Friday, August 7, 2020

ਸਰੀਰਿਕ ਸਿੱਖਿਆ ਜਮਾਤ ਸਤਵੀਂ ਪਾਠ ਨੰਬਰ 3 ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ

 ਸਰੀਰਕ ਢਾਂਚਾ ਅਤੇ ਇਸ ਦੀਆਂ   ਕਰੂਪੀਆਂ ਪਾਠ-(3)

ਪੰਜ ਅੰਕ ਦੇ ਪ੍ਰਸ਼ਨ ਉੱਤਰ 
Five Marks Que-Ans 

ਪ੍ਰਸ਼ਨ 1. ਰੀੜ ਦੀ ਹੱਡੀ ਟੇਢੀ ਕਿਵੇਂ ਹੁੰਦੀ ਹੈ ? ਰੀੜ ਦੀ ਹੱਡੀ ਦੇ ਟੇਢੇਪਨ ਨੂੰ ਦੂਰ ਕਰਨ ਲਈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ? 
ਉੱਤਰ - ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ - ਸਰੀਰ ਦੇ ਇਕ ਭਾਗ ਨੂੰ ਜ਼ਿਆਦਾ ਝੁਕਾ ਕੇ ਰੱਖਣ ਨਾਲ ਰੀੜ ਦੀ ਹੱਡੀ ਦੇ ਖੱਬੇ ਪਾਸੇ ਦੀਆਂ ਮਾਸ-ਪੇਸ਼ੀਆਂ ਸਖ਼ਤ ਹੋ ਕੇ ਸੁੰਗੜ ਜਾਂਦੀਆਂ ਹਨ 

ਇਸ ਨਾਲ ਰੀੜ ਦੀ ਹੱਡੀ ਵਿੱਚ ਟੇਢਾਪਨ ਆ ਜਾਂਦਾ ਹੈ ਅਤੇ ਉਹ ਅੰਗਰੇਜ਼ੀ ਦੇ ਅੱਖਰ C ਦਾ ਰੂਪ ਲੈ ਲੈਂਦੀ ਹੈ । 

ਕਾਰਨ -1 ) ਸੱਜੇ ਹੱਥ ਨਾਲ ਕੰਮ ਕਰਦਿਆਂ ਹੋਇਆ ਸਰੀਰ ਨੂੰ ਸੱਜੇ ਪਾਸੇ ਝੁਕਾ ਕੇ ਰੱਖਣਾ ਅਤੇ ਖੱਬੀ ਬਾਂਹ ਨੂੰ ਉੱਪਰ ਚੁੱਕੀ ਰੱਖਣਾ । ਇਸ ਨਾਲ ਰੀੜ ਦੀ ਹੱਡੀ ਖੱਬੇ ਪਾਸੇ ਵੱਲ ਟੇਢੀ ਹੋ ਜਾਂਦੀ ਹੈ । 
( 2 ) ਹਰ ਰੋਜ਼ ਇਕ ਹੱਥ ਨਾਲ ਹੀ ਪਾਣੀ ਦੀ ਭਰੀ ਹੋਈ ਬਾਲਟੀ ਚੁੱਕਣਾ । 
( 3 ) 10-12 ਸਾਲ ਦੇ ਮੁੰਡਿਆਂ ਅਤੇ ਕੁੜੀਆਂ ਦੁਆਰਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਲਗਾਤਾਰ ਇਕ ਪਾਸੇ ਚੁੱਕਣਾ । 
( 4 ) ਟੇਢੇ - ਮੇਢੇ ਹੋ ਕੇ ਬੈਠਣਾ । 
( 5 ) ਲੰਗੜਾ ਕੇ ਚੱਲਣਾ । 
           ਕਸਰਤ- ਰੀੜ ਦੀ ਹੱਡੀ ਦੇ ਟੇਢੇਪਨ ਨੂੰ ਦੂਰ ਕਰਨ ਲਈ ਅੱਗੇ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ 
( 1 ) ਤੈਰਨਾ । 
( 2 ) ਧੜ ਨੂੰ ਅੱਗੇ ਪਿੱਛੇ ਕਰਨ ਵਾਲੀਆਂ ਕਸਰਤਾਂ । 
( 3 ) ਨਿੰਮ ਜਾਂ ਪਿਪੱਲ ਨਾਲ ਲਟਕ ਕੇ ਕਸਰਤਾਂ ਕਰਨਾ । 
( 4 ) ਸਾਹ ਵਾਲੀਆਂ ਕਸਰਤਾਂ ਕਰਨਾ । 
( 5 ) ਅਜਿਹੀਆਂ ਕਸਰਤਾਂ ਜਿਹਨਾਂ ਨਾਲ ਮਾਸਪੇਸ਼ੀਆਂ ਲਚਕਦਾਰ ਬਣਨ । 
( 6 ) ਪਾਣੀ ਦੀ ਬਾਲਟੀ ਦੂਜੇ ਹੱਥ ਨਾਲ ਉਠਾਉਣਾ । 

