । 
        ( 1 ) ਅਫ਼ੀਮ ਦੇ ਪਦਾਰਥ - ਇਹਨਾਂ ਵਿੱਚ ਅਫੀਮ , ਮਾਰਫੀਨ , ਹੈਰੋਇਨ , ਪੈਖਜਿਨ , ਮਿਖਾਡੋਸ ਆਦਿ ਪ੍ਰਮੁੱਖ ਹਨ । ਇਹਨਾਂ ਦਾ ਅਸਰ ਦਿਮਾਗ ਉੱਤੇ ਹੁੰਦਾ ਹੈ । ਇਹ ਸਰੀਰ ਦੇ ਦਰਦ ਨੂੰ ਕੁਝ ਸਮੇਂ ਲਈ ਘਟ ਕਰਦੀਆਂ ਹਨ ਪ੍ਰੰਤੂ ਸੋਚ ਸ਼ਕਤੀ ਅਤੇ ਸਰੀਰ ਉੱਤੇ ਬਹੁਤ ਹੀ ਮਾਰੂ ਅਸਰ ਪਾਉਂਦੀਆਂ ਹਨ । 
           2. ਕੋਕੀਨ ਅਤੇ ਕੋਕੀਨ - ਇਹ ਸਰੀਰ ਵਿੱਚ ਉਤੇਜਨਾ ਪੈਦਾ ਕਰਦੀਆਂ ਹਨ । ਦਿਮਾਗ ਉੱਤੇ ਇਹਨਾਂ ਦਾ ਭੈੜਾ ਪ੍ਰਭਾਵ ਪੈਂਦਾ ਹੈ । ਥੋੜੇ ਸਮੇਂ ਲਈ ਮਨ ਦੀ ਇਕਾਗਰਤਾ ਅਤੇ ਸਰੀਰ ਦੇ ਕੰਮ ਕਰਨ ਦੀ ਸ਼ਕਤੀ ਵਿੱਚ ਤੇਜ਼ੀ ਲਿਆਉਂਦੀਆਂ ਹਨ ਪ੍ਰੰਤੂ ਇਹਨਾਂ ਦੇ ਅਸਰ ਖ਼ਤਮ ਹੋਣ ਤੋਂ ਬਾਅਦ ਸਗੈਰ ਸਤਹੀਟ ਹੋ ਜਾਂਦਾ ਹੈ । 
        3. ਹੈਲੁਜਿਨ - ਇਸ ਵਿੱਚ ਪ੍ਰਮੁੱਖ ਐਲ . ਐਸ . ਟੀ . , ਮੈਸਕਾਲੀਨ , ਚਰਸ , ਗਾਂਜਾ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ । ਇਹ ਮਨ ਦੀ ਇਕਾਗਰਤਾ ਪੈਦਾ ਕਰਦੇ ਹਨ , ਪ੍ਰੰਤੂ ਰੋਜ਼ਾਨਾ ਵਰਤੋਂ ਸਰੀਰ ਉੱਤੇ ਭੈੜੇ ਪ੍ਰਭਾਵ ਪਾਉਂਦੀ ਹੈ । 
        ਨਸ਼ਿਆਂ ਦੀ ਵਰਤੋਂ ਕਰਨ ਨਾਲ ਖਿਡਾਰੀ ਦਾ ਮਾਨਸਿਕ ਅਤੇ ਸਰੀਰਕ ਸੰਤੁਲਨ ਵਿਗੜ ਜਾਂਦਾ ਹੈ । ਸੋਚ ਸ਼ਕਤੀ ਘਟ ਜਾਂਦੀ ਹੈ । ਸਰੀਰ ਵਿੱਚ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ । ਮਰਰੀ ਦੇ ਤਾਪਮਾਨ ਵਿੱਚ ਸੰਤੁਲਨ ਨਹੀਂ ਰਹਿੰਦਾ । ਸਰੀਰ ਨੂੰ ਅਨੇਕ ਤਰ੍ਹਾਂ ਦੇ ਸਾਹ ਦੇ ਰੋਗ , ਕੈਂਸਰ , ਜਿਗਰ ਅਤੇ ਗੁਰਦਿਆਂ ਦੇ ਰੋਗ ਲੱਗ ਜਾਂਦੇ ਹਨ । ਨਸ਼ਾ ਕਰਨ ਵਾਲੇ ਵਿਅਕਤੀ ਦੇ ਦਿਲ ਦਿਮਾਗ , ਮਹਿਦੇ , ਗੁਰਦੇ , ਅੰਤੜੀਆਂ ਅਤੇ ਫੇਫੜਿਆਂ ਤੇ ਮਾਰੂ ਅਸਰ ਕਰਦੇ ਹਨ । ਇਹ ਵਿਅਕਤੀ ਦੀ ਉਮਰ ਘਟਾਉਂਦੇ ਹਨ ।

 ਪ੍ਰਸ਼ਨ 2. ਖਿਡਾਰੀ ਦੀ ਖੇਡ ਉੱਤੇ ਨਸ਼ੀਲੀਆਂ ਵਸਤੂਆਂ ਦੇ ਭੈੜੇ ਪ੍ਰਭਾਵ ਬਾਰੇ ਜਾਣਕਾਰੀ ਦਿਓ 
 Write down the bad effects of Intoxicants on the performance of the players ? 
    ਉੱਤਰ -ਨਵੀਨ ਉਲੰਪਿਕ ਖੇਡਾਂ ਦੇ ਨਿਰਮਾਤਾ ਬੈਰਨ ਦਿ ਕਿਉਬਰਟਿਨ ਨੇ ਉਲੰਪਿਕ ਖੇਡਾਂ ਦੇ ਆਦਰਸ਼ ਦਾ ਬਿਆਨ ਕਰਦੇ ਹੋਏ ਕਿਹਾ ਸੀ ਕਿ ਖੇਡਾਂ ਜਿੱਤ ਪ੍ਰਾਪਤ ਕਰਨ ਲਈਨਹੀਂ ਸਗੋਂ ਚੰਗਾ ਮੁਕਾਬਲਾ ਕਰਨ ਲਈ ਖੇਡੀਆਂ ਜਾਂਦੀਆਂ ਹਨ । ਖੇਡਾਂ ਵਿੱਚ ਵਧੀਆਂ ਖੇਡਣ ਵਾਲਾ ਖਿਡਾਰੀ ਹੀ ਅਸਲ ਵਿਚ ਸਫ਼ਲ ਖਿਡਾਰੀ ਹੁੰਦਾ ਹੈ । ਪ੍ਰੰਤੂ ਅੱਜਕੱਲ੍ਹ ਖਿਡਾਰੀ ਚੰਗਾ ਖੇਡਣ ਨਾਲੋਂ ਜਿੱਤ ਨੂੰ ਵੱਧ ਮਹੱਤਤਾ ਦੇਣ ਲਗ ਪਏ ਹਨ । ਉਹ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ । ਖੇਡ ਮੁਕਾਬਲਿਆਂ ਦੌਰਾਨ ਕਈ ਖਿਡਾਰੀ ਤਾਕਤ ਵਧਾਊ ਦਵਾਈਆਂ ( Doping ) ਦੀ ਵਰਤੋਂ ਕਰਨ ਲੱਗ ਪਏ ਹਨ । ਨਸ਼ੇ ਵਾਲੇ ਪਦਾਰਥ ਜਾਂ ਤਾਕਤ ਵਧਾਊ ਦਵਾਈਆਂ ਕੁਝ ਸਮੇਂ ਲਈ ਤਾਂ ਖਿਡਾਰੀ ਦੀ ਕਾਰਜ ਕੁਸ਼ਲਤਾ ਵਧਾ ਦਿੰਦੀਆਂ ਹਨ ਤੂ ਇਹਨਾਂ ਦਾ ਸਾਈਡ ਪ੍ਰਭਾਵ ਬਹੁਤ ਭੈੜਾ ਹੁੰਦਾ ਹੈ । ਖਿਡਾਰੀਆਂ ਨੂੰ ਇਹਨਾਂ ਦੁਵਾਈਆਂ ਦੀ ਆਦਤ ਪੈ ਜਾਂਦੀ ਹੈ ਜੋ ਉਹਨਾਂ ਦੇ ਸਰੀਰ ਨੂੰ ਖੇਡਣ ਦੇ ਯੋਗ ਨਹੀਂ ਰਹਿਣ ਦਿੰਦੀਆਂ।ਜਿੱਥੇ ਚੰਗੀ ਖੁਰਾਕ ਅਤੇ ਵਧੀਆ ਨਿੰਗ ਖਿਡਾਰੀ ਦੀ ਖੇਡ ਕਲਾ ਨੂੰ ਨਿਖਾਰਦੇ ਹਨ ਉੱਥੇ ਨਸ਼ੇ ਖਿਡਾਰੀ ਦੀ ਸਰੀਰਕ ਸ਼ਕਤੀ ਨੂੰ ਖ਼ਤਮ ਕਰ ਦਿੰਦੇ ਹਨ । ਜੋ ਖਿਡਾਰੀ ਨਸ਼ਿਆਂ ਦੀ ਬੁਰੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਉਹਨਾਂ ਦੇ ਸਰੀਰ ਉੱਤੇ ਹੇਠ ਲਿਖੇ ਪ੍ਰਭਾਵ ਵੇਖਣ ਨੂੰ ਮਿਲਦੇ ਹਨ----

