ਨਸ਼ੀਲੀ ਵਸਤੂਆਂ ਦਾ ਖੇਡ ਯੋਗਤਾ ’ ਤੇ ਭੈੜਾ ਪ੍ਰਭਾਵ ਪਾਠ -3
Effects of Intoxicants on Sports Efficiency
One Mark Each
ਪ੍ਰਸ਼ਨ 1 . ਆਦਿ ਕਾਲ ਵਿੱਚ ਮਨੁੱਖ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਿਉਂ ਕਰਦਾ ਸੀ ?
ਉੱਤਰ - ਆਦਿ ਕਾਲ ਵਿੱਚ ਮਨੁੱਖ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਸੀ ।
ਪ੍ਰਸ਼ਨ 2. ਨਸ਼ੀਲੀਆਂ ਵਸਤੂਆਂ ਦੇ ਸਰੀਰ ਉੱਤੇ ਕਿਸ ਤਰ੍ਹਾਂ ਦੇ ਅਸਰ ਪੈਂਦੇ ਹਨ ?
ਉੱਤਰ - ਨਸ਼ੀਲੀਆਂ : ਵਸਤੂਆਂ ਦੇ ਸਰੀਰ ਉੱਤੇ ਬਹੁਤ ਹੀ ਮਾਰੂ ਅਸਰ ਪੈਂਦੇ ਹਨ ।
ਪ੍ਰਸ਼ਨ 3. ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਕਰਨ ਬਾਅਦ ਸਰੀਰ ' ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ ?
ਉੱਤਰ - ਨਸ਼ੀਲੀਆਂ ਵਸਤੂਆਂ ਦੇ ਸੇਵਨ ਨਾਲ ਸਰੀਰ ਵਿੱਚ ਉਤੇਜਨਾ ਭੜਕਦੀ ਹੈ । ਮਾਸਪੇਸ਼ੀਆਂ ਕੰਮ ਕਰਨ ਲਈ ਤਿਆਰ ਹੋ ਜਾਂਦੀਆਂ ਹਨ ।
ਪ੍ਰਸ਼ਨ 4. ਆਮ ਤੌਰ ਤੇ ਕਿਹੜੀਆਂ ਨਸ਼ੀਲੀਆਂ ਵਸਤੂਆਂ ਦੀ ਲੋਕ ਵਰਤੋਂ ਕਰਦੇ ਹਨ ?
ਉੱਤਰ - ਨਸ਼ੇ ਦੇ ਤੌਰ ਤੇ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਸ਼ਰਾਬ , ਅਫ਼ੀਮ , ਭੰਗ , ਡੋਡੇ , ਤੰਬਾਕੂ , ਚਰਸ , ਗਾਂਜਾ , ਹਸ਼ੀਸ , ਸਮੈਕ , ਹੈਰੋਇਨ , ਕੋਫੀਨ ਅਤੇ ਕੋਕੀਨ ਆਦਿ ਹਨ ।
ਪ੍ਰਸ਼ਨ 5. ਲੋਕ ਨਸ਼ੇ ਵਾਲੀਆਂ ਵਸਤੂਆਂ ਕਿਉਂ ਵਰਤਦੇ ਹਨ ?
ਉੱਤਰ - ਲੋਕ ਨਸ਼ੇ ਵਾਲੀਆਂ ਵਸਤੂਆਂ ਕੰਮ ਦੀ ਸਮਰੱਥਾ ਵਧਾਉਣ ਲਈ , ਬਿਮਾਰੀਆਂ ਦੇ ਖਾਤਮੇ ਅਤੇ ਮਾਨਸਿਕ ਪੀੜਾ ਦੂਰ ਕਰਨ ਲਈ ਵਰਤਦੇ ਹਨ ।
ਪ੍ਰਸ਼ਨ 6. ਨਸ਼ੇ ਦੀ ਹਾਲਤ ਵਿੱਚ ਖਿਡਾਰੀ ਕੀ ਖੋਹ ਬੈਠਦਾ ਹੈ ?