ਪ੍ਰਸ਼ਨ2. ਸਰੀਰਿਕ ਢਾਂਚਾ ਕਿਵੇਂ ਖਰਾਬ ਹੋ ਜਾਂਦਾ ਹੈ ? ਇਸ ਦੀਆਂ ਵੱਖ - ਵੱਖ ਕਰੂਪੀਆਂ ( Deformities ) ਦੇ ਨਾਂ ਲਿਖੋ ।
ਉੱਤਰ - ਸਰੀਰਿਕ ਢਾਂਚਾ 20 ਸਾਲ ਦੀ ਉਮਰ ਤੱਕ ਹੀ ਬਣਦਾ ਹੈ । ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚੇ ਦੀ ਸਰੀਰਿਕ ਬਨਾਵਟ ਨੂੰ ਠੀਕ ਰੱਖਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਢੰਗਾਂ ਵੱਲ ਉੱਚਿਤ ਧਿਆਨ ਨਾ ਦੇਣ ਨਾਲ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਇਸ ਤੋਂ ਇਲਾਵਾ ਭੋਜਨ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਵਿਟਾਮਿਨ D ਦੇ ਉੱਚਿਤ ਮਾਤਰਾ ਵਿੱਚ ਨਾ ਹੋਣ ਨਾਲ ਵੀ ਸਰੀਰਿਕ ਢਾਂਚਾ ਖਰਾਬ ਹੋ ਜਾਂਦਾ ਹੈ । ਜੇਕਰ ਬੱਚਿਆਂ ਦੇ ਭੋਜਨ ਵਿੱਚ ਇਹ ਤੱਤ ਘੱਟ ਮਾਤਰਾ ਵਿੱਚ ਹੋਣ ਤਾਂ ਉਹਨਾਂ ਦੀਆਂ ਹੱਡੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਟੇਢੀਆਂ ਹੋ ਜਾਂਦੀਆਂ ਹਨ । ਠੀਕ ਭੋਜਨ ਨਾ ਖਾਣ ਨਾਲ ਅਤੇ ਢਾਂਚੇ ਸੰਬੰਧੀ ਚੰਗੀਆਂ ਆਦਤਾਂ ਨਾ ਪਾਉਣ ਨਾਲ ਸਰੀਰ ਦੇ ਇਕ ਪਾਸੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਕੇ ਛੋਟੀਆਂ ਹੋ ਜਾਂਦੀਆਂ ਹਨ , ਹੱਡੀਆਂ ਵੀ ਕਮਜ਼ੋਰ ਰਹਿੰਦੀਆਂ ਹਨ । ਇਸ ਕਾਰਨ ਸਰੀਰ ਵਿੱਚ ਹੇਠ ਲਿਖੀਆਂ ਕਰੂਪੀਆਂ ( Deformities ) ਆ ਜਾਂਦੀਆਂ ਹਨ 
( 1 ) ਕੁੱਬ ਪੈ ਜਾਣਾ ( Kyphosis ) | 
( 2 ) ਲੱਕ ਦਾ ਅੱਗੇ ਨੂੰ ਨਿਕਲ ਜਾਣਾ ( Lordosis ) | 
( 3 ) ਰੀੜ੍ਹ ਦੀ ਹੱਡੀ ਦਾ ਵਿੰਗਾ ਹੋ ਜਾਣਾ ( Scoliosis ) | 
( 4 ) ਗੋਡਿਆਂ ਦਾ ਭਿੜਨਾ ( Knock Knees ) 
( 5 ) UD ET JUTT JET ( Flat foot ) 
( 6 ) ਦੱਬੀ ਹੋਈ ਛਾਤੀ ( Depressed chest ) | 
( 7 ) ਕਬੂਤਰ ਦੇ ਆਕਾਰ ਦੀ ਛਾਤੀ ( Pigeon shaped chest ) |
( 8 ) ਚਪਟੀ ਛਾਤੀ ( Flat chest ) । 
( 9 ) ਵਿਗੀ ਧੌਣ ( Bent neck ) |