         ਖਿਡਾਰੀ ਦੀ ਸਿਹਤ ਅਤੇ ਉਸਦੀ ਖੇਡ ਉੱਤੇ ਨਸ਼ੀਲੀਆਂ ਵਸਤੂਆਂ ਦੇ ਪ੍ਰਭਾਵ 
        1. ਮਾਸ ਪੱਠਿਆਂ ਦੀ ਸ਼ਕਤੀ ਦਾ ਘਟ ਜਾਣਾ - ਨਸ਼ਾ ਕਰਨ ਵਾਲੇ ਖਿਡਾਰੀ ਦੇ ਮਾਸ ਪੱਠੇ ਕਮਜ਼ੋਰ ਹੋ ਜਾਂਦੇ ਹਨ । ਉਹਨਾਂ ਵਿੱਚ ਸਹਿਣ ਸ਼ਕਤੀ ਘਟ ਜਾਂਦੀ ਹੈ । ਨਸ਼ਿਆਂ ਦਾ ਤੇਜ਼ਾਬੀ ਦਾ ਖਿਡਾਰੀ ਨੂੰ ਖੇਡ ਦੌਰਾਨ ਛੇਤੀ ਥਕਾ ਦਿੰਦਾ ਹੈ । ਨਸ਼ਿਆਂ ਦੀ ਹਾਲਤ ਵਿੱਚ ਖਿਡਾਰੀ ਆਰਾਮ ਦੀ ਸਥਿਤੀ ਵਿਚ ਨਹੀਂ ਆ ਸਕਦਾ ਕਿਉਂਕਿ ਪੱਠਿਆਂ ਵਿੱਚ ਨਸ਼ੇ ਵੱਡੀ ਮਾਤਰਾ ਵਿੱਚ ਤੋੜ - ਫੋੜ ਕਰਦੇ ਹਨ । ਸਰੀਰ ਵਿੱਚ ਅਰਾਮ ਦੇ ਪਲਾਂ ਦੌਰਾਨ ਫਾਲਤੂ ਪਦਾਰਥ ਬਾਹਰ ਕੱਢਣ ਦੀ ਸਮਰੱਥਾ ਨਹੀਂ ਰਹਿੰਦੀ ਜਿਸ ਕਰਕੇ ਮਾਸ ਪੱਠਿਆਂ ਵਿੱਚ ਥਕਾਵਟ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ , ਜਿਸ ਦਾ ਅਸਰ ਖਿਡਾਰੀ ਦੀ ਖੇਡ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ । 
        2. ਨਸ਼ੇ ਵਾਲੇ ਖਿਡਾਰੀ ਦੀ ਤੰਤੂ - ਮਾਸ ਪੇਸ਼ੀ ਵਿੱਚ ਤਾਲਮੇਲ ਨਹੀਂ ਰਹਿੰਦਾ - ਨਸ਼ਿਆਂ ਦਾ ਸਿੱਧਾ ਪ੍ਰਭਾਵ ਦਿਮਾਗ ਦੇ ਤੰਤੂਆਂ ਉੱਤੇ ਪੈਂਦਾ ਹੈ , ਜਿਸ ਨਾਲ ਖਿਡਾਰੀ ਦਾ ਮਾਸ - ਪੇਸ਼ੀ ਅਤੇ ਨਾੜੀ ਤੰਤੂ ਤਾਲ ਮੇਲ ਟੁੱਟ ਜਾਂਦਾ ਹੈ । ਇਸ ਤਾਲਮੇਲ ਦੇ ਟੁੱਟਣ ਨਾਲ ਖਿਡਾਰੀ ਦੀ ਖੇਡ ਸਮਰੱਥਾ ਵਿਚ ਫ਼ਰਕ ਆ ਜਾਂਦਾ ਹੈ । ਖਿਡਾਰੀ ਖੇਡ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਨਸ਼ੇ ਦੀ ਹਾਲਤ ਵਿੱਚ ਖੇਡਦੇ ਹੋਏ ਖਿਡਾਰੀ ਅਕਸਰ ਹਾਰਦੇ ਵੇਖੇ ਗਏ ਹਨ । 
        3. ਨਸ਼ਈ ਖਿਡਾਰੀ ਦਾ ਸੁਭਾਅ ਚਿੜਚਿੜਾ ਅਤੇ ਗੁੱਸੇਖੋਰ ਹੋ ਜਾਂਦਾ ਹੈ - ਨਸ਼ੇ ਵਾਲੇ ਖਿਡਾਰੀ ਦੀ ਖੇਡ ਯੋਗਤਾ ਘਟ ਜਾਣ ਕਾਰਨ ਉਸ ਦਾ ਸੁਭਾਅ ਗੁੱਸੇ ਵਾਲਾ ਅਤੇ ਚਿੜਚਿੜਾ ਹੋ ਜਾਂਦਾ ਹੈ । ਉਹ ਖੇਡ ਵਿੱਚ ਵੱਧ ਤੋਂ ਵੱਧ ਜ਼ੋਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ , ਜਦੋਂ ਸਫ਼ਲਤਾ ਹਾਸਲ ਨਹੀਂ ਹੁੰਦੀ ਤਾਂ ਉਹ ਆਪਾ ਖੋਹ ਬਹਿੰਦਾ ਹੈ ਜਿਸ ਦੇ ਫਲਸਰੂਪ ਜਾਂ ਤਾਂ ਉਹ ਆਪਣੇ ਸੱਟ ਲਗਵਾ ਬਹਿੰਦਾ ਹੈ ਜਾਂ ਵਿਰੋਧੀ ਖਿਡਾਰੀ ਨੂੰ ਜ਼ਖਮੀ ਕਰ ਦਿੰਦਾ ਹੈ । 
        4. ਨਸ਼ਈ ਖਿਡਾਰੀ ਨੂੰ ਸਾਹ ਜ਼ਿਆਦਾ ਚੜ੍ਹਦਾ ਹੈ - ਨਸ਼ੇ ਦਾ ਪ੍ਰਭਾਵ ਖੂਨ ਰਾਹੀਂ ਫੇਫੜਿਆਂ ਉੱਤੇ ਮਾਰੂ ਅਸਰ ਕਰਦਾ ਹੈ । ਫੇਫੜਿਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਜਿਸ ਕਰਕੇ ਖਿਡਾਰੀ ਨੂੰ ਖੇਡ ਦੌਰਾਨ ਵੱਧ ਸਾਹ ਚੜ੍ਹਦਾ ਹੈ । ਨਸ਼ੇ ਖਿਡਾਰੀ ਦੇ ਅੰਦਰੂਨੀ ਪ੍ਰਬੰਧਾਂ ਉੱਤੇ ਵੱਧ ਦਬਾਅ ਪਾਉਂਦੇ ਹਨ , ਜਿਸ ਨਾਲ ਆਕਸੀਜਨ ਦੀ ਖਪਤ ਵੀ ਸਰੀਰ ਵਿਚ ਵਧ ਜਾਂਦੀ ਹੈ । ਸਰੀਰ ਵਿੱਚ ਲਗਾਤਾਰ ਆਕਸੀਜਨ ਦੀ ਘਾਟ ਕਰਕੇ ਖਿਡਾਰੀ ਨੂੰ ਸਾਹ ਚੜ੍ਹਦਾ ਹੈ । ਉਹ ਆਪਣੀ ਖੇਡ ਤੇਜ਼ੀ ਨਾਲ ਜਾਰੀ ਰੱਖਣ ਤੋਂ ਅਸਮਰੱਥ ਹੋ ਜਾਂਦਾ ਹੈ । 
        5. ਨਸ਼ਈ ਖਿਡਾਰੀ ਖੇਡ ਬਰੀਕੀਆਂ ਸੇਚਣ ਤੋਂ ਅਸਮਰੱਥ ਹੋ ਜਾਂਦਾ ਹੈ : - ਅੱਜ ਦੀ ਖੇਡ ਸਿਰਫ਼ ਤਾਕਤ ਅਤੇ ਜੋਸ਼ ਦੀ ਖੇਡ ਨਹੀਂ ਰਹੀ । ਅੱਜ ਦੀ ਖੇਡ ਵਿਚ ਸਫਲਤਾ ਪ੍ਰਾਪਤ ਕਰਨ ਲਈ ਤਾਕਤ ਜੋਸ਼ ਦੇ ਨਾਲ ਨਾਲ ਹੋਸ਼ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਜੋ ਖਿਡਾਰੀ ਸਹੀ ਵਕਤ ਤੇ ਸਹੀ ਫੈਸਲੇ ਲੈ ਕੇ ਖੇਡਦੇ ਹਨ ਅਕਸਰ ਸਫਲ ਹੁੰਦੇ ਹਨ ਪ੍ਰੰਤੂ ਨਸ਼ੇ ਦੀ ਹਾਲਤ ਵਿਚ ਰਹਿਣ ਵਾਲਾ ਖਿਡਾਰੀ ਸਹੀ ਫੈਸਲੇ ਨਹੀਂ ਲੈ ਸਕਦਾ ਜਿਸ ਦੇ ਕਾਰਨ ਉਸ ਦੇ ਹੱਥੋਂ ਬਾਜ਼ੀ ਵਿਰੋਧੀ ਦੇ ਕੋਲ ਚਲੀ ਜਾਂਦੀ ਹੈ । ਨਸ਼ੇ ਦਿਮਾਗੀ ਤੰਤੂਆਂ ਨੂੰ ਪ੍ਰਭਾਵਤ ਕਰਦੇ ਹਨ । ਨਸ਼ਾ - ਸੂਤ ਖਿਡਾਰੀ ਦਾ ਮਨ ਇਕਾਗਰ ਨਹੀਂ ਹੁੰਦਾ ਜਿਸ ਕਰਕੇ ਉਹ ਖੇਡਦੇ ਸਮੇਂ ਗਲਤੀਆਂ ਕਰਦਾ ਹੈ ਅਤੇ ਟੀਮ ਲਈ ਹਾਰ ਦਾ ਕਾਰਨ ਬਣਦਾ ਹੈ । 
