Wednesday, September 9, 2020

ਸਰੀਰਿਕ ਸਿੱਖਿਆ ਜਮਾਤ ਅੱਠਵੀਂ ਜਮਾਤ ਅੱਠਵੀਂ ਪਾਠ ਨੰਬਰ 4 ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ

 ਕਿਲ੍ਹਾ ਰਾਏਪੁਰ ਦੀਆਂ ਖੇਡਾਂ  (4)





ਉੱਤਰ- ਰਾਏ ਲਾਲਾ ਨਾਂ ਦੇ ਇੱਕ ਵਿਅਕਤੀ ਨੇ 1560 ਈ : ਵਿੱਚ ਪਿੰਡ ਰਾਏਪੁਰ ' ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਲਈ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਜਿਸ ਕਰਕੇ ਪਿੰਡ ਰਾਏਪੁਰ ਦਾ ਨਾਂ ਕਿਲਾ ਰਾਏਪੁਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ । ਪਿੰਡ ਕਿਲ੍ਹਾ ਰਾਏਪੁਰ ਜ਼ਿਲਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰਾਂ ਕੁ ਮੀਲ ਦੀ ਦੂਰੀ ' ਤੇ ' ਡੇਹਲੋਂ ( ਕਸਬੇ ਦਾ ਨਾਂ ) ਦੇ ਨੇੜੇ ਸਥਿਤ ਹੈ । ਪਿੰਡ ਕਿਲ੍ਹਾ ਰਾਏਪੁਰ ਰੇਲਵੇ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ ।         ਪੇਂਡੂ ਉਲੰਪਿਕ ਖੇਡਾਂ ਦਾ ਜਨਮ -ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ : ਵਿੱਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ । ਇਸ ਟੂਰਨਾਮੈਂਟ ਵਿੱਚ ਪਿੰਡ ਕਿਲਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਭਾਵੇਂ ਕਿ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ ਪਰ ਇਸ ਜਿੱਤ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਸ਼ੁਰੂ ਕਰਨ ਲਈ ਅਹਿਮ ਭੂਮਿਕਾ ਨਿਭਾਈ । ਉਸ ਸਮੇਂ ਇਹਨਾਂ ਖੇਡਾਂ ਦਾ ਮੰਤਵ ਕੱਪ ਜਿੱਤ ਕੇ ਲਿਆਏ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਕੇ ਹੋਰ ਬੱਚਿਆਂ ਨੂੰ ਖੇਡਾਂ ਪ੍ਰਤਿ ਉਤਸਾਹਿਤ ਕਰਨਾ ਸੀ । ਜਦੋਂ ਇਹ ਖੇਡਾਂ ਸ਼ੁਰੂ ਹੋਈਆਂ ਤਾਂ ਉਸ ਵੇਲੇ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕਿਲਾ ਰਾਏਪੁਰ ਦਾ ਖੇਡ ਮੇਲਾ ਪੇਂਡੂ ਉਲੰਪਿਕ ਦੇ ਨਾਂ ਨਾਲ ਪੂਰੀ ਦੁਨੀਆਂ ਵਿੱਚ ਨਾਮਣਾ ਖੱਟੇਗਾ । ਪਿੰਡ ਕਿਲ੍ਹਾ ਰਾਏਪੁਰ ਦੇ ਵਾਸੀਆਂ ਨੇ 1933 ਈ ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਸ . ਇੰਦਰ ਸਿੰਘ ਗਰੇਵਾਲ , ਸ . ਹਰਚੰਦ ਸਿੰਘ ਅਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ , ਜਿਸ ਵਿੱਚ ਕਬੱਡੀ , ਵਾਲੀਵਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ । 

