Thursday, August 27, 2020

ਨੈਸ਼ਨਲ ਸਪੋਰਟਸ ਡੇ(National Sports Day) ਰਾਸ਼ਟਰੀ ਖੇਡ ਦਿਵਸ

ਸਰੀਰਿਕ ਸਿੱਖਿਆ ਜਮਾਤ ਨੌਵੀਂ ਪਾਠ ਨੰਬਰ 4 ਦੋ ਦੋ ਅੰਕਾਂ ਵਾਲੇ ਪ੍ਰਸ਼ਨ ਉੱਤਰ

 ( ਪ੍ਰਸ਼ਨ ਦੋ ਅੰਕਾਂ ਵਾਲੇ ) 




ਉੱਤਰ - ਦੁਰਘਟਨਾ ਤੋਂ ਤੁਰੰਤ ਬਾਅਦ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਰੋਗੀ ਦੀ ਜਾਨ ਬਚਾਉਣ ਲਈ ਕਿਸੇ ਸਹਾਇਕ ਵੱਲੋਂ ਕੀਤਾ ਗਿਆ ਉਪਚਾਰ ਮੁੱਢਲੀ ਸਹਾਇਤਾ ਹੁੰਦੀ ਹੈ । ਅੱਜ ਦੇ ਸਮੇਂ ਕੋਈ ਵੀ ਸਥਾਨ ਹਾਦਸਿਆਂ ਤੋਂ ਮੁਕਤ ਨਹੀਂ ਹੈ । ਹਰ ਜਗ੍ਹਾ ' ਤੇ ਡਾਕਟਰੀ ਸਹਾਇਤਾ ਉਪਲਬਧ ਨਹੀਂ ਕਰਵਾਈ ਜਾ ਸਕਦੀ । ਇਸ ਲਈ ਹਾਦਸੇ ਤੋਂ ਬਾਅਦ ਰੋਗੀ ਦੀ ਜਾਨ ਬਚਾਉਣ ਲਈ ਮੁੱਢਲੀ ਸਹਾਇਤਾ ਦੀ ਅੱਜ ਦੇ ਸਮੇਂ ਸਖ਼ਤ ਜਰੂਰਤ ਹੈ । 





























ਸਰੀਰਿਕ ਸਿੱਖਿਆ ਜਮਾਤ ਅੱਠਵੀਂ ਪਾਠ ਨੰਬਰ 4 ਦੋ ਦੋ ਅਤੇ ਤਿੰਨ ਅੰਕ ਵਾਲੇ ਪ੍ਰਸ਼ਨ ਉੱਤਰ

 









ਉੱਤਰ- ਜਦੋਂ ਇਹ ਖੇਡ ਮੇਲਾ ਹੋਂਦ ਵਿੱਚ ਆਇਆ ਉਸ ਸਮੇਂ ਪੰਜਾਬ ਵਿੱਚ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ । ਕਿਸਾਨ ਕੋਤਕ ਦੇ ਮਹੀਨੇ ਵਿੱਚ ਫ਼ਸਲ ਬੀਜ ਕੇ ਵਿਹਲੇ ਹੋ ਜਾਂਦੇ ਹਨ । ਬਲਦਾਂ ਨੂੰ ਸੁਸਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਬੈਲਾਂ ਦੀਆਂ ਦੌੜਾਂ ਲਗਾਉਣ ਦਾ ਮਨ ਬਣਾ ਲਿਆ ਅਤੇ 1934 ਈ : ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਇਆਂ ਗਈਆਂ । ਬੈਲ ਗੱਡੀਆਂ ਦੀਆਂ ਦੌੜਾਂ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਈਆਂ । ਇੱਕ ਮਾਲ , ਰਿਕਾਰਡ ਤੋੜ 133 ਬੈਲ ਗੱਡੀਆਂ ਨੇ ਖੇਡ ਮੇਲੇ ਵਿੱਚ ਭਾਗ ਲਿਆ । ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਚਾਰ - ਚਾਰ ਬੈਲ ਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਬਾਬਾ ਬਖ਼ਸ਼ੀਸ਼ ਸਿੰਘ ਆਪਣੇ ਸਮੇਂ ਦਾ ਮਸ਼ਹੂਰ ਬੈਲ ਗੱਡੀ ਚਾਲਕ ਸੀ , ਜਿਸ ਨੇ ਲਗਾਤਾਰ ਤਿੰਨ ਦਹਾਕਿਆਂ ਤੋਂ ਵੱਧ ਆਪਣੀ ਜਿੱਤ ਦਾ ਚਾਬੁਕ ਹਵਾ ਵਿੱਚ ਲਹਿਰਾਇਆ । 



ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿੱਚ ਪੈਣ ਲੱਗੀਆਂ , ਜਿਸ ਦੇ ਸਿੱਟੇ ਵਜੋਂ 1954 ਈ : ਵਿੱਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿੱਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ , ਅਮਰੀਕਾ , ਮਲੇਸ਼ੀਆ , ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ - ਵੱਖ ਸਮਿਆਂ ਤੋਂ ਇਸ ਖੇਡ ਮੇਲੇ ਵਿੱਚ ਭਾਗ ਲਿਆ । ਇਸ ਖੇਡ ਮੇਲੇ ਵਿੱਚ ਖਿਡਾਰੀਆਂ ਦੇ ਨਾਲ - ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿੱਚ ਭਾਗ ਲੈਣ ਲਈ ਸ . ਭੋਲਾ ਸਿੰਘ ਰੋਲੀ ਅਤੇ ਸ . ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਜੱਟ ਕੁੱਤਿਆਂ ਨੂੰ ਵੈਨਕੂਵਰ ( ਕੈਨੇਡਾ ) ਤੋਂ ਵਿਸ਼ੇਸ਼ ਤੌਰ ' ਤੇ ਇੱਥੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁਤਿਆਂ ਨੇ ਇਸ ਖੇਡ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । 



ENGLISH MEDIUM















ਸਰੀਰਿਕ ਸਿੱਖਿਆ ਜਮਾਤ ਛੇਵੀਂ ਪਾਠ ਨੰਬਰ 4 ਦੋ ਦੋ ਅਤੇ ਤਿੰਨ ਤਿੰਨ ਅੰਕਾਂ ਵਾਲੇ ਪ੍ਰਸ਼ਨ ਉੱਤਰ

 

ਪੰਜਾਬ ਦੀਆਂ ਲੋਕ ਖੇਡਾਂ ਪਾਠ ਨੰਬਰ (4)



2 & 3 Marks Que-Ans





Wednesday, August 26, 2020

ਸਰੀਰਿਕ ਸਿੱਖਿਆ ਜਮਾਤ ਸਤਵੀਂ ਪਾਠ ਨੰਬਰ 4 ਦੋ ਦੋ ਅਤੇ ਤਿੰਨ ਅੰਕਾਂ ਵਾਲੇ ਪ੍ਰਸ਼ਨ ਉੱਤਰ

 ਖੇਡ ਸੱਟਾਂ ਤੇ ਉਹਨਾਂ ਦਾ ਇਲਾਜ ਪਾਠ ਨੰਬਰ 4

ਦੋ ਤੇ ਤਿੰਨ ਅੰਕ  ਦੇ ਪ੍ਰਸ਼ਨ ਉੱਤਰ 

Two & Three Marks Que-Ans


ਪ੍ਰਸ਼ਨ 1. ਰਗੜ ( Abrasion ) ਤੋਂ ਕੀ ਭਾਵ ਹੈ ? ਇਸ ਦਾ ਉਪਚਾਰ ਕਿਵੇਂ ਕੀਤਾ ਜਾਂਦਾ ਹੈ ? 

ਉੱਤਰ - ਰਗੜ ( Abrasion ) - ਕਈ ਵਾਰ ਚਮੜੀ ਦੇ ਬਾਹਰੀ ਭਾਗ ਰਗੜ ਖਾਣ ਦੇ ਕਾਰਨ ਬਾਹਰਲਾ ਭਾਗ ਛਿਲ ਜਾਂਦਾ ਹੈ ਜਿਸ ਨੂੰ ਰਗੜ ਕਹਿੰਦੇ ਹਨ । ਖੇਡਦੇ ਸਮੇਂਡਿੱਗਣ ਕਾਰਨ ਰਗੜ ਲੱਗ ਜਾਂਦੀ ਹੈ ਜਿਸ ਨਾਲ ਬਾਹਰਲੀ ਚਮੜੀ ਛਿਲ ਜਾਂਦੀ ਹੈ ਅਤੇ ਲਹੂ ਨਿਕਲਣਾ ਸ਼ੁਰੂ ਹੋ ਜਾਂਦਾ ਹੈ । ਰਗੜ ਲੱਗਣ ਵਾਲੀ ਥਾਂ ' ਤੇ ਧੂੜ ਅਤੇ ਮਿੱਟੀ ਪੈਣ ਕਾਰਨ ਸੰਕ੍ਰਮਣ ਹੋਣ ਦਾ ਖਤਰਾ ਰਹਿੰਦਾ ਹੈ । ਰਗੜ ਦੇ ਉਪਚਾਰ ਲਈ ਖਿਡਾਰੀ ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਸ ' ਤੇ ਮਲਮ ਪੱਟੀ ਕਰਨੀ ਚਾਹੀਦੀ ਹੈ ।