        6. ਨਸ਼ਈ ਖਿਡਾਰੀ ਬਦਤਮੀਜ਼ ਅਤੇ ਅਨੈਤਿਕ ਹੋ ਜਾਂਦਾ ਹੈ - ਨਸ਼ਾ ਕਰਨ ਵਾਲੇ ਖਿਡਾਰੀ ਦੀ ਹਾਲਤ ਅਰਧ - ਬੇਹੋਸ਼ੀ ਵਾਲੀ ਹੁੰਦੀ ਹੈ । ਉਹ ਆਪਣੇ ਕੋਚ , ਕਪਤਾਨ ਅਤੇ ਮੈਨੇਜਰ ਦੇ ਫੈਸਲਿਆਂ ਦੀ ਪ੍ਰਵਾਹ ਨਹੀਂ ਕਰਦਾ । ਉਹ ਰੈਫ਼ਰੀ ਦੇ ਨਿਰਣਿਆਂ ਤੋਂ ਅਸੰਤੁਸ਼ਟ ਰਹਿੰਦਾ ਹੈ ਅਤੇ ਫੈਸਲੇ ਮੰਨਣ ਤੋਂ ਇਨਕਾਰ ਕਰਦਾ ਰਹਿੰਦਾ ਹੈ ਜਿਸ ਨਾਲ ਖੇਡ ਵਿੱਚ ਵਿਘਨ ਪੈਂਦਾ ਹੈ । ਉਹ ਵਿਰੋਧੀ ਖਿਡਾਰੀਆਂ ਅਤੇ ਰੈਫਰੀਆਂ ਨਾਲ ਗਾਲੀ - ਗਲੋਚ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ , ਜਿਸ ਕਾਰਨ ਪੂਰੀ ਟੀਮ ਮੁਸੀਬਤ ਵਿੱਚ ਫਸ ਜਾਂਦੀ ਹੈ । 
        7. ਨਸ਼ਈ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ - ਨਸ਼ੇ ਦੀ ਆਦਤ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ।ਉਹ ਖੇਡ ਨਿਯਮਾਂ ਦੀ ਪ੍ਰਵਾਹ ਨਹੀਂ ਕਰਦਾ । ਉਸ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਰਹਿੰਦਾ।ਉਹ ਕਈ ਵਾਰ ਇੰਨੀ ਤੇਜ਼ੀ ਅਤੇ ਜੋਸ਼ ਨਾਲ ਖੇਡਦਾ ਹੈ । ਵਿਰੋਧੀ ਦੇ ਸੱਟ ਮਾਰ ਦਿੰਦਾ ਹੈ ਜਾਂ ਆਪਣੇ ਸੱਟ ਲਗਵਾ ਲੈਂਦਾ ਹੈ । ਉਹ ਸੱਟ ਲੱਗਣ ਦੀ ਹਾਲਤ ਵਿੱਚ ਵੀ ਖੇਡਣ ਦੀ ਜ਼ਿਦ ਕਰਦਾ ਹੈ । ਇਸ ਤਰ੍ਹਾਂ ਕਰਦੇ ਕਈ ਵਾਰ ਖਿਡਾਰੀ ਸਾਰੀ ਉਮਰ ਲਈ ਖੇਡਣ ਤੋਂ ਵਾਂਝੇ ਹੋ ਜਾਂਦੇ ਹਨ । 
        8. ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਅਯੋਗ ਕਰਾਰ ਦਿੱਤਾ ਗਿਆ ਹੈ -ਕਿਸੇ ਕਿਮ ਦਾ ਨਸ਼ਾ ਕਰ ਕੇ ਖੇਡਣਾ ਜਾਂ ਤਾਕਤ ਵਧਾਊ ਦਵਾਈਆਂ ਦਾ ਪ੍ਰਯੋਗ ਕਰ ਕੇ ਖੇਡਣਾਂ ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਮਨਾਂ ਕੀਤਾ ਗਿਆ ਹੈ । ਜੋ ਖਿਡਾਰੀ ਇਹਨਾਂ ਨਸ਼ਿਆਂ ਦੀ ਵਰਤੋਂ ਕਰ ਕੇ ਖੇਡਦਾ ਹੈ , ਸਿੱਧ ਹੋ ਜਾਣ ਤੇ ਉਸ ਖਿਡਾਰੀ ਤੋਂ ਉਸ ਦਾ ਜਿੱਤਿਆ ਹੋਇਆ ਸਨਮਾਨ ਵਾਪਸ ਲੈ ਲਿਆ ਜਾਂਦਾ ਹੈ ਅਤੇ ਉਸ ਨੂੰ ਅੱਗੋਂ ਵਾਸਤੇ ਖੇਡਾਂ ਵਿੱਚ ਹਿੱਸਾ ਲੈਣ ਦੇ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ । ਇਹ ਨਿਯਮ ਸਾਰੇ ਖੇਡ ਮੁਕਾਬਲਿਆਂ ਦੌਰਾਨ ਲਾਗੂ ਰਹਿੰਦਾ ਹੈ । 
        ਨਸ਼ੇ ਖਿਡਾਰੀ ਦੀ ਸਰੀਰਕ ਅਤੇ ਮਾਨਸਿਕ ਦਸ਼ਾ ਦੇ ਨਾਲ ਨਾਲ ਸਮਾਜਿਕ ਦਸ਼ਾ ਵੀ ਖਰਾਬ ਕਰਦੇ ਹਨ । ਚੰਗੇ ਮੁਕਾਬਲੇ ਕਰਨ ਅਤੇ ਚੰਗੇ ਖੇਡ ਪ੍ਰਦਰਸ਼ਨ ਦਾ ਵਿਖਾਵਾ ਕਰਨ ਲਈ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 3 . ਖੇਡ ਵਿੱਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਕਾਰਨ ਵੀ ਹੋ ਸਕਦੀ ਹੈ ? ਕਿਵੇਂ ? ( ਅਭਿਆਸ ਦਾ ਪ੍ਰਸ਼ਨ - 3 ) 
Use of intoxicants can be the cause of defeat in games . How ? 
    ਉੱਤਰ - ਅੱਜ ਖਿਡਾਰੀਆਂ ਵਿਚ ਤਾਕਤ ਵਧਾਉ ਦਵਾਈਆਂ ਜਿਨ੍ਹਾਂ ਨੂੰ ਡੋਪਿੰਗ ( Doping ) ਕਿਹਾ ਜਾਂਦਾ ਹੈ ਦਾ ਇਸਤੇਮਾਲ ਕਰਨ ਦੀ ਰੁਚੀ ਬਹੁਤ ਵਧ ਗਈ ਹੈ । ਹਰ ਤਰ੍ਹਾਂ ਦੇ ਡੋਪਿੰਗ , ਡਰਗਜ਼ ਅਤੇ ਨਸ਼ੇ ਦੀ ਵਰਤੋਂ ਕਰਕੇ ਖੇਡਾਂ ਵਿੱਚ ਭਾਗ ਲੈਣਾ ਮਨ੍ਹਾਂ ਹੈ । ਕਿਸੇ ਤਰ੍ਹਾਂ ਦੀ ਤਾਕਤ ਵਧਾਊ ਦਵਾਈ ਜਾਂ ਨਸ਼ੇ ਦੀ ਹਾਲਤ ਵਿੱਚ ਜਿੱਤਿਆ ਇਨਾਮ ਅਤੇ ਸਨਮਾਨ ਵਾਪਸ ਕਰ ਲਿਆ ਜਾਂਦਾ ਹੈ । ਖਿਡਾਰੀ ਨੂੰ ਹਮੇਸ਼ਾ ਵਾਸਤੇ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਜਾਂਦਾ ਹੈ । ਅੱਜ ਤੱਕ ਬਹੁਤ ਸਾਰੇ ਨਾਮੀ ਖਿਡਾਰੀ ਨਸ਼ਿਆਂ ਕਾਰਨ ਖੇਡਣ ਤੋਂ ਅਯੋਗ ਕਰਾਰ ਦਿੱਤੇ ਜਾ ਚੁੱਕੇ ਹਨ । ਇਸ ਵਿਚ ਕੋਈ ਸ਼ਕ ਨਹੀਂ ਕਿ ਕੁੱਝ ਸਮੇਂ ਲਈ ਇਹ ਨਸ਼ੇ ਮਾਸ ਪੇਸ਼ੀਆਂ ਦੀ ਉਤੇਜਨਾ ਇਸ ਹੱਦ ਤੱਕ ਵਧਾ ਦਿੰਦੇ ਹਨ ਕਿ ਖਿਡਾਰੀ ਹੈਰਾਨੀਜਨਕ ਖੇਡ ਪ੍ਰਦਰਸ਼ਨ ਕਰ ਜਾਂਦਾ ਹੈ ਪ੍ਰੰਤੂ ਬਾਅਦ ਵਿਚ ਉਸ ਦੀ ਸਿਹਤ ' ਤੇ ਇਹ ਨਸ਼ੇ ਬਹੁਤ ਹੀ ਮਾਰੂ ਅਸਰ ਕਰਦੇ ਹਨ । ਨਸ਼ੇ ਖਿਡਾਰੀ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦੇ ਹਨ । 