ਪ੍ਰਸ਼ਨ 3. ਸਰੀਰਿਕ ਢਾਂਚੇ ਨੂੰ ਚੰਗਾ ਬਣਾਉਣ ਲਈ ਕੁਝ ਸਿਹਤਮੰਦ ਆਦਤਾਂ ਦਾ ਵਰਣਨ ਕਰੋ । 
ਉੱਤਰ - ਸਰੀਰਿਕ ਢਾਂਚੇ ਨੂੰ ਚੰਗਾ ਅਤੇ ਦਿਲ ਖਿੱਚਵਾ ਬਣਾਉਣ ਲਈ ਅੱਗੇ ਲਿਖੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ 
( 1 ) ਹਫ਼ਤੇ ਵਿੱਚ ਇਕ ਜਾਂ ਦੋ ਵਾਰ ਬੱਚਿਆਂ ਦੇ ਨੰਗੇ ਸਰੀਰ ' ਤੇ ਸਰੋਂ ਤੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ । 
( 2 ) ਭੋਜਨ ਵਿੱਚ ਫ਼ਾਸਫੋਰਸ , ਕੈਲਸ਼ੀਅਮ ਅਤੇ ਵਿਟਾਮਿਨ D ਉੱਚਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ । 
( 3 ) ਸਮੇਂ - ਸਮੇਂ ਤੇ ਬੱਚਿਆਂ ਦੀ ਨਜ਼ਰ ਟੈਸਟ ਕਰਾਉਣੀ ਚਾਹੀਦੀ ਹੈ । 
( 4 ) ਚੰਗੇ ਪ੍ਰਕਾਸ਼ ਵਿੱਚ ਪੜ੍ਹਨਾ ਚਾਹੀਦਾ ਹੈ । 
( 5 ) ਬੈਠਣ ਲਈ ਚੰਗੇ ਫਰਨੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ । 
( 6 ) ਜ਼ਿਆਦਾ ਸਮੇਂ ਤਕ ਪੈਰਾਂ ਦੇ ਭਾਰ ਖੜੇ ਨਹੀਂ ਹੋਣਾ ਚਾਹੀਦਾ । 
( 7 ) ਬੱਚਿਆ ਨੂੰ ਉੱਠਣ , ਬੈਠਣ , ਖੜੇ ਹੋਣ ਅਤੇ ਪੜ੍ਹਣ ਦੇ ਠੀਕ ਢੰਗ ਸਿਖਾਉਣੇ ਚਾਹੀਦੇ ਹਨ । 
( 8 ) ਤੰਗ ਜੁੱਤੀਆਂ ਅਤੇ ਤੰਗ ਕੱਪੜੇ ਨਹੀਂ ਪਾਉਣੇ ਚਾਹੀਦੇ 
( 9 ) ਹਰ ਰੋਜ਼ ਸਾਹ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ । 
( 10 ) ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ । 
( 11 ) ਸਰੀਰਿਕ ਢਾਂਚੇ ਦੀਆਂ ਖਰਾਬੀਆਂ ਨੂੰ ਦੂਰ ਕਰਨ ਲਈ ਨਿਸ਼ਚਿਤ ਕਸਰਤ ਕਰਨੀ ਚਾਹੀਦੀ ਹੈ । 
( 12 ) ਖਤਰਨਾਕ ਬਿਮਾਰੀਆਂ ਤੋਂ ਬਚਣ ਦਾ ਯਤਨ ਕਰਨਾ ਚਾਹੀਦਾ ਹੈ । 