ਉੱਤਰ - ਨਸ਼ੇ ਦੀ ਹਾਲਤ ਵਿੱਚ ਖਿਡਾਰੀ ਆਪਣੇ ਹੋਸ਼ ਖੋਹ ਬੈਠਦਾ ਹੈ ।
ਪ੍ਰਸ਼ਨ 7. ਨਸ਼ੇ ਵਾਲੀਆਂ ਵਸਤੂਆਂ ਵਿਚ ਕਿਹੜੇ ਅੰਸ਼ ਜ਼ਿਆਦਾ ਹੁੰਦੇ ਹਨ ?
ਉੱਤਰ - ਨਸ਼ੇ ਵਾਲੀਆਂ ਵਸਤੂਆਂ ਵਿੱਚ ਤੇਜ਼ਾਬੀ ਅੰਸ਼ ਜ਼ਿਆਦਾ ਹੁੰਦੇ ਹਨ ।
ਪ੍ਰਸ਼ਨ 8. ਨਸ਼ੇ ਦੀ ਵਰਤੋਂ ਨਾਲ ਸਰੀਰ ਨੂੰ ਕਿਸ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ?
ਉੱਤਰ - ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਸਰੀਰ ਨੂੰ ਗਿਆਨ ਸ਼ਕਤੀ , ਪਾਚਨ ਸ਼ਕਤੀ , ਮਾਸਪੇਸ਼ੀ , ਦਿਲ , ਜਿਗਰ , ਫੇਫੜੇ ਅਤੇ ਗੁਰਦੇ ਦੇ ਰੋਗ ਲੱਗ ਜਾਂਦੇ ਹਨ ।
ਪ੍ਰਸ਼ਨ 9. ਨਸ਼ੇ ਦੀ ਹਾਲਤ ਵਿੱਚ ਖਿਡਾਰੀ ਦੀ ਸਰੀਰਕ ਹਾਲਤ ਕਿਹੋ ਜਿਹੀ ਹੁੰਦੀ ਹੈ ?
ਉੱਤਰ - ਨਸ਼ੇ ਦੀ ਹਾਲਤ ਵਿੱਚ ਖਿਡਾਰੀ ਦੇ ਪੈਰ ਲੜ - ਖੜਾਉਂਦੇ ਹਨ , ਮਨ ਦਾ ਸੰਤੁਲਨ ਵਿਗੜ ਜਾਂਦਾ ਹੈ ।
ਪ੍ਰਸ਼ਨ 10. ਨਸ਼ਈ ਖਿਡਾਰੀ ਖੇਡ ਦੇ ਮੈਦਾਨ ਵਿਚ ਕਿਹੋ ਜਿਹਾ ਵਿਵਹਾਰ ਕਰਦਾ ਹੈ ?
ਉੱਤਰ- ਉਹ ਖੇਡ ਦੇ ਮੈਦਾਨ ਧਿਗੋਜ਼ੋਰੀ ਕਰਦਾ ਹੈ । ਕਿਸੇ ਦੀ ਦਲੀਲ ਨਹੀਂ ਸੁਣਦਾ ।
ਪ੍ਰਸ਼ਨ 11. ਖੇਡ ਦੇ ਮੈਦਾਨ ਵਿਚ ਨਸ਼ਈ ਖਿਡਾਰੀ ਦਾ ਵਿਰੋਧੀ ਖਿਡਾਰੀਆਂ ਪ੍ਰਤੀ ਕਿਹੋ ਜਿਹਾ ਵਰਤਾਅ ਹੁੰਦਾ ਹੈ ?
ਉੱਤਰ - ਉਹ ਵਿਰੋਧੀ ਖਿਡਾਰੀਆਂ ਨੂੰ ਗਾਲਾਂ ਕੱਢਦਾ ਹੈ , ਆਪਣੇ ਜਾਂ ਵਿਰੋਧੀ ਦੇ ਸੱਟ ਲਗਵਾ ਬੈਠਦਾ ਹੈ ।
ਪ੍ਰਸ਼ਨ 12. ਖੁਰਾਕ ਨਾਲ ਨਸ਼ੇ ਦੀ ਵਰਤੋਂ ਕਰਨ ਨਾਲ ਖਿਡਾਰੀ ਦੇ ਪੱਠਿਆਂ ਨੂੰ ਕੀ ਮਿਲਦਾ ਹੈ ?
