5 ਅੰਕ ਦੇ ਪ੍ਰਸ਼ਨ ਉੱਤਰ
15. ਯੋਗਾ ਅਭਿਆਸ ਕਰਨ ਲਈ ਕੋਈ ਉਮਰ ਦੀ ਬੰਦਸ਼ ਨਹੀਂ ਹੈ । ਯੋਗਾ ਅਭਿਆਸ ਹਰ ਉਮਰ ਅਤੇ ਹਰ ਲਿੰਗ ਲਈ ਇਕੋ ਜਿਹੇ ਉਪਯੋਗੀ ਹਨ
ਵਿਧੀ -1 . ਪਿੱਠ ਭਾਰ ਜ਼ਮੀਨ ਤੇ ਲੰਮੇ ਪੈ ਜਾਓ । ਬਾਹਵਾਂ ਦੋਹਾਂ ਪਾਸਿਆਂ ਵੱਲ , ਹਥੇਲੀਆਂ ਦਾ ਰੁਖ਼ ਜ਼ਮੀਨ ਵੱਲ ਰੱਖੋ ।
ਉੱਤਰ - ਯੋਗਾ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਸਾਧਨ ਹੈ । ਇਸ ਮਧੁਰ ਮਿਲਣ ਦਾ ਮਾਧਿਅਮ ਸਰੀਰ ਹੈ । ਸ਼ਕਤੀਸ਼ਾਲੀ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ ਕਿਉਂਕਿ ਯੋਗ ਸਰੀਰ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ । ਇਸ ਲਈ ਇਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਸਾਧਨ ਹੈ । ਈਸ਼ਵਰ ਅਲੋਕਿਕ ਗੁਣ , ਕਰਮ ਅਤੇ ਸੁਭਾਅ ਵਾਲਾ ਅਤੇ ਵਿੱਦਿਆ ਯੁਕਤ ਹੈ । ਇਹ ਆਕਾਸ਼ ਦੇ ਸਮਾਨ ਵਿਆਪਕ ਹੈ । ਜੀਵ ਸੱਚ ਅਤੇ ਚਿੱਤ ਹੈ ਅਰਥਾਤ ਉਸ ਦੀ ਹੋਂਦ ਵਜੂਦ ਹੈ ਅਤੇ ਉਸ ਵਿਚ ਚੇਤਨ ਤੱਤ ਹੈ।ਉਹ ਕਰਮ ਕਰਨ ਲਈ ਸੁਤੰਤਰ ਹੈ । ਅਸਲ ਵਿਚ ਜੀਵ , ਕੁਦਰਤ ਅਤੇ ਈਸ਼ਵਰ ਵਿਚ ਇਕ ਦੂਸਰੇ ਦੇ ਨਾਲ ਸੰਬੰਧ ਹੋਣਾ ਚਾਹੀਦਾ ਹੈ ਅਤੇ ਯੋਗਾ ਇਸ ਸੰਬੰਧ ਨੂੰ ਬਣਾਉਣ ਵਿਚ ਅਤੇ ਮਜ਼ਬੂਤ ਕਰਨ ਵਿਚ ਸਾਡਾ ਸਹਾਇਕ ਬਣਦਾ ਹੈ ।
Very good work sir 👍
ReplyDelete