ਪ੍ਰਸ਼ਨ 8. ਛਾਤੀ ਦੀਆਂ ਹੱਡੀਆਂ ਵਿੱਚ ਕਿਹੜੀਆਂ - ਕਿਹੜੀਆਂ ਕਰੂਪੀਆਂ ਆ ਜਾਂਦੀਆਂ ਹਨ ? ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ? 
ਉੱਤਰ - ਛਾਤੀ ਦੀਆਂ ਹੱਡੀਆਂ ਵਿੱਚ ਖਰਾਬੀ ਆਉਣ ਨਾਲ ਛਾਤੀ ਵਿੱਚ ਤਿੰਨ ਤਰ੍ਹਾਂ ਦੇ ਦੋਸ਼ ਪੈ ਜਾਂਦੇ ਹਨ 
1. ਦੱਬੀ ਹੋਈ ਛਾਤੀ ( Depressed chest ) 
( 2 ) ਚਪਟੀ ਛਾਤੀ ( Flat chest ) 
( 3 ) ਕਬੂਤਰ ਵਰਗੀ ਛਾਤੀ ( Knock knees ) | 
        ਦੱਬੀ ਹੋਈ ਛਾਰੀ ( Depressed chest ) - ਦਬੀ ਹੋਈ ਛਾਤੀ ਵਿੱਚ ਹੱਡੀ ਕੁਝ ਅੰਦਰ ਵੱਲ ਧਸੀ ਹੁੰਦੀ ਹੈ । ਚਪਟੀ ਛਾਤੀ ਵਿੱਚ ਪਸਲੀਆਂ ਜ਼ਿਆਦਾ ਨੇੜੇ ਉਭਰਨ ਦੀ ਬਜਾਏ ਛਾਤੀ ਦੀ ਹੱਡੀ ਬਰਾਬਰ ਹੋ ਜਾਂਦੀ ਹੈ । ਕਬੂਤਰ ਵਰਗੀ ਛਾਤੀ ਵਿੱਚ ਛਾਤੀ ਦੀ ਹੱਡੀ ਉੱਪਰ ਵੱਲ ਉਭਰੀ ਹੋਈ ਹੁੰਦੀ ਹੈ । ਛਾਤੀ ਦੀਆਂ ਇਹ ਖਰਾਬੀਆਂ ਅਕਸਰ ਬਚਪਨ ਵਿੱਚ ਹੀ ਹੋ ਜਾਂਦੀਆਂ ਹਨ । ਇਹਨਾਂ ਕਾਰਨ ਸਾਹ - ਕਿਰਿਆ ਵਿੱਚ ਰੋਕ ਪੈਂਦੀ ਹੈ , ਕਿਉਂਕਿ ਫੇਫੜਿਆਂ ਵਿੱਚ ਜ਼ਿਆਦਾ ਹਵਾ ਨਹੀਂ ਸਮਾਂ ਸਕਦੀ । 
        ਕਾਰਨ ( Causes ) - ਛਾਤੀ ਦੀਆਂ ਹੱਡੀਆਂ ਵਿੱਚ ਖਰਾਬੀਆਂ ਦੇ ਹੇਠ ਲਿਖੇ ਕਾਰਨ ਹਨ 
( 1 ) ਕਸਰਤ ਨਾ ਕਰਨਾ 
( 2 ) ਭਿਆਨਕ ਰੋਗ । 
( 3 ) ਜ਼ਿਆਦਾ ਅੱਗੇ ਵੱਲ ਝੁਕ ਕੇ ਬੈਠਣਾ , ਖੜੇ ਹੋਣਾ ਜਾ ਚੱਲਣਾ । 
( 4 ) ਭੋਜਨ ਵਿੱਚ ਫਾਸਫੋਰਸ , ਕੈਲਸ਼ੀਅਮ ਅਤੇ ਵਿਟਾਮਿਨ D ਦੀ ਘਾਟ । 
        ਠੀਕ ਕਰਨ ਲਈ ਕਸਰਤਾਂ - ਇਹਨਾਂ ਖਰਾਬੀਆਂ ਨੂੰ ਦੂਰ ਕਰਨ ਲਈ ਹੇਠ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ 
( 1 ) ਹੱਥ ਨਾਲ ਟੋਕਾ ਚਲਾ ਕੇ ਚਾਰਾ ਟੁੱਕਣਾ । 
( 2 ) ਡੰਡ ਪੇਲਣਾ । 
( 3 ) ਸਾਹ ਲੈਣ ਦੀਆਂ ਕਸਰਤਾਂ ( Breathing Exercises ) ਦਾ ਅਭਿਆਸ ਕਰਨਾ । 
( 4 ) ਕਿਸੇ ਪੋਲ ਨਾਲ ਲਮਕ ਕੇ ਡੰਡ ਕੱਢਣਾ ।