ਉੱਤਰ- ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ- ਇਹ ਖੇਡ ਮੇਲਾ ਪੁਰਾਤਨ ਅਤੇ ਨਵੀਨ ਖੇਡਾਂ ਦਾ ਸੁਮੇਲ ਹੈ । ਇਹ ਖੇਡ ਮੇਲਾ ਪੰਜ ਦਰਿਆਵਾਂ ਦੀ ਧਰਤੀ ਤੇ ਵਸਦੇ ਪੰਜਾਬੀਆਂ ਦੇ ਜੁਸੇ , ਚੌੜੀਆਂ ਛਾਤੀਆਂ , ਖੁੱਲ੍ਹੇ ਸੁਭਾਅ , ਛੋਲ - ਛਬੀਲੇ ਗੱਭਰੂਆਂ , ਨਾਰਾਂ ਅਤੇ ਬਾਬਿਆਂ ਦੇ ਕਾਰਨਾਮਿਆਂ ਦੀ ਤਰਜਮਾਨੀ ਕਰਦਾ ਹੈ । ਇਸ ਖੇਡ ਮੇਲੇ ਨੇ ਅਨੇਕ ਹੀ ਪੁਰਾਤਨ ਖੇਡਾਂ ਨੂੰ ਅਲੋਪ ਹੋਣ ਤੋਂ ਬਚਾ ਲਿਆ । ਪੰਜਾਬ ਵਿੱਚ ਪੇਂਡੂ ਖੇਡ ਮੇਲੇ ਕਰਵਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਨੇ ਪਾਈ ਹੈ । ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ “ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ । ਜਦੋਂ ਇਹ ਖੇਡ ਮੇਲਾ ਹੋਂਦ ਵਿੱਚ ਆਇਆ ਉਸ ਸਮੇਂ ਪੰਜਾਬ ਵਿੱਚ ਖੇਤੀ ਬਦਾਂ ਨਾਲ ਕੀਤੀ ਜਾਂਦੀ ਸੀ । ਕਿਸਾਨ ਕੱਤਕ ਦੇ ਮਹੀਨੇ ਵਿੱਚ ਫ਼ਸਲ ਬੀਜ ਕੇ ਵਿਹਲੇ ਹੋ ਜਾਂਦੇ ਹਨ । ਬਦਾਂ ਨੂੰ ਸੁਸਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੇ ਬੈਲਾਂ ਦੀਆਂ ਦੌੜਾਂ ਲਗਾਉਣ ਦਾ ਮਨ ਬਣਾ ਲਿਆ ਅਤੇ 1934 ਈ : ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਇਆਂ ਗਈਆਂ । ਬੈਲ ਗੱਡੀਆਂ ਦੀਆਂ ਦੌੜਾਂ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਈਆਂ । ਇੱਕ ਸਾਲ , ਰਿਕਾਰਡ ਤੋੜ 133 ਬੈਲ ਗੱਡੀਆਂ ਨੇ ਇਸ ਖੇਡ ਮੇਲੇ ਵਿੱਚ ਭਾਗ ਲਿਆ । ਇਸ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ ਜਿਵੇਂ ਕਿ ਊਠਾਂ ਦੀਆਂ ਦੌੜਾਂ , ਸੁਹਾਗਾ ਦੌੜ , ਮੂੰਗਲੀਆਂ ਫੇਰਨੀਆਂ , ਮਿੱਟੀ ਦੀਆਂ ਬਰੀਆਂ ਚੁੱਕਣਾ , ਵੱਛਾ ਚੁੱਕਣਾ , ਗਦਾ ਚੁੱਕਣਾ , ਲੇਟ ਕੇ ਸਰੀਰ ' ਤੇ ਟੈਕਟਰ ਚੜਾਉਣਾ , ਦੰਦਾਂ ਨਾਲ ਟੈਕਟਰ ਖਿੱਚਣਾ , ਕੰਨਾਂ ਨਾਲ ਟ੍ਰੈਕਟਰ ਖਿੱਚਣਾ , ਦੰਦਾਂ ਨਾਲ ਇੱਕ ਮਣ ਵਜ਼ਨ ਚੁੱਕਣਾ , ਬਜ਼ੁਰਗਾਂ ਦੀ ਦੌੜ , ਕੁੱਤਿਆਂ ਦੀ ਦੇੜ , ਘੋੜੀਆਂ ਦਾ ਨਾਚ , ਘੋੜਿਆਂ ਦੀ ਦੌੜ , ( ਦਿਵਿਅੰਗ ) , ਪੱਥਰ ਚੁੱਕਣਾ , ਦੰਦਾਂ ਨਾਲ ਹਲ ਚੁੱਕਣਾ , ਕਬੂਤਰਾਂ ਦੀਆਂ ਉਡਾਣਾਂ , ਖੱਚਰ ਦੌੜ , ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ । 


ENGLISH MEDIUM









No comments:

Post a Comment

If you have any doubt, then let me know