        ਖੇਡਾਂ ਵਿੱਚ ਨਸ਼ਿਆਂ ਕਾਰਨ ਹਾਰ - ਖਿਡਾਰੀ ਜਿੱਤਣ ਲਈ ਖੇਡ ਕਿਰਿਆ ਕਰਨ ਵੇਲੇ ਨਸ਼ੇ ਦੀ ਵਰਤੋਂ ਕਰਦੇ ਹਨ ਪ੍ਰੰਤੂ ਖੇਡਾਂ ਵਿੱਚ ਹਾਰ ਇਹਨਾਂ ਕਰਕੇ ਵੀ ਹੋ ਸਕਦੀ ਹੈ : 
        1. ਨਸ਼ਿਆਂ ਦੇ ਪ੍ਰਭਾਵ ਨਾਲ ਖਿਡਾਰੀ ਦੀ ਮਾਨਸਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ । ਉਹ ਸਹੀ ਸਮੇਂ ' ਤੇ ਸਹੀ ਫੈਸਲੇ ਲੈਣ ਤੋਂ ਅਸਮਰੱਥ ਹੋ ਜਾਂਦਾ ਹੈ । ਬਹੁਤ ਵਾਰ ਇਸ ਸਥਿਤੀ ਵਿੱਚ ਖਿਡਾਰੀ ਗੋਲ ਕਰਨ ਦੇ ਬਹੁਤ ਮੌਕੇ ਗਵਾ ਦਿੰਦਾ ਹੈ । ਨਸ਼ਈ ਖਿਡਾਰੀ ਦੀ ਹਾਲਤ ਦਾ ਫਾਇਦਾ ਵਿਰੋਧੀ ਖਿਡਾਰੀਆਂ ਨੂੰ ਹੁੰਦਾ ਹੈ , ਜਿਸ ਕਰਕੇ ਟੀਮ ਜਿੱਤਦੀ ਹੋਈ ਹਾਰ ਜਾਂਦੀ ਹੈ । 
        2. ਨਸ਼ੇ ਦੀ ਹਾਲਤ ਵਾਲੇ ਖਿਡਾਰੀ ਦਾ ਸੁਭਾਅ ਚਿੜਚਿੜਾ ਅਤੇ ਗੁੱਸੇਖੋਰ ਹੋ ਜਾਂਦਾ ਹੈ । ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਅਤੇ ਨਾ ਹੀ ਖੇਡ ਨਿਯਮਾਂ ਦੀ ਪ੍ਰਵਾਹ ਕਰਦਾ ਹੈ । ਉਹ ਬਹੁਤ ਵਾਰ ਵਿਰੋਧੀ ਖਿਡਾਰੀਆਂ ਨੂੰ ਸੱਟ ਮਾਰਦਾ ਹੈ , ਗਾਲਾਂ ਕੱਢ ਦਿੰਦਾ ਹੈ ਜਾਂ ਰੈਫਰੀ ਨਾਲ ਬਦਤਮੀਜ਼ੀ ਕਰਦਾ ਹੈ ਜਿਸ ਕਰਕੇ ਉਸਨੂੰ ਖੇਡ ਦੌਰਾਨ ਕਈ ਵਾਰ ਸਥਾਈ ਤੌਰ ' ਤੇ ਜਾਂ ਅਸਥਾਈ ਤੌਰ ਤੇ ਖੇਡ ਮੈਦਾਨ ਵਿੱਚੋਂ ਬਾਹਰ ਜਾਣ ਦੀ ਸਜ਼ਾ ਮਿਲਦੀ ਹੈ । ਇਸ ਸਜ਼ਾ ਕਰ ਕੇ ਟੀਮ ਲਈ ਖਿਡਾਰੀ ਦੀ ਕਮੀ ਹੋ ਜਾਂਦੀ ਹੈ ਜੋ ਟੀਮ ਲਈ ਹਾਰ ਦਾ ਕਾਰਨ ਬਣਦੀ ਹੈ ।     
        3. ਨਸ਼ੇ ਦੀ ਹਾਲਤ ਵਿੱਚ ਖਿਡਾਰੀ ਖੇਡਦਾ ਹੋਇਆ ਵੱਧ ਜ਼ੋਰ ਲਗਾ ਦਿੰਦਾ ਹੈ । ਜਿਸ ਕਰਕੇ ਉਸ ਦੇ ਸਰੀਰ ਵਿੱਚ ਬਹੁਤ ਦੇਰ ਤੱਕ ਪੂਰੀ ਬਰਕਰਾਰੀ ਨਾਲ ਖੇਡਣ ਦੀ ਸਮਰੱਥਾ ਨਹੀਂ ਰਹਿੰਦੀ । ਉਸ ਨੂੰ ਥਕਾਵਟ ਆ ਜਾਂਦੀ ਹੈ । ਵਿਰੋਧੀ ਖਿਡਾਰੀ ਨਸ਼ਈ ਖਿਡਾਰੀ ਦੀ ਸਥਿਤੀ ਦਾ ਫਾਇਦਾ ਉਠਾ ਲੈਂਦੇ ਹਨ ਜਿਸ ਕਰਕੇ ਟੀਮ ਹਾਰ ਜਾਂਦੀ ਹੈ । 
        4. ਨਸ਼ੇ ਦੀ ਹਾਲਤ ਵਿੱਚ ਖਿਡਾਰੀ ਵਾਰ ਵਾਰ ਗਲਤੀਆਂ ਕਰਦਾ ਹੈ , ਜਿਸ ਦਾ ਫਾਇਦਾ ਵਿਰੋਧੀ ਖਿਡਾਰੀ ਨੂੰ ਮਿਲਦਾ ਹੈ । ਇਸ ਤਰ੍ਹਾਂ ਤੁਕੜਾ ਖਿਡਾਰੀ ਆਪਣੀਆਂ ਗਲਤੀਆਂ ਕਾਰਨ ਨੰਬਰਾਂ ਦੇ ਹੇਰ - ਫੇਰ ਕਰਕੇ ਹਾਰ ਜਾਂਦਾ ਹੈ ।
        5. ਨਸ਼ਾ ਕਰਨ ਵਾਲੇ ਖਿਡਾਰੀ ਦਾ ਸਰੀਰਕ ਸੰਤੁਲਨ ਖਰਾਬ ਹੋ ਜਾਂਦਾ ਹੈ । ਉਸ ਦੀ ਮਾਨਸਿਕ ਦਸ਼ਾ ਅਸਾਵੀਂ ਹੋ ਜਾਂਦੀ ਹੈ । ਉਹ ਵਿਰੋਧੀ ਖਿਡਾਰੀਆਂ ਦੇ ਦਾਅ - ਪੇਚ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ , ਜਿਸ ਦੇ ਕਾਰਨ ਉਸ ਦੀ ਟੀਮ ਅਸ਼ਫਲਤਾ ਵੱਲ ਚਲੀ ਜਾਂਦੀ ਹੈ ।
        6. ਨਸ਼ੀਲੀਆਂ ਵਸਤੂਆਂ ਅਤੇ ਤਾਕਤ ਵਧਾਊ ਦਵਾਈਆਂ ( Doping ) ਪੂਰੇ ਖੇਡ ਜਗਤ ਵਿੱਚ ਵਰਜਿਤ ਹਨ । ਇਹਨਾਂ ਦਾ ਸੇਵਨ ਕਰ ਕੇ ਖੇਡਣਾ ਖੇਡ ਨਿਯਮਾਂ ਦੀ ਉਲੰਘਣਾ ਹੈ । ਜੇਕਰ ਖੇਡ ਦੇ ਦੌਰਾਨ ਕੋਈ ਖਿਡਾਰੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰ ਕੇ ਖੇਡਿਆ ਹੋਇਆ ਪਕੜਿਆਂ ਜਾਂਦਾ ਹੈ ਤਾਂ ਉਸ ਦਾ ਜਿੱਤਿਆ ਹੋਇਆ ਇਨਾਮ ਵਾਪਸ ਕਰ ਲਿਆ ਜਾਂਦਾ ਹੈ ।
         ਇਸ ਲਈ ਜ਼ਰੂਰੀ ਹੈ ਕਿ ਹਰ ਖਿਡਾਰੀ ਨਸ਼ਿਆਂ ਤੋਂ ਦੂਰ ਰਹੇ । ਨਸ਼ਿਆਂ ਦੀ ਥਾਂ ਸਖ਼ਤ ਮਿਹਨਤ ਕਰ ਕੇ ਜਿੱਤ ਪ੍ਰਾਪਤ ਕਰੇ ਅਤੇ ਆਪਣੇ ਸਰੀਰ ਨੂੰ ਅਰੋਗ ਅਤੇ ਨਰੋਇਆ ਰੱਖੋ । 