ਉੱਤਰ - ਨਸ਼ਿਆਂ ਕਾਰਨ ਸਰੀਰਕ ਪੱਠਿਆਂ ਨੂੰ ਪੌਸ਼ਟਿਕ ਖੁਰਾਕ ਦੀ ਥਾਂ ਜ਼ਹਿਰ ਮਿਲਦੀ ਹੈ ।
ਪ੍ਰਸ਼ਨ 13 , ਨਸ਼ੇ ਖਿਡਾਰੀ ਵਿਚ ਕਿਸ ਯੋਗਤਾ ਨੂੰ ਘੱਟ ਕਰ ਦਿੰਦੇ ਹਨ ?
ਉੱਤਰ - ਨਸ਼ੇ ਖਿਡਾਰੀ ਵਿੱਚੋਂ ਉਸ ਦੀ ਖੇਡ ਯੋਗਤਾ ਘਟਾ ਦਿੰਦੇ ਹਨ ।
ਪ੍ਰਸ਼ਨ 14. ਤੰਬਾਕੂ ਦੇ ਧੂੰਏ ਵਿਚ ਕੀ ਹੁੰਦਾ ਹੈ ?
ਉੱਤਰ - ਤੰਬਾਕੂ ਦੇ ਧੂੰਏ ਵਿਚ ਤਾਰ ( Tar ) ਹੁੰਦੇ ਹਨ ਜਿਨ੍ਹਾਂ ਕਾਰਨ ਸਾਹ ਦੇ ਰੋਗ ਅਤੇ ਕੈਂਸਰ ਹੋ ਜਾਂਦੇ ਹਨ ।
ਪ੍ਰਸ਼ਨ 15. ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਨਾਲ ਖਿਡਾਰੀ ਦੇ ਪੈਰਾਂ ਦਾ ਤਾਪਮਾਨ ਕਿੰਨਾ ਘੱਟ ਜਾਂਦਾ ਹੈ ?
ਉੱਤਰ - ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਖਿਡਾਰੀ ਦੇ ਪੈਰਾਂ ਦਾ ਤਾਪਮਾਨ ਆਮ ਵਿਅਕਤੀ ਤੋਂ 1.8 ਸੈਂਟੀਗਰੇਡ ਘੱਟ ਜਾਂਦਾ ਹੈ ।
ਪ੍ਰਸ਼ਨ 16 , ਡੋਪਿੰਗ ਤੋਂ ਕੀ ਭਾਵ ਹੈ ?
ਉੱਤਰ - ਡੋਪਿੰਗ ( Doping ) ਤੋਂ ਭਾਵ ਇਹੋ ਜਿਹੇ ਪਦਾਰਥਾਂ ਜਾਂ ਤਾਕਤ ਵਧਾਉ ਦਵਾਈਆਂ ਦੀ ਵਰਤੋਂ ਜੋ ਕਾਰਜ ਸਮਰੱਥਾ ਵਿਚ ਭੜਕਾਊ ਵਾਧਾ ਕਰਦੀ ਹੈ ।
ਪ੍ਰਸ਼ਨ 17 . ਸਰੀਰ ਦਾ ਤਾਪਮਾਨ ਘੱਟ ਜਾਣ ਨਾਲ ਮਹਾਧਮਣੀ ਵਿਚ ਕਿਸ ਚੀਜ਼ ਦੀ ਰੁਕਾਵਟ ਆਉਂਦੀ ਹੈ ?
ਉੱਤਰ - ਸਰੀਰ ਦਾ ਤਾਪਮਾਨ ਘੱਟ ਜਾਣ ਨਾਲ ਮਹਾਧਮਣੀ ਵਿੱਚ ਲਹੂ ਦੀ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਸ ਨਾਲ ਮੌਤ ਵੀ ਹੋ ਸਕਦੀ ਹੈ ।
ਪ੍ਰਸ਼ਨ 18. ਨਸ਼ਈ ਖਿਡਾਰੀ ਦੇ ਸਰੀਰ ਵਿੱਚ ਕਿਹੜੀ ਯੋਗਤਾ ਘੱਟ ਜਾਂਦੀ ਹੈ ?