 

ਪ੍ਰਸ਼ਨ 2. ਚਮੜੀ ਦਾ ਫੱਟਣਾ ( Incision ) ਤੋਂ ਕੀ ਭਾਵ ਹੈ ? ਇਸ ਦਾ ਕਿਵੇਂ ਉਪਚਾਰ ਕੀਤਾ ਜਾਂਦਾ ਹੈ ? 

ਉੱਤਰ - ਚਮੜੀ ਦਾ ਫੱਟਣਾ ( Incision ) ਕਈ ਬਾਰ ਖੇਡਦੇ ਸਮੇਂ ਖਿਡਾਰੀ ਆਪਸ ਵਿੱਚ ਟਕਰਾ ਜਾਂਦੇ ਹਨ ਜਿਸ ਨਾਲ ਇਕ ਖਿਡਾਰੀ ਦੀ ਕੁਹਣੀ , ਗੋਡਾ ਜਾ ਕੋਈ ਤਿੱਖਾ ਸਰੀਰਕ ਭਾਗ ਟਕਰਾਉਣ ਨਾਲ ਦੂਜੇ ਖਿਡਾਰੀ ਦੀ ਚਮੜੀ ਫੱਟ ਜਾਂਦੀ ਹੈ । ਖਿਡਾਰੀ ਨੂੰ ਇਸ ਤਰ੍ਹਾਂ ਦੀ ਸੱਟ ਕਿਸੇ ਠੋਸ ਵਸਤੂ ਨਾਲ ਟਕਰਾਉਣ ਕਾਰਨ ਵੀ ਹੁੰਦੀ ਹੈ । ਇਸ ਤਰ੍ਹਾਂ ਦੀ ਸੰਟ ਵਿੱਚ ਖਿਡਾਰੀ ਦੀ ਚਮੜੀ ਕਟ ਜਾਂਦੀ ਹੈ ਅਤੇ ਉਸ ਤੋਂ ਲਹੂ ਵਗਣ ਲੱਗ ਪੈਂਦਾ ਹੈ । ਕਈ ਵਾਰ ਇਹ ਕਟ ਬਹੁਤ ਡੂੰਘਾ ਹੋਣ ਕਾਰਨ ਲਹੂ ਤੇਜ਼ੀ ਨਾਲ ਵਹਿੰਦਾ ਹੈ । ਇਸ ਦੇ ਉਪਚਾਰ ਲਈ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਪੱਟੀ ਕਰਨੀ ਚਾਹੀਦੀ ਹੈ । ਜ਼ਖ਼ਮ ਹੋਣ ਦੀ ਹਾਲਤ ਵਿੱਚ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ । 


ਪ੍ਰਸ਼ਨ 3. ਖੇਡ ਦੌਰਾਨ ਡੂੰਘਾ ਜ਼ਖ਼ਮ ਵਰਗੀ ਸੱਟ ਕਿਸ ਤਰ੍ਹਾਂ ਲਗ ਸਕਦੀ ਹੈ ? 