ਪ੍ਰਸ਼ਨ 4. ਸ਼ਰਾਬ ਕੀ ਹੈ ? ਇਸ ਦਾ ਥੋੜੀ ਜਾਂ ਬਹੁਤੀ ਮਿਕਦਾਰ ਵਿਚ ਪ੍ਰਯੋਗ ਕਰਨ ਨਾਲ ਸਰੀਰ ' ਤੇ ਕੀ ਅਸਰ ਪੈਂਦਾ ਹੈ ? 
Q. What is alcohol ? What are its effects on the tissues when we take it in large and in small quantities ? 
    ਉੱਤਰ - ਸ਼ਰਾਬ- ਸ਼ਰਾਬ ਇਕ ਨਸ਼ੀਲਾ ( Intoxicating ) ਤਰਲ ਪਦਾਰਥ ਹੈ । ਜੇਕਰ ਖੰਡ ਜਾ ਗੁੜ ਨੂੰ ਘੋਲ ਕੇ ਉਸ ਵਿੱਚ ਥੋੜਾ ਜਿੰਨਾ ਖ਼ਮੀਰ ਮਿਲਾ ਕੇ ਕੁਝ ਦਿਨਾਂ ਲਈ ਰੱਖ ਦਿੱਤਾ ਜਾਵੇ ਤਾਂ ਉਸ ਵਿੱਚ ਇਕ ਵਿਸ਼ੇਸ਼ ਪ੍ਰਕਾਰ ਦੀ ਕਿਰਿਆ ਹੋਣ ਲਗਦੀ ਹੈ । ਇਸ ਨੂੰ ਉਫਾਨ ਜਾਂ ਫ਼ਰਮੈਨਟੇਸ਼ਨ ( Fermentation ) ਆਖਦੇ ਹਨ । ਇਸ ਕਿਰਿਆ ਨਾਲ ਸ਼ੱਕਰ , ਰੱਸ ਕਾਰਬਨ ਡਾਈਆਕਸਾਈਡ ਵਿਚ ਬਦਲ ਜਾਂਦੀ ਹੈ।ਕਾਰਬਨ ਡਾਈਆਕਸਾਈਡ ਹਵਾ ਵਿਚ ਉੱਡ ਜਾਂਦੀ ਹੈ ਅਤੇ ਬਾਕੀ ਰਸ ਰਹਿ ਜਾਂਦਾ ਹੈ । ਇਸ ਰਸ ਨੂੰ ਸ਼ਰਾਬ ( Alcohol ) ਆਖਦੇ ਹਨ ।
         ਤੰਤੂਆਂ ਉੱਤੇ ਸ਼ਰਾਬ ਦਾ ਪ੍ਰਭਾਵ ( Effects of Alcohol on tissues ) - ਸ਼ਰਾਬ ਪੀਣ ਨਾਲ ਸਿਹਤ ' ਤੇ ਬਹੁਤ ਭੈੜਾ ਅਸਰ ਪੈਂਦਾ ਹੈ । ਪੇਟ ਵਿਚ ਕਈ ਪ੍ਰਕਾਰ ਦੀ ਖਰਾਬੀ ਆ ਜਾਂਦੀ ਹੈ ਜਾਂ ਰੋਗ ਪੈਦਾ ਹੁੰਦਾ ਹੈ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਤੇ ਉਮਰ ਘਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ' ਤੇ ਬੁਰਾ ਅਸਰ ਪਾਉਂਦੀ ਹੈ । ਸ਼ਰਾਬ ਪੀਣ ਨਾਲ ਕਿਸੇ ਤਰ੍ਹਾਂ ਦਾ ਲਾਭ ਨਹੀਂ ਹੁੰਦਾ । ਜੇਕਰ ਕਿਸੇ ਚੰਗੇ ਡਾਕਟਰ ਦੀ ਸਲਾਹ ਨਾਲ ਇਸ ਦੀ ਥੋੜੀ ਮਿਕਦਾਰ ਲਈ ਜਾਏ ਤਾਂ ਇਹ ਸਰੀਰ ਨੂੰ ਕੁਝ ਤਾਕਤ ਪਹੁੰਚਾਉਂਦੀ ਹੈ , ਪਰ ਇਸ ਦੀ ਜ਼ਿਆਦਾ ਮਿਕਦਾਰ ਪੀਣ ਨਾਲ ਸਿਹਤ ਵਿਗੜ ਜਾਂਦੀ ਹੈ । ਸ਼ਰਾਬ ਪੀਣ ਦੇ ਨੁਕਸਾਨ ਇਸ ਤਰ੍ਹਾਂ ਹਨ 
        1. ਸ਼ਰਾਬ ਦਾ ਭੈੜਾ ਅਸਰ ਸਭ ਤੋਂ ਪਹਿਲਾਂ ਦਿਮਾਗ ਉੱਪਰ ਪੈਂਦਾ ਹੈ । ਇਸ ਨਾਲ ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ । ਸੋਚਣ - ਸ਼ਕਤੀ ਘਟ ਜਾਂਦੀ ਹੈ ਅਤੇ ਮਨੁੱਖ ਇਕ ਜਿਉਂਦੀ ਲਾਸ਼ ਹੀ ਬਣ ਕੇ ਰਹਿ ਜਾਂਦਾ ਹੈ ।
        2. ਇਸ ਨਾਲ ਗੁਰਦਿਆਂ ਦੀ ਕੰਮ ਕਰਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ।     
        3. ਸ਼ਰਾਬ ਦੀ ਵਧੇਰੇ ਮਾਤਰਾ ਪੀਣ ਨਾਲ ਸਰੀਰ ਵਿਚ ਪਾਚਕ ਰਸ ਪੈਦਾ ਨਹੀਂ ਹੁੰਦਾ । 
        4. ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਅਤੇ ਇਸ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ।
        5. ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਲਹੂ ਗੇੜ ਦੀ ਗਤੀ ਤੇਜ਼ ਹੋ ਜਾਂਦੀ ਹੈ । ਦਿਲ ਦੀਆਂ ਮਾਸ - ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਦਿਲ ਦੀ ਧੜਕਣ ਵੱਧ ਜਾਂਦੀ ਹੈ । 
        6. ਇਸ ਦਾ ਲਗਾਤਾਰ ਪ੍ਰਯੋਗ ਕਰਨ ਨਾਲ ਪੱਠਿਆਂ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਨਾਲ ਮਨੁੱਖ ਦਾ ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਯੋਗ ਨਹੀਂ ਰਹਿੰਦਾ । 
        7. ਬਹੁਤ ਸਾਰੇ ਰਸਾਇਣਿਕ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲੇ ਆਦਮੀ ਦੇ ਟਾਕਰੇ ਵਿਚ ਸ਼ਰਾਬ ਨਾ ਪੀਣ ਵਾਲਾ ਆਦਮੀ ਜ਼ਿਆਦਾ ਕੰਮ ਕਰ ਸਕਦਾ ਹੈ ਅਤੇ ਉਸ ਨੂੰ ਸ਼ਰਾਬ ਪੀਣ ਵਾਲੇ ਆਦਮੀ ਦੇ ਟਾਕਰੇ ਵਿਚ ਬਿਮਾਰੀਆਂ ਵੀ ਘਟ ਹੀ ਲਗਦੀਆਂ ਹਨ । 
        8. ਸ਼ਰਾਬ ਪੀਣਾ ਇਕ ਸਮਾਜਿਕ ਬੁਰਾਈ ਵੀ ਹੈ । ਇਸ ਦਾ ਅਸਰ ਸਿਰਫ਼ ਇਸ ਨੂੰ ਪੀਣ ਵਾਲੇ ' ਤੇ ਹੀ ਨਹੀਂ ਸਗੋਂ ਆਲੇ - ਦੁਆਲੇ ‘ ਤੇ ਵੀ ਪੈਂਦਾ ਹੈ । 