ਉੱਤਰ - ਨਸ਼ਈ ਖਿਡਾਰੀ ਦੇ ਸਰੀਰ ਵਿੱਚੋਂ ਚੁਸਤੀ , ਫੁਰਤੀ , ਤਾਕਤ , ਬਰਕਰਾਰੀ ਘੱਟ ਜਾਂਦੀ ਹੈ ।
ਪ੍ਰਸ਼ਨ 19 , ਨਸ਼ਈ ਖਿਡਾਰੀ ਦਾ ਸੁਭਾਅ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ?
ਉੱਤਰ - ਨਸ਼ਈ ਖਿਡਾਰੀ ਦਾ ਸੁਭਾਅ ਗੁੱਸੇਖੋਰ ਅਤੇ ਚਿੜਚਿੜਾ ਹੋ ਜਾਂਦਾ ਹੈ ।
ਪ੍ਰਸ਼ਨ 20 , ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਕਿਹੜੀ ਖੇਡ ਕਮੇਟੀ ਵੱਲੋਂ ਮਨ੍ਹਾਂ ਕੀਤਾ ਹੋਇਆ ਹੈ ?
ਉੱਤਰ - ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਕਰ ਕੇ ਖੇਡਣਾ ਅੰਤਰ - ਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਮਨ੍ਹਾਂ ਕੀਤਾ ਹੋਇਆ
Adverse effects of drugs on sports ability
Effects of Intoxicants on Sports Efficiency
One Mark Each
Question 1. Why did man use drugs in ancient times?
ANSWER: In ancient times man used drugs to get rid of diseases.
Question 2. What are the effects of drugs on the body?
A. Drugs: Substances have very deadly effects on the body.
Question 3. What is the effect on the body after using drugs?
A. Drugs increase arousal in the body. The muscles are ready to work.
Question 4. What drugs do people commonly use?
A. Commonly used drugs are alcohol, opium, cannabis, marijuana, tobacco, hashish, marijuana, hashish, smack, heroin, caffeine and cocaine.
Q5. Why do people use drugs?
A. People use drugs to increase their work capacity, eliminate diseases and relieve mental anguish.
Question 6. What does a player lose in a state of intoxication?
A. In a state of intoxication, the player loses consciousness.
Q7. What are the main constituents of drugs?
A. Drugs are high in acid.
What kind of diseases does the body get due to the use of drugs?
A. Drug use can lead to cognitive, digestive, muscle, heart, liver, lung and kidney diseases.
Question 9. What is the physical condition of an athlete in a state of intoxication?
Answer - In a state of intoxication, the athlete's legs fight, the balance of the mind is disturbed.
Q10. How does a drug addict behave on the playground?
A. He plays on the playground. Doesn't listen to anyone's argument.
Q11. How does a drug addict treat his opponents on the field of play?
A. He insults the opposing players, hurts himself or the opponent.
Q12. What do the muscles of the athlete get by using drugs with diet?
A. Drugs poison the body's muscles instead of nutritious food.
Question 13, What abilities do drugs reduce in an athlete?
A. Drugs reduce a player's ability to play.
Question 14. What happens in tobacco smoke?
A. Tobacco smoke contains tar which causes respiratory diseases and cancer.
Question 15. How much does the use of drugs reduce the temperature of the athlete's feet?
A. Drug use lowers the athlete's foot temperature by 1.8 degrees Celsius.
Question 16, What is meant by doping?
A. Doping means the use of substances or strength-enhancing drugs that have an inflammatory effect.
Question 17. What causes a blockage in the aorta when the body temperature drops?
A. A drop in body temperature causes a blockage of blood in the aorta which can lead to death.
Question 18. What ability is lost in the body of a drug addict?
A. The agility, agility, strength, and vitality of a drug addict are reduced.
Question 19, What is the nature of a drug addict?
A. The addict's temper becomes angry and irritable.
Question 20: Drug use is prohibited by which sports committee?
ANSWER - Drug use is banned by the International Olympic Committee

No comments:
Post a Comment
If you have any doubt, then let me know