ਉੱਤਰ - ਡੂੰਘਾ ਜ਼ਖ਼ਮ ਖੇਡ ਦੇ ਦੌਰਾਨ ਲੱਗਣ ਵਾਲੀ ਸੰਟ ( Punctured Wound ਸੱਟ ਕਾਫੀ ਗੰਭੀਰ ਮੰਨੀ ਜਾਂਦੀ ਹੈ । ਇਹ ਸੱਟ ਖੇਡ ਦੇ ਦੌਰਾਨ ਕਿਸੇ ਤਿੱਖੀ ਜਾਂ ਨੁਕੀਲੀ ਚੀਜ਼ ਦੇ ਲੱਗਣ ਕਾਰਣ ਹੁੰਦੀ ਹੈ । ਜਿਵੇਂ ਕਿ ਕਿਨ੍ਹਾਂ ਵਾਲੇ ਬੂਟ ਦੀਆਂ ਕਿਨ੍ਹਾਂ ਦੇ ਲੱਗਣ ਜਾਂ ਜੈਵਲਿਨ ਲੱਗਣ ਦੇ ਕਾਰਨ ਵੀ ਇਹ ਘਟਨਾ ਹੋ ਸਕਦੀ ਹੈ । ਇਸ ਤਰ੍ਹਾਂ ਦੀ ਸੱਟ ਨਾਲ ਖਿਡਾਰੀ ਦੇ ਡੂੰਘਾ ਜ਼ਖ਼ਮ ਹੋ ਜਾਂਦਾ ਹੈ ਅਤੇ ਅਧਿਕ ਮਾਤਰਾ ਵਿੱਚ ਲਹੂ ਨਿਕਲ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਲੱਗਣ ਤੇ ਖਿਡਾਰੀ ਨੂੰ ਛੇਤੀ ਤੋਂ ਛੇਤੀ ਡਾਕਟਰੀ ਸਹਾਇਤਾ ਦਿਲਵਾਉਣੀ ਚਾਹੀਦੀ ਹੈ ।


ਪ੍ਰਸ਼ਨ 4. ਪ੍ਰਤੱਖ ਸੱਟਾਂ ( Exposed injuries ) ਕੀ ਹੁੰਦੀਆਂ ਹਨ ? 

ਉੱਤਰ - ਪ੍ਰਤੱਖ ਸੱਟਾਂ( Exposed Injuries ) - ਉਹ ਸੈਂਟ ਜਿਹੜੀ ਸਰੀਰ ਦੇ ਕਿਸੇ ਵੀ ਬਾਹਰੀ ਭਾਗ ' ਤੇ ਲੱਗਦੀ ਹੈ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ । ਖੇਡਦੇ ਸਮੇਂ ਡਿੱਗਣ ਜਾਂ ਕੋਈ ਬਾਹਰੀ ਵਸਤੂ ਨਾਲ ਟਕਰਾਉਣ ਦੇ ਕਾਰਣ ਸੱਟ ਲੱਗਦੀ ਹੈ ਦਾ ਫੱਟਣਾ । ਇਹਨਾਂ ਸੰਦਾਂ ਨੂੰ ਕਈ ਭਾਗ ਵਿੱਚ ਵੰਡਿਆ ਜਾ ਸਕਦਾ ਹੈ- ਰਗੜ , ਡੂੰਘਾ ਜ਼ਖਮ , ਚਮੜੀ 


ਪ੍ਰਸ਼ਨ 5. ਅਪ੍ਰਤੱਖ ਸੱਟਾਂ ( Unexposed Injuries ) ਕਿਸ ਨੂੰ ਕਹਿੰਦੇ ਹਨ ? 

ਉੱਤਰ - ਅਖ ਸੰਟਾਂ ( Unexposed Injuries ਉਹ ਸੱਟਾਂ ਜਿਹੜੀਆਂ ਸਰੀਰ ਦੇ ਬਾਹਰਲੇ ਭਾਗ ' ਤੇ ਦਿਖਾਈ ਨਹੀਂ ਦਿੰਦੀਆਂ , ਉਹਨਾਂ ਨੂੰ ਅਪ੍ਰਤੱਖ ਜਾਂ ਅੰਦਰੂਨੀ ਸੱਟਾਂ ਵੀ ਕਹਿੰਦੇ ਹਨ । ਇਹ ਸੱਟਾਂ ਸਰੀਰ ਦੀਆਂ ਪੁਸ਼ਟ ਮਾਸਪੇਸ਼ੀਆਂ ਜਾਂ ਜੋੜਾਂ ' ਤੇ ਲੱਗਦੀਆਂ ਹਨ । ਇਹਨਾਂ ਸੰਦਾਂ ਦਾ ਮੁੱਖ ਕਾਰਨ ਮਾਸਪੇਸ਼ੀਆਂ ਅਤੇ ਜੋੜਾਂ ਤੇ ਅਧਿਕ ਦਬਾਵ ਜਾਂ ਤਣਾਉ ਹੁੰਦਾ ਹੈ । ਇਹਨਾਂ ਸੰਦਾਂ ਵਿੱਚ ਖਿਡਾਰੀ ਨੂੰ ਅਧਿਕ ਦਰਦ ਹੁੰਦਾ ਹੈ ਅਤੇ ਇਹਨਾਂ ਸੱਟਾਂ ਨੂੰ ਠੀਕ ਹੋਣ ਵਿੱਚ ਵੀ ਕਾਫੀ ਸਮਾਂ ਲਗ ਸਕਦਾ ਹੈ । 


ਪ੍ਰਸ਼ਨ 6. ਜੋੜ ਦਾ ਉਤਰਨਾ ਅਤੇ ਹੱਡੀ ਟੁੱਟਣ ਵਿੱਚ ਕੀ ਅੰਤਰ ਹੈ ? 

ਉੱਤਰ - ਜੋੜ ਉਤਰਨਾ ( Dislocation ) - ਜੋੜ ਉਤਰਨਾਵਿੱਚ ਜੋੜ ’ ਤੇ ਸੋਟ ਲੱਗਣ ਕਾਰਨ ਅਧਿਕ ਦਬਾਵ ਪੈਂਦਾ ਹੈ ਜਾਂ ਝਟਕਾ ਲੱਗਣ ਕਾਰਨ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ । ਇਸ ਸੱਟ ਨਾਲ ਪ੍ਰਭਾਵਿਤ ਜੋੜ ਗਤੀ ਕਰਨਾ ਬੰਦ ਕਰ ਦਿੰਦਾ ਹੈ । ਕਈ ਵਾਰ ਖਿਡਾਰੀ ਦੇ ਡਿੱਗਣ ਜਾਂ ਕਿਸੇ ਸਖ਼ਤ ਚੀਜ ਨਾਲ ਟਕਰਾਉਣ ਨਾਲ ਵੀ ਸੱਟ ਲੱਗ ਜਾਂਦੀ ਹੈ । ਹੱਡੀ ਦਾ ਟੁੱਟਣਾ ( Tracture- ਸੱਟ ਲੱਗਣ ਕਾਰਣ ਕਿਸੇ ਹੱਡੀ ਦੇ ਦੋ ਟੁਕੜੇ ਹੋ ਜਾਣ ਨੂੰ ਹੱਡੀ ਦਾ ਟੁੱਟਣਾ ਕਹਿੰਦੇ ਹਨ । 


ਪ੍ਰਸ਼ਨ 7. ਮੋਚ ਕੀ ਹੈ ? ਇਸ ਦੇ ਕਾਰਨ , ਲੱਛਣ ਅਤੇ ਇਲਾਜ ਦੇ ਬਾਰੇ ਵਿੱਚ ਲਿਖੋ ।

 ਉੱਤਰ -  ਮੋਚ  ( Sprain- ਮੋਚ ਜੋੜਾਂ ਦੀ ਸੱਟ ਹੈ । ਇਸ ਸੰਟ ਵਿੱਚ ਜੋੜਾਂ ਨੂੰ ਬੰਨ੍ਹਣ ਵਾਲੇ ਤੰਤੂ ਪ੍ਰਭਾਵਿਤ ਹੁੰਦੇ ਹਨ । ਖੇਡ ਦੇ ਮੈਦਾਨ ਵਿੱਚ ਦੋੜਦੇ ਸਮੇਂ ਖਿਡਾਰੀ ਦਾ ਸੰਤੁਲਨ ਵਿਗੜ ਜਾਣ ਕਾਰਣ ਜਾਂ ਜੋੜ ਦੇ ਅਧਿਕ ਮੁੜ ਜਾਣ ਦੇ ਕਾਰਣ ਖਿਡਾਰੀ ਦੇ ਤੰਤੂਆਂ ਵਿੱਚ ਖਿਚਾਵ ਹੋ ਜਾਂਦਾ ਹੈ ਜਾਂ ਟੁੱਟ ਜਾਂਦੇ ਹਨ ਇਸ ਮੌਟ ਨੂੰ ਮੋਚ ਕਹਿੰਦੇ ਹਨ । ਇਹ ਸੱਟ ਆਮ ਤੌਰ ' ਤੇ ਗਿੱਟੇ ਗੋਡੇ ਜਾਂ ਗੁਟ ਦੇ ਜੋੜਾਂ ਵਿੱਚ ਆਉਂਦੀ ਹੈ । 





ENGLISH MEDIUM