ਪ੍ਰਸ਼ਨ 5. ਤੰਬਾਕੂ ਪੀਣ ਦੇ ਕੀ ਨੁਕਸਾਨ ਹਨ ?
Q. What are the harms of tobacco smoking ? 
    ਉੱਤਰ - ਤੰਬਾਕੂ ਪੀਣਾ ਬਹੁਤ ਬੁਰੀ ਆਦਤ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜਕੱਲ੍ਹ ਸਾਡੇ ਦੇਸ਼ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਤੰਬਾਕੂ ਪੀਣ ਦੀ ਆਦਤ ਦੇ ਸ਼ਿਕਾਰ ਹਨ । ਤੰਬਾਕੂ ਵਿਚ ਬਹੁਤ ਹੀ ਖ਼ਤਰਨਾਕ ਜ਼ਹਿਰ ਹੁੰਦਾ ਹੈ ਜਿਸ ਨੂੰ ਨਿਕੋਟੀਨ ( Nicotine ) ਕਹਿੰਦੇ ਹਨ । ਇਸ ਤੋਂ ਇਲਾਵਾ ਇਸ ਵਿਚ ਅਮੋਨੀਆ , ਕਾਰਬਨ ਡਾਈਆਕਸਾਈਡ ਅਤੇ Pyridine ਹੁੰਦੀਆਂ ਹਨ । ਨਿਕੋਟੀਨ ਦਾ ਸਭ ਤੋਂ ਪਹਿਲਾਂ ਬੁਰਾ ਪ੍ਰਭਾਵ ਸਿਰ ' ਤੇ ਪੈਂਦਾ ਹੈ।ਇਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ । ਇਸ ਤੋਂ ਬਾਅਦ ਇਹ ਦਿਲ ' ਤੇ ਅਸਰ ਕਰਦੀ ਹੈ । ਇਸ ਨਾਲ ਦਿਲ ਘਬਰਾਉਣ ਲੱਗਦਾ ਹੈ।ਇਸ ਦੇ ਕੁਝ ਵੱਡੇ ਨੁਕਸਾਨ ਇਸ ਤਰ੍ਹਾਂ ਹਨ 
        1. ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਵਿਚ ਕਮਜ਼ੋਰੀ ਆਉਂਦੀ ਹੈ ਅਤੇ ਅੱਖਾਂ ਵਿਚ ਜ਼ਹਿਰ ਫੈਲ ਜਾਂਦਾ ਹੈ । 
        2. ਤੰਬਾਕੂ ਦਿਲ ਉੱਪਰ ਬੁਰਾ ਅਸਰ ਪਾਉਂਦਾ ਹੈ । ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।ਦਿਲ ਦੇ ਰੋਗੀਆਂ ਲਈ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ । ਕੁਝ ਰਸਾਇਣਕ ਖੋਜਾਂ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ । 
        3. ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰ ਦੇਂਦਾ ਹੈ , ਜਿਸ ਨਾਲ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ । 
        4. ਤੰਬਾਕੂ ਦੀ ਵਰਤੋਂ ਨਾਲ ਪੇਟ ਖਰਾਬ ਹੋ ਜਾਂਦਾ ਹੈ । 
        5. ਤੰਬਾਕੂ ਪੀਣ ਨਾਲ ਇਸ ਦਾ ਧੂੰਆਂ ਗਲੇ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਇਸ ਨਾਲ ਗਲੇ ਵਿਚ ਖਾਰਸ਼ ਹੁੰਦੀ ਹੈ।ਇਸ ਤੋਂ ਖੰਘ ਦੀ ਬਿਮਾਰੀ ਪੈਦਾ ਹੁੰਦੀ ਹੈ ।
        6. ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗ ਜਾਂਦੀ ਹੈ । ਇਸ ਦਾ ਜ਼ਿਆਦਾ ਪ੍ਰਯੋਗ ਕਰਨ ਵਾਲੇ ਬੰਦਿਆਂ ਨੂੰ ਛਾਤੀ ਦਾ ਕੈਂਸਰ ਅਤੇ ਗਲੇ ਦਾ ਕੈਂਸਰ ਵਧੇਰੇ ਹੁੰਦਾ ਹੈ । ਸਿਗਰੇਟ ਪੀਣ ਨਾਲ ਬਲੈਡਰ , ਖੁਰਾਕ ਨਲੀ ਅਤੇ ਮੂੰਹ ਦੇ ਕੈਂਸਰ ਦਾ ਵੀ ਡਰ ਰਹਿੰਦਾ ਹੈ ।