Body Posture and its Deformities 





Five Marks Que-Ans (3)




Question 1. How is the spine crooked? What exercises should be done to correct spinal curvature? 
Ans - Spinal curvature - Excessive bending of one part of the body causes stiffness and contraction of the muscles on the left side of the spinal cord. 

This causes the spinal cord to become crooked and it takes the form of the English letter C. 

Reasons-1) Keeping the body tilted to the right while working with the right hand and keeping the left arm up. This causes the spinal cord to bend to the left. 
(2) Carry a bucket full of water with one hand each day. 
(3) 10-12 year old boys and girls constantly pick up their younger siblings. 
(4) Sitting crookedly. 
(5) Walking lamely. 
           Exercise - The following exercises should be done to correct the spinal curvature. 
(1) Swimming. 
(2) Exercises that move the torso back and forth. 
(3) Exercise by hanging with neem or pipal. 
(4) Do breathing exercises. 
(5) Exercises that make the muscles flexible. 
(6) Lifting the bucket of water with the other hand. 

Question 2. How does the physical structure deteriorate? Write the names of its different deformities.
A. Physical structure is formed only by the age of 20. Therefore, parents and teachers should pay special attention to maintaining the physical constitution of the child. Not paying proper attention to the ways of getting up, sitting, standing and reading can lead to poor physical condition. In addition, the lack of adequate amounts of calcium, phosphorus and vitamin D in the diet can lead to poor physical health. If these nutrients are in small amounts in children's food, their bone growth stops and they become crooked. Not eating the right foods and developing good structural habits can cause the muscles on one side of the body to weaken and shrink, and the bones to become weak. This causes the following deformities in the body 
(1) Kyphosis 
(2) Lordosis. | 
(3) Scoliosis of the spinal cord 
(4) Knock Knees 
(5) UD ET JUTT JET (Flat foot) 
(6) Depressed chest | 
(7) Pigeon shaped chest |
(8) Flat chest. 
(9) Bent neck

Q3. Describe some healthy habits to improve your physique. 
A. Special attention should be paid to the following to make the body structure good and attractive 
(1) Once or twice a week, children should be massaged with oil on the bare body. 
(2) Food should contain adequate amounts of phosphorus, calcium and vitamin D. 
(3) Children's eyes should be tested from time to time. 
(4) Should be read in good light. 
(5) Good furniture should be used for seating. 
(6) The weight of the feet should not stand for too long. 
(7) Children should be taught proper ways to get up, sit, stand, and read. 
(8) Tight shoes and tight clothing should not be worn 
(9) Breathing exercises should be done every day. 
(10) Exercise every day. 
(11) Exercise should be done to overcome the defects of the physical structure. 
(12) Efforts should be made to avoid dangerous diseases. 

Q8. What are the deformities in the breast bones? How can these be fixed? 
A. There are three types of breast implants that are caused by a defect in the breast bones 
1. Depressed chest 
(2) Flat chest 
(3) Knock knees 
        Triggering a chari (dhasi inside some bones in chest Depressed chest) - pressed. In a flattened chest, the ribs are flattened rather than protruding. In a pigeon-like breast, the breast bone is raised upwards. These breast problems often occur in childhood. These cause shortness of breath, as not much air can pass through the lungs. 
        Causes - There are the following causes of bone marrow defects 
(1) Not exercising 
(2) Terrible diseases. 
(3) Leaning forward, standing, or walking. 
(4) Lack of phosphorus, calcium and vitamin D in the diet. 
        Exercises to Heal - The following exercises should be done to overcome these defects 
(1) Plowing by hand. 
(2) Punishment. 
(3) Breathing Exercises. 
(4) Stick to a pole and pull out the rod.

No comments:

Post a Comment

If you have any doubt, then let me know