ਪਿਆਰੇ ਬੱਚਿਓ ਤੁਹਾਡਾ ਪਾਠ ਨੰਬਰ 3 ਖਤਮ ਹੋ ਗਿਆ ਹੈ ।
ਧੰਨਵਾਦ
ENGLISH MEDIUM



Five Marks Each 



Q1. What are drugs? State their guilt. (Exercise Question - 1)
 What are intoxicants? Describe their harms. 

A. Many kinds of things produced in the environment have different qualities. Items used to grow the body and satisfy hunger. Our food is called. After these many other things that a human being uses to get into habit or physical arousal are not our food. Human beings have been using drugs since time immemorial. First of all, they must have been used by human beings to get rid of diseases. The stimulant (effect) in them has changed the way human beings use them. Drugs that become addictive can have serious health consequences. It is true that under their influence more work can be taken from the body but sometimes it also becomes a risk to life. Drug use has become common among athletes, Which is a very bad trend. Sports organizations have very strict rules to keep sports free from drugs. Yet they are being used. The following drugs are commonly used: Drugs - Drugs are substances that increase the body's arousal and reduce the body's ability to control itself. Alcohol, Cannabis, Tobacco, Opium, Dode, Hashish, Snuff, Caffeine, Adrenavine, Nicotine, Heroin, Brown Sugar, Many substances, such as hashish and cocaine, are addictive. Many such drugs have been invented. These are called drugs. Drug addiction among athletes has become a global concern. These drugs ruin the life of the athlete. During the Olympics and world class games, many famous athletes have lost their sporting lives with the help of strength enhancing drugs. These drugs are very harmful to the body.
        Drug Countries for the Body - We can divide drugs into two categories. One is narcotics, the other is narcotics (drugs), narcotics include cannabis, tobacco, alcohol, doda etc. Other categories include opium, heroin, hashish, marijuana, cocaine, caffeine, L.A. M. D. Etc. can be counted.
        (1) Cannabis - It grows in the ground. Usually people use it for concentration of mind. It affects the brain's nerves more. The brain focuses on the kind of thinking that is under its influence. A cannabis user behaves like a lunatic. 
        (2) Tobacco - It is also a plant that grows in the ground. It contains the toxic substance nicotine. It is used through cigarettes, beedi, pipes, hookahs etc. Nowadays tobacco seeds are also used mixed with lime, which has a very deadly effect on the body. 
(2) Its use stimulates intoxication. 
(B) Women's uterus is adversely affected. 
(3) Cancer of the mouth and lungs. 
(C) Asthma occurs. 
(E) Many respiratory diseases are contracted. 
(A) Abdominal cramps. Gastric ulcer. 
        3. Alcohol - Alcohol is made from molasses, sugarcane, grapes and other sweeteners. It has a high alcohol content. Using it causes tremendous arousal in the body. The body becomes weak and powerless. 
(2) This knowledge affects the nerves. The person is arguing with others. 
(B) Produces acidic content in the stomach. 
(A) It kills hunger. The body becomes weak. 
(C) It has a bad effect on the kidneys. Drinking too much alcohol can damage the kidneys.

        4 . Dode - Dode is the fruit of two leaves  , which contain seeds. They are used by soaking and mashing in water. Their effect relieves the body from fatigue and enables it to work for a long time. Daily use of dodas becomes a permanent habit, which weakens the body. Muscle fibers become thinner. The body complains of constipation. Appetite decreases. Drugs - This category includes lethal drugs that generate energy in the body for a few moments and then have a very deadly effect on the body.             
        (1) Opium Substances - These include opium, morphine, heroin, paclitaxel, mikhados, etc. They affect the brain. They reduce the pain of the body for a while but have a very deadly effect on the thinking power and the body. 
           2. Cocaine and cocaine - These stimulate the body. They have a detrimental effect on the brain. Accelerates the concentration of the mind and the working power of the body for a short period of time, but after their effects are over, it becomes superficial. 
        3. Halogen - The main L. in it. S. T. , Masculine, hashish, marijuana, etc. may be included. They produce concentration of the mind, but daily use has a bad effect on the body. 
        Drug use can upset a player's mental and physical balance. Thinking power decreases. The body's ability to function is reduced. There is no balance in the temperature of the merry. The body gets many kinds of respiratory diseases, cancer, liver and kidney diseases. The heart of a drug addict has a deadly effect on the brain, stomach, kidneys, intestines and lungs. They reduce a person's lifespan.

 Question 2. Explain the adverse effects of drugs on the player's game 
 Write down the bad effects of Intoxicants on the performance of the players? 
    Baron de Cubertin, the creator of the new Olympic Games, described the Olympic Games as an ideal, saying that the games are played not to win but to compete. Only a player who plays well in sports is really a successful player. But nowadays players are giving more importance to victory than playing well. They are willing to go to any lengths to win. During sports competitions, many athletes have started using doping drugs. Drugs or strength enhancing drugs increase the performance of the athlete for a while and their side effects are very bad. Athletes get addicted to these drugs which prevent their body from being able to play. While good diet and good ning brighten the sportsmanship of the player, drugs destroy the physical strength of the player. Players who become addicted to drugs

         Effects of drugs on the player's health and his game 
        1. Loss of muscle strength - The muscles of an addicted athlete become weak. Their endurance decreases. The acidity of the drug makes the player tired quickly during the game. In a state of intoxication, the athlete cannot rest because the intoxication in the muscles causes a great deal of damage. The body does not have the ability to excrete waste products during rest periods, leaving the muscles in a state of fatigue, which in turn reduces the athlete's ability to play. 
        2. Drug Athlete's Neuro-Muscle Coordination - Drugs have a direct effect on the nerves of the brain, which breaks the athlete's muscle and nerve fibers. The breakdown of this coordination leads to a difference in the player's playing ability. The player cannot perform well during the game. Players are often seen losing while playing under the influence of drugs. 
        3. The nature of the addicted player becomes irritable and irritable -  Due to the decrease in the ability of the addicted sportsperson to become irritable and irritable. He tries his best in the game, when he does not succeed he loses his temper and as a result he either injures himself or injures the opponent. 
        4. Drug addicts have more shortness of breath - the effects of drugs have a lethal effect on the lungs through the blood. Weakness of the lungs causes the player to breathe more during the game. Drugs put a lot of pressure on the athlete's internal organs, which in turn increases oxygen consumption. The athlete suffers from shortness of breath due to constant lack of oxygen in the body. He is unable to continue his game fast. 
        5. Addicted players are unable to digest the details of the game : - Today's game is not just a game of strength and passion. In order to succeed in today's game, it is very important to be strong as well as conscious. Players who play with the right decisions at the right time are often successful, but the player who is in a state of intoxication cannot make the right decisions, due to which the bet goes to the opponent. Drugs affect the nerves. Addiction - The mind of the player is not focused so he makes mistakes while playing and causes defeat for the team. 
        6. The addicted player becomes rude and immoral - the condition of the addicted player is semi-conscious. He doesn't care about the decisions of his coach, captain and manager. He is dissatisfied with the referee's decisions and refuses to accept the decisions which disrupts the game. He does not hesitate to scold opponents and referees, which puts the entire team in trouble. 
        7. The addicted player becomes careless - The addicted player becomes careless. He does not care about the rules of the game. He has no idea of ​​his strength. He sometimes plays with such speed and enthusiasm. Injures the opponent or inflicts his own injuries. He insists on playing even when injured. Doing so sometimes deprives players of playing for the rest of their lives. 
        8. The use of drugs has been declared ineligible by the International Olympic Committee - playing with any drug or using strength enhancing drugs has been banned by the International Olympic Committee. A player who plays using these drugs, when proven, has his / her honor revoked and is disqualified from participating in future games. This rule applies to all sports competitions. 
        Drugs affect the physical and mental condition of the athlete as well as the social condition. Athletes should stay away from drugs to compete well and show good sportsmanship.

Question 3. Could defeat in sports be due to drug use? How so (Exercise Question - 3) 
Use of intoxicants can be the cause of defeat in games. How? 
    A. Athletes today are increasingly interested in using strength-enhancing drugs called doping. It is forbidden to participate in sports using all kinds of doping, drugs and intoxicants. Prizes and honors won in case of any kind of strength enhancing medicine or intoxication are taken back. The player is permanently barred from participating in the Games. To date, many well-known players have been disqualified from playing due to drugs. There is no doubt that for some time these drugs increase the arousal of the muscles to such an extent that the athlete performs amazing sports but later on these drugs have a very deadly effect on his health. Drugs end a player's life. 
        Defeat due to drugs in sports - Athletes use drugs during sports activities to win, but defeat in sports can also be due to: 
        1. The mental state of the player becomes unstable due to the effect of drugs. He is unable to make the right decisions at the right time. Often in this situation the player loses a lot of chances to score. The condition of the addicted player benefits the opposing players, so the team wins and loses. 
        2. The intoxicated athlete becomes irritable and irritable. He doesn't care about anyone and he doesn't care about the rules of the game. He often hurts opponents, swears or insults the referee, which sometimes results in him being sent off permanently or temporarily during the game. This punishment leads to a shortage of players for the team which leads to defeat for the team.    
        3. In a state of intoxication, the player puts more emphasis while playing. As a result, his body does not have the ability to play for long. He gets tired. Opposing players take advantage of the drugged player's situation, which leads to the team's defeat. 
        4. In a state of intoxication, the player makes repeated mistakes, which benefits the opposing player. In this way the piece player loses by manipulating the numbers due to his mistakes.
        5. The physical balance of the addicted player deteriorates. His mental state becomes unsatisfactory. He is unable to understand the intricacies of the opposing players, which leads his team to failure.
        6. Drugs and doping drugs are banned throughout the sports world. Playing with them is a violation of the rules of the game. If a player is caught using drugs during the game, the prize is won.
         That is why it is important for every player to stay away from drugs. Instead of drugs, work hard to win and keep your body healthy and wholesome. 

Question 4. What is alcohol? What is the effect of using it in small or large quantities on the body? 
Q. What is alcohol? What are its effects on the tissues when we take it in large and in small quantities? 
    North - saraba alcohol is an alcoholic (Intoxicating) fluids. If sugar or molasses is dissolved and a small amount of yeast is added to it and kept for a few days, then a special type of action begins to take place in it. This is called fermentation. With this action, the sugar, juice is converted into carbon dioxide. Carbon dioxide is blown into the air and the rest of the juice is left. This juice is called alcohol.
         Effects of Alcohol on Tissues - Drinking alcohol has serious health effects. There are many types of stomach upset or disease. The lungs become weaker and age decreases. It affects all parts of the body. There is no benefit to drinking alcohol. If taken in small amounts with the advice of a good doctor, it gives some strength to the body, but drinking too much of it can lead to poor health. Here are the disadvantages of drinking alcohol 
        1. Alcohol affects the brain first. This impairs vascular system and weakens the brain. The power of thinking diminishes and the human being remains a living corpse.
        2. It weakens the working capacity of the kidneys.     
        3. Drinking too much alcohol does not produce enzymes in the body. 
        4. Breathing speeds up and this leads to many other diseases.
        5. The blood vessels become swollen and the speed of blood circulation in them increases. The muscles of the heart become weak, which increases the heart rate. 
        6. With its constant use, the strength of the muscles decreases which makes the human body unable to fight diseases. 
        7. Many chemical surveys have shown that a man who does not drink alcohol can do more work than a man who drinks alcohol and he is less prone to diseases than a man who drinks alcohol. 
        8. Drinking alcohol is also a social evil. It affects not only the drinker but also the surroundings. 

Question 5. What are the disadvantages of smoking?
Q. What are the harms of tobacco smoking? 
    A. Tobacco is a very bad habit but sadly nowadays young boys and girls in our country are addicted to tobacco. Tobacco contains a very dangerous poison called nicotine. In addition it contains ammonia, carbon dioxide and pyridine. The first side effect of nicotine is on the scalp. It causes dizziness. After that it affects the heart. This makes the heart feel nervous. Here are some of the major disadvantages 
        1. Tobacco consumption or smoking causes visual impairment and poisoning of the eyes. 
        2. Tobacco has a bad effect on the heart. It speeds up the heartbeat. It can even be a cause of death for heart patients. Some chemical studies have shown that it causes blood vessels to constrict. 
        3. Tobacco numbs the nerves in the body, leading to insomnia. 
        4. Tobacco use upsets the stomach. 
        5. Tobacco smoke keeps accumulating in the throat and it makes the throat itchy. It causes cough.
        6. Tobacco causes cancer. People who use it more are more likely to get breast cancer and throat cancer. Smoking also increases the risk of bladder, esophageal and oral cancer.

No comments:

Post a Comment

If you have any doubt